ਐਸਐਸਐਫ ਟੀਮ ਵੱਲੋਂ ਵਾਪਸ ਕੀਤੇ ਐਕਸੀਡੈਂਟ ਮੌਕੇ ਮਿਲੇ ਪੈਸੇ

ਬਰਨਾਲਾ-27ਸਤੰਬਰ(ਰਾਕੇਸ਼ ਜੇਠੀ)- ਐਸਐਸਐਫ ਟੀਮ ਵੱਲੋਂ ਹਾਦਸਾ ਗ੍ਰਸਤ ਹੋਏ ਟਰੱਕ ਵਿੱਚੋਂ ਮਿਲੇ 48000 ਰੁਪਏ ਨੂੰ ਵਾਰਸਾਂ ਹਵਾਲੇ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਸਐਫ ਟੀਮ ਦੇ ਇਨਚਾਰਜ ਏਐਸਆਈ ਅਮਰੀਕ ਸਿੰਘ ਨੇ ਦੱਸਿਆ ਕਿ ਰੂਟ ਨੰਬਰ 88307 ਤੇ ਮਿਤੀ 24-9-25 ਨੂੰ ਰਾਤ 9 ਵਜੇ ਟਰੱਕ ਤੇ ਟਰੈਕਟਰ ਦਾ ਐਕਸੀਡੈਂਟ ਹੋ ਗਿਆ ਸੀ। ਐਕਸੀਡੈਂਟ ਮੌਕੇ ਐਸਐਸਐਫ ਦੀ ਟੀਮ ਨੂੰ ਟਰੱਕ ਦੇ ਵਿੱਚੋਂ 48000 ਮਿਲੇ ਸਨ। ਹੁਣ ਟਰੱਕ ਅਤੇ ਟਰੈਕਟਰ ਦੋਨਾਂ ਧਿਰਾਂ ਦਾ ਆਪਸੀ ਰਾਜੀਨਾਮਾ ਹੋ ਗਿਆ। ਅੱਜ ਐਸਐਸਐਫ ਦੀ ਟੀਮ ਵੱਲੋਂ ਟਰੱਕ ਚਾਲਕ ਗੁਰਲਾਲ ਸਿੰਘ ਦੇ ਪੁੱਤਰ ਪ੍ਰਭਜੋਤ ਸਿੰਘ ਨੂੰ ਉਹਨਾਂ ਦੇ ਪਿੰਡ ਭੂਰੇ ਵਿਖੇ ਜਾ ਕੇ 48000 ਰੁਪਏ ਸਪੁਰਦ ਕਰ ਦਿੱਤੇ ਗਏ ਹਨ। ਇਸ ਮੌਕੇ ਇਨਚਾਰਜ ਅਮਰੀਕ ਸਿੰਘ ਦੇ ਨਾਲ ਸਿਪਾਹੀ ਲਕਸਦੀਪ ਸਿੰਘ, ਲੇਡੀ ਸਿਪਾਹੀ ਵੀਰਪਾਲ ਕੌਰ ਤੇ ਲੇਡੀ ਸਿਪਾਹੀ ਦੀਪਕਾ ਰਾਣੀ ਵੀ ਹਾਜ਼ਰ ਸਨ।
