ਏਕ ਪੇੜ ਮਾਂ ਕੇ ਨਾਮ‌ ਮੁਹਿੰਮ ਤਹਿਤ ਪੌਦੇ ਲਗਾਏ

PrimekhabarPunjab Tallewal

ਬਰਨਾਲਾ-27ਸਤੰਬਰ(ਰਾਕੇਸ਼ ਜੇਠੀ)- ਏਕ ਪੇੜ ਮਾਂ ਕੇ ਨਾਮ ਮੁਹਿੰਮ ਤਹਿਤ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟੱਲੇਵਾਲ ਵਿਖੇ ਸ.ਸੁਨੀਤਇੰਦਰ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਸਿ) ਬਰਨਾਲਾ ਦੀ ਅਗਵਾਈ ਤੇ ਸ.ਬਰਜਿੰਦਰਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਸਿੱ) ਬਰਨਾਲਾ ਦੀ ਨਿਗਰਾਨੀ ਹੇਠ ਅਤੇ ਸਕੂਲ ਇੰਚਾਰਜ ਸ. ਰਮਨਦੀਪ ਸਿੰਘ ਦੇ ਸਹਿਯੋਗ ਨਾਲ ਵਿਦਿਆਰਥੀਆਂ ਅਤੇ ਅਧਿਆਪਕ ਸਾਹਿਬਾਨ ਨੇ ਹਰੇ ਭਰੇ ਕੰਮ ਵਿੱਚ ਯੋਗਦਾਨ ਪਾਕੇ ਏਕ ਪੇੜ ਮਾਂ ਕੇ ਨਾਮ ਤਹਿਤ ਸਕੂਲ ਦੇ ਆਸ-ਪਾਸ ਦੀ ਜਗ੍ਹਾ ਤੇ ਪੌਦੇ ਲਗਾਏ, ਵਿਦਿਆਰਥੀਆਂ ਨੂੰ ਪੌਦੇ ਵੰਡੇ ਗਏ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਸਿੱ) ਬਰਨਾਲਾ ਸ.ਸੁਨੀਤਇੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਨਾ ਚਾਹੀਦਾ ਹੈ ਤੇ ਧਰਤੀ ਮਾਂ ਦਾ ਨਾਂ ਤੇ ਹਰ ਇੱਕ ਨੂੰ ਇੱਕ ਬੂਟਾ ਜ਼ਰੂਰ ਲਾਉਣਾ ਚਾਹੀਦਾ ਹੈ । ਉਹਨਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਸਾਡਾ ਕਰਤੱਵ ਬੂਟਾ ਲਾ ਕੇ ਪੂਰਾ ਨਹੀਂ ਹੁੰਦਾ, ਸਾਨੂੰ ਬੂਟੇ ਦਾ ਖਿਆਲ ਵੀ ਰੱਖਣਾ ਪੈਣਾ ਸਮੇਂ ਨਾਲ ਪਾਣੀ ਖਾਦ ਦੇਣਾ ਜ਼ਰੂਰੀ ਹੈ ।
ਇਸ ਮੁਹਿੰਮ ਤਹਿਤ ਲਗਾਏ ਪੌਦੇ ਇੱਕ ਵੱਡੇ ਰੁੱਖ ਬਣਕੇ ਸਾਨੂੰ ਜ਼ਿੰਦਗੀ ਲਈ ਜ਼ਰੂਰੀ ਸ਼ਾਹ ਵੰਡ ਸਕਣ, ਜਿਸ ਤਰ੍ਹਾਂ ਮਾਂ ਆਪਣੇ ਬੱਚੇ ਦੀ ਚੰਗੀ ਪਰਵਰਿਸ਼ ਕਰਦੀ ਹੈ, ਸਾਡਾ ਫਰਜ਼ ਬਣਦਾ ਕਿ ਆਪਣੀਆਂ ਮਾਵਾਂ ਦੇ ਨਾਂ ਬੂਟਾ ਲਗਾ ਕੇ ਉਸਦੀ ਚੰਗੇ ਤਰੀਕੇ ਨਾਲ ਦੇਖਭਾਲ ਕਰੀਏ, ਤਾਂ ਉਹ ਪੌਦਾ ਦਰੱਖਤ ਬਣ ਕੇ ਸੰਘਣੀ ਛਾਂ ਦੇ ਸਕਣ।
ਏਕ ਪੇੜ ਮਾਂ ਕੇ ਨਾਮ, ਵਾਤਾਵਰਨ ਦੀ ਰੱਖਿਆ ਬਾਰੇ ਚਾਰਟ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਗੁਰਪਿੰਦਰ ਕੌਰ ਦਸਵੀਂ ਜਮਾਤ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ। ਏਕਮਪ੍ਰੀਤ ਕੌਰ ਦਸਵੀਂ ਜਮਾਤ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸੁਖਮਨਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਇਲਾਵਾ ਵਿਦਿਆਰਥੀਆਂ ਦੇ ਕੁਇਜ਼ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਟੀਮ‌ ਏ ਤਨਵੀਰ ਕੌਰ, ਸੁਖਮਨਪ੍ਰੀਤ ਧਾਲੀਵਾਲ ਤੇ ਮਨਵੀਰ ਕੌਰ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ। ਟੀਮ ਸੀ ਰਣਬੀਰ ਸਿੰਘ, ਏਕਮਪ੍ਰੀਤ ਕੌਰ ਤੇ ਗੁਰਪਿੰਦਰ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਟੀਮ ਬੀ ਪਰਵਿੰਦਰ ਸਿੰਘ, ਏਕਮਪ੍ਰੀਤ ਕੌਰ ਤੇ ਸਿਮਰਨਜੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਮੂਹ ਸਟਾਫ ਸਸਸਸ ਟੱਲੇਵਾਲ ਹਾਜ਼ਰ ਸਨ।

About The Author

You may have missed