ਡਾਕਟਰ ਰੁਪੇਸ਼ ਸਿੰਗਲਾ ਨੂੰ ਪੌਦਾ ਦੇ ਕੇ ਕੀਤਾ ਸਨਮਾਨਿਤ…..

PrimekhabarPunjab Prem hospital

ਬਰਨਾਲਾ – 26ਸਤੰਬਰ(ਰਾਕੇਸ਼ ਜੇਠੀ)- ਵਾਤਾਵਰਨ ਪ੍ਰੇਮੀ ਅਤੇ ਸਮਾਜ ਸੇਵੀ ਮੋਹਨ ਸਿੰਘ ਖਾਲਸਾ ਦੁਆਰਾ ਬਰਨਾਲਾ ਦੇ “ਪ੍ਰੇਮ ਅੱਖਾਂ ਦਾ ਅਤੇ ਜਨਾਨਾ ਰੋਗਾਂ ਦੇ ਹਸਪਤਾਲ” ਦੇ ਡਾਕਟਰ ਰੁਪੇਸ਼ ਸਿੰਗਲਾ ਨੂੰ ਉਹਨਾਂ ਦੇ ਨਿਸ਼ਕਾਮ ਸੇਵਾ ਲਈ ਪੌਦਾ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਬਾਰੇ ਗੱਲਬਾਤ ਕਰਦੇਆਂ ਮੋਹਨ ਸਿੰਘ ਖਾਲਸਾ ਨੇ ਦੱਸਿਆ ਕਿ ਡਾਕਟਰ ਰੁਪੇਸ਼ ਸਿੰਗਲਾ ਦੁਆਰਾ ਸਮੇਂ-ਸਮੇਂ ਤੇ ਲੋਕਾਂ ਲਈ ਮੁਫਤ ਅੱਖਾਂ ਚੈਕਅਪ ਦਾ ਕੈਂਪ ਲਗਾਇਆ ਜਾਂਦਾ ਹੈ। ਇਸੇ ਲੜੀ ਤਹਿਤ ਪਿਛਲੀ 21 ਸਤੰਬਰ ਦਿਨ ਐਤਵਾਰ ਨੂੰ ਡਰਾਈਵਰ ਭਾਈਚਾਰੇ ਲਈ ਇੱਕ ਅੱਖਾਂ ਦੇ ਚੈਕ ਅਪ ਦਾ ਕੈਂਪ ਲਗਾਇਆ ਗਿਆ ਸੀ। ਜਿਸ ਵਿੱਚ ਐਣਕਾਂ ਅਤੇ ਦਵਾਈ ਮੁਫਤ ਵੰਡੀ ਗਈ। ਅੱਜ ਮੋਹਨ ਸਿੰਘ ਖਾਲਸਾ ਅਤੇ ਉਨਾਂ ਦੀ ਪਤਨੀ ਨਿਰਮਲਾ ਕੌਰ ਦੁਆਰਾ ਡਾਕਟਰ ਰੁਪੇਸ਼ ਸਿੰਗਲਾ ਨੂੰ ਪੌਦਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ ਹਸਪਤਾਲ ਦੇ ਕਰਮਚਾਰੀ ਜਗਤਾਰ ਸਿੰਘ, ਕੇਵਲਜੀਤ ਸਿੰਘ, ਸੁਰਜੀਤ ਸਿੰਘ, ਗਗਨਦੀਪ ਸਿੰਘ, ਇੰਦਰਜੀਤ ਸਿੰਘ ਅਤੇ ਸੁਖਪ੍ਰੀਤ ਕੌਰ ਵੀ ਹਾਜ਼ਰ ਸਨ।

About The Author

You may have missed