ਗੁਰਜੀਤ ਸਿੰਘ ਖੁੱਡੀ ਵਲੋਂ ਆਪਣੇ ਪਿੰਡ ਦੇ ਸਕੂਲ ਲਾਇਬ੍ਰੇਰੀ ਲਈ ਪੁਸਤਕਾਂ ਦਾ ਸੈਟ ਭੇਟ ਕੀਤਾ

ਖੁੱਡੀ ਖ਼ੁਰਦ, 12 ਮਈ (ਰਾਕੇਸ਼ ਜੇਠੀ) -ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡੀ ਖ਼ੁਰਦ ਵਿਖੇ ਚੇਅਰਮੈਨ ਪ੍ਰੈਸ ਕਲੱਬ ਹੰਡਿਆਇਆ ਗੁਰਜੀਤ ਸਿੰਘ ਖੁੱਡੀ ਨੇ ਪੁਸਤਕਾਂ ਭੇਟ ਕੀਤੀਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਸਕੂਲ ਦੀ ਲਾਇਬ੍ਰੇਰੀ ਵਿੱਚ ਵਿਦਿਆਰਥੀਆਂ ਨੂੰ ਪੜ੍ਹਨ ਲਈ ਪੁਸਤਕਾਂ ਭੇਟ ਕੀਤੀਆਂ ਹਨ। ਇਸ ਮੌਕੇ ਸਕੂਲ ਦੇ ਇੰਚਾਰਜ ਜੀਵਨ ਕੁਮਾਰ ਗੋਇਲ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪੁਸਤਕ ਸੱਭਿਆਚਾਰ ਨਾਲ ਜੋੜਨ ਲਈ ਇਹ ਵੱਡਾ ਉਪਰਾਲਾ ਹੈ ਅਤੇ ਸੋਸਲ ਮੀਡੀਆ ਤੋਂ ਹੱਟ ਕੇ ਪੁਸਤਕਾਂ ਪੜ੍ਹਨ ਲਈ ਸਮਾਂ ਦੇਣਾ ਚਾਹੀਦਾ ਹੈ। ਇਸ ਮੌਕੇ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਭੋਲਾ ਸਿੰਘ ਗੁਰੂ, ਡੀ.ਪੀ.ਈ. ਦਿਨੇਸ਼ ਕੁਮਾਰ, ਲਾਇਬੇ੍ਰਰੀਆਨ ਗੁਰਲਾਲ ਸਿੰਘ, ਹਰਜੀਤ ਕੌਰ, ਰਾਜਵਿੰਦਰ ਕੌਰ, ਗੁਰਵਿੰਦਰਪਾਲ ਸਿੰਘ ਖੁੱਡੀ ਆਦਿ ਹਾਜ਼ਰ ਸਨ।
