ਮਤਾ ਫਿਲਹਾਲ ਟਲਿਆ, ਰੱਦ ਨਹੀਂ ਹੋਇਆ….

PrimeKhabarPunjab NagarPanchayt

ਮੀਟਿੰਗ ਦੁਬਾਰਾ ਰੱਖੀ ਵੀਰਵਾਰ ਨੂੰ….

ਹੰਡਿਆਇਆ-19ਸਤੰਬਰ(ਰਾਕੇਸ਼ ਜੇਠੀ)- ਨਗਰ ਪੰਚਾਇਤ ਹੰਡਿਆਇਆ ਦਫਤਰ ਵਿੱਚ ਅੱਜ ਨਗਰ ਪੰਚਾਇਤ ਹੰਡਿਆਇਆ ਨੂੰ ਨਗਰ ਕੌਂਸਲ ਬਰਨਾਲਾ ਵਿੱਚ ਮਰਜ ਕੀਤੇ ਜਾਣ ਸਬੰਧੀ ਮਤਾ ਪਾਇਆ ਜਾਣਾ ਸੀ ਪ੍ਰੰਤੂ ਇਸ ਦੇ ਵਿਰੋਧ ਵਿੱਚ ਪਹੁੰਚੇ ਲੋਕਾਂ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਮਤੇ ਦੇ ਇਸ ਫੈਸਲੇ ਨੂੰ ਵੀਰਵਾਰ ਤੱਕ ਸਥਗਤ ਕਰ ਦਿੱਤਾ ਗਿਆ। ਨਗਰ ਪੰਚਾਇਤ ਹੰਡਿਆਇਆ ਨੂੰ ਮਰਜ ਕਰਨ ਦੇ ਇਸ ਫੈਸਲੇ ਦੇ ਵਿਰੋਧ ਵਿੱਚ ਪਹੁੰਚੇ ਨਗਰ ਪੰਚਾਇਤ ਹੰਡਿਆਇਆ ਦੇ ਮੌਜੂਦਾ ਐਮਸੀ ਕੁਲਦੀਪ ਸਿੰਘ ਤਾਜਪੁਰੀਆ, ਸਾਬਕਾ ਮੀਤ ਪ੍ਰਧਾਨ  ਮਨਪ੍ਰੀਤ ਸਿੰਘ ਮਨੀ, ਸਾਬਕਾ ਐਮਸੀ ਨਾਜ਼ਮ ਸਿੰਘ ਨੇ ਨਗਰ ਪੰਚਾਇਤ ਹੰਡਿਆਇਆ ਨੂੰ ਨਗਰ ਕੌਂਸਲ ਬਰਨਾਲਾ ਵਿੱਚ ਮਰਜ ਕੀਤੇ ਜਾਣ ਦੇ ਮਤੇ ਤੇ ਸਖਤ ਵਿਰੋਧ ਦਰਸਾਇਆ। ਇਸ ਮੌਕੇ ਪਿੰਡ ਦੇ ਹੋਰ ਬਹੁਤ ਸਾਰੇ ਜਾਗਰੂਕ ਵਿਅਕਤੀ ਇਸ ਮਤੇ ਦੇ ਵਿਰੋਧ ਵਿੱਚ ਹਾਜ਼ਰ ਹੋਏ। ਲੋਕ ਚਰਚਾ ਅਨੁਸਾਰ ਸੱਤਾ ਧਿਰ ਪਾਰਟੀ ਦੇ ਹੀ ਕਈ ਐਮਸੀ ਇਸ ਮਤੇ ਦੇ ਵਿਰੋਧ ਵਿੱਚ ਸਨ। ਇਸ ਮੌਕੇ ਮੌਜੂਦਾ ਐਮਐਸੀਆਂ ਦੀ ਆਪਸ ਵਿੱਚ ਕਈ ਵਾਰੀ ਬਹਿਸਬਾਜੀ ਹੋਈ। ਉੱਥੇ ਮੌਜੂਦ ਲੋਕਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕੁਲਦੀਪ ਸਿੰਘ, ਮਨਪ੍ਰੀਤ ਮਨੀ ਤੇ ਨਾਜਮ ਸਿੰਘ ਨੇ ਸਾਂਝੇ ਤੌਰ ਤੇ ਉਥੇ ਮੌਜੂਦ ਨਾਗਰਿਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦਾ ਇਹ ਮਤਾ ਸਿਰਫ ਟਲਿਆ ਹੈ ਰੱਦ ਨਹੀਂ ਹੋਇਆਹੰਡਿਆਇਆ-19ਸਤੰਬਰ(ਰਾਕੇਸ਼ ਜੇਠੀ)- ਨਗਰ ਪੰਚਾਇਤ ਹੰਡਿਆਇਆ ਦਫਤਰ ਵਿੱਚ ਅੱਜ ਨਗਰ ਪੰਚਾਇਤ ਹੰਡਿਆਇਆ ਨੂੰ ਨਗਰ ਕੌਂਸਲ ਬਰਨਾਲਾ ਵਿੱਚ ਮਰਜ ਕੀਤੇ ਜਾਣ ਸਬੰਧੀ ਮਤਾ ਪਾਇਆ ਜਾਣਾ ਸੀ ਪ੍ਰੰਤੂ ਇਸ ਦੇ ਵਿਰੋਧ ਵਿੱਚ ਪਹੁੰਚੇ ਲੋਕਾਂ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਮਤੇ ਦੇ ਇਸ ਫੈਸਲੇ ਨੂੰ ਵੀਰਵਾਰ ਤੱਕ ਸਥਗਤ ਕਰ ਦਿੱਤਾ ਗਿਆ। ਨਗਰ ਪੰਚਾਇਤ ਹੰਡਿਆਇਆ ਨੂੰ ਮਰਜ ਕਰਨ ਦੇ ਇਸ ਫੈਸਲੇ ਦੇ ਵਿਰੋਧ ਵਿੱਚ ਪਹੁੰਚੇ ਨਗਰ ਪੰਚਾਇਤ ਹੰਡਿਆਇਆ ਦੇ ਮੌਜੂਦਾ ਐਮਸੀ ਕੁਲਦੀਪ ਸਿੰਘ ਤਾਜਪੁਰੀਆ, ਸਾਬਕਾ ਮੀਤ ਪ੍ਰਧਾਨ  ਮਨਪ੍ਰੀਤ ਸਿੰਘ ਮਨੀ, ਸਾਬਕਾ ਐਮਸੀ ਨਾਜ਼ਮ ਸਿੰਘ ਨੇ ਨਗਰ ਪੰਚਾਇਤ ਹੰਡਿਆਇਆ ਨੂੰ ਨਗਰ ਕੌਂਸਲ ਬਰਨਾਲਾ ਵਿੱਚ ਮਰਜ ਕੀਤੇ ਜਾਣ ਦੇ ਮਤੇ ਤੇ ਸਖਤ ਵਿਰੋਧ ਦਰਸਾਇਆ। ਇਸ ਮੌਕੇ ਪਿੰਡ ਦੇ ਹੋਰ ਬਹੁਤ ਸਾਰੇ ਜਾਗਰੂਕ ਵਿਅਕਤੀ ਇਸ ਮਤੇ ਦੇ ਵਿਰੋਧ ਵਿੱਚ ਹਾਜ਼ਰ ਹੋਏ। ਲੋਕ ਚਰਚਾ ਅਨੁਸਾਰ ਸੱਤਾ ਧਿਰ ਪਾਰਟੀ ਦੇ ਹੀ ਕਈ ਐਮਸੀ ਇਸ ਮਤੇ ਦੇ ਵਿਰੋਧ ਵਿੱਚ ਸਨ। ਇਸ ਮੌਕੇ ਮੌਜੂਦਾ ਐਮਐਸੀਆਂ ਦੀ ਆਪਸ ਵਿੱਚ ਕਈ ਵਾਰੀ ਬਹਿਸਬਾਜੀ ਹੋਈ। ਉੱਥੇ ਮੌਜੂਦ ਲੋਕਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕੁਲਦੀਪ ਸਿੰਘ, ਮਨਪ੍ਰੀਤ ਮਨੀ ਤੇ ਨਾਜਮ ਸਿੰਘ ਨੇ ਸਾਂਝੇ ਤੌਰ ਤੇ ਉਥੇ ਮੌਜੂਦ ਨਾਗਰਿਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦਾ ਇਹ ਮਤਾ ਸਿਰਫ ਟਲਿਆ ਹੈ ਰੱਦ ਨਹੀਂ ਹੋਇਆ ਜੇਕਰ ਤੁਸੀਂ ਅੱਜ ਇਥੇ ਪਹੁੰਚੇ ਹੋ ਤਾਂ ਹੀ ਇਹ ਮਤਾ ਟਲਿਆ ਹੈ। ਜੇਕਰ ਇਸ ਮਤੇ ਨੂੰ ਰੱਦ ਕਰਵਾਉਣਾ ਹੈ ਤਾਂ ਸਾਰੇ ਪਿੰਡ ਵਾਸੀਆਂ ਨੂੰ ਇਕੱਠੇ ਹੋ ਕੇ ਇਸ ਦਾ ਵਿਰੋਧ ਕਰਨਾ ਪਵੇਗਾ। ਲੋਕਾਂ ਦੁਆਰਾ ਇਸ ਮਤੇ ਦੇ ਵਿਰੋਧ ਨੂੰ ਦੇਖਦੇ ਹੋਏ ਨਗਰ ਪੰਚਾਇਤ ਹੰਡਿਆਇਆ ਦੇ ਪ੍ਰਧਾਨ ਵੱਲੋਂ ਇਸ ਮੀਟਿੰਗ ਨੂੰ ਰੱਦ ਕਰਦੇ ਹੋਏ 25 ਸਤੰਬਰ 2025 ਦਿਨ ਵੀਰਵਾਰ ਨੂੰ ਦੁਬਾਰਾ ਤੋਂ ਮੀਟਿੰਗ ਬੁਲਾਈ ਗਈ ਹੈ। ਉੱਥੇ ਮੌਜੂਦ ਲੋਕਾਂ ਅਨੁਸਾਰ ਜੇਕਰ ਸੱਤਾ ਧਿਰ ਦੇ ਮੌਜੂਦਾ ਐਮਸੀਆਂ ਨੇ ਧੱਕੇ ਨਾਲ ਨਗਰ ਪੰਚਾਇਤ ਹੰਡਿਆਇਆ ਨੂੰ ਨਗਰ ਕੌਂਸਲ ਬਰਨਾਲਾ ਵਿੱਚ ਮਰਜ ਕਰਨ ਲਈ ਮਤਾ ਪਾਸ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਿੰਡ ਵਾਸੀਆਂ ਦੁਆਰਾ ਵੱਡਾ ਸੰਘਰਸ਼ ਵਿਡਿਆ ਜਾਵੇਗਾ। ਜੇਕਰ ਤੁਸੀਂ ਅੱਜ ਇਥੇ ਪਹੁੰਚੇ ਹੋ ਤਾਂ ਹੀ ਇਹ ਮਤਾ ਟਲਿਆ ਹੈ। ਜੇਕਰ ਇਸ ਮਤੇ ਨੂੰ ਰੱਦ ਕਰਵਾਉਣਾ ਹੈ ਤਾਂ ਸਾਰੇ ਪਿੰਡ ਵਾਸੀਆਂ ਨੂੰ ਇਕੱਠੇ ਹੋ ਕੇ ਇਸ ਦਾ ਵਿਰੋਧ ਕਰਨਾ ਪਵੇਗਾ। ਲੋਕਾਂ ਦੁਆਰਾ ਇਸ ਮਤੇ ਦੇ ਵਿਰੋਧ ਨੂੰ ਦੇਖਦੇ ਹੋਏ ਨਗਰ ਪੰਚਾਇਤ ਹੰਡਿਆਇਆ ਦੇ ਪ੍ਰਧਾਨ ਵੱਲੋਂ ਇਸ ਮੀਟਿੰਗ ਨੂੰ ਰੱਦ ਕਰਦੇ ਹੋਏ 25 ਸਤੰਬਰ 2025 ਦਿਨ ਵੀਰਵਾਰ ਨੂੰ ਦੁਬਾਰਾ ਤੋਂ ਮੀਟਿੰਗ ਬੁਲਾਈ ਗਈ ਹੈ। ਉੱਥੇ ਮੌਜੂਦ ਲੋਕਾਂ ਅਨੁਸਾਰ ਜੇਕਰ ਸੱਤਾ ਧਿਰ ਦੇ ਮੌਜੂਦਾ ਐਮਸੀਆਂ ਨੇ ਧੱਕੇ ਨਾਲ ਨਗਰ ਪੰਚਾਇਤ ਹੰਡਿਆਇਆ ਨੂੰ ਨਗਰ ਕੌਂਸਲ ਬਰਨਾਲਾ ਵਿੱਚ ਮਰਜ ਕਰਨ ਲਈ ਮਤਾ ਪਾਸ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਿੰਡ ਵਾਸੀਆਂ ਦੁਆਰਾ ਵੱਡਾ ਸੰਘਰਸ਼ ਵਿਡਿਆ ਜਾਵੇਗਾ।

About The Author

You may have missed