ਤੇਜ਼ ਰਫਤਾਰ ਕਾਰ ਸੰਤੁਲਨ ਵਿਗੜਣ ਕਾਰਨ ਖਤਾਨਾ ਚ ਦਰਖਤਾਂ ਨਾਲ ਟਕਰਾਈ, ਜਾਨ ਮਾਲ ਦੇ ਨੁਕਸਾਨ ਤੋਂ ਰਿਹਾ ਬਚਾਅ

ਬਰਨਾਲਾ-18ਸਤੰਬਰ(ਰਾਕੇਸ਼ ਜੇਠੀ)- ਅੱਜ ਸਵੇਰੇ ਨੇੜੇ ਪਿੰਡ ਕਾਲੇਕੇ ਪਾਸ ਇੱਕ ਵਰਨਾ ਕਾਰ ਨੰਬਰ ਪੀਬੀ04 ਆਰ 0081 ਤੇਜ ਰਫਤਾਰ ਹੋਣ ਕਾਰਨ ਸੰਤੁਲਨ ਵਿਗੜ ਗਿਆ ਅਤੇ ਕਾਰ ਖਤਾਨਾ ਵਿੱਚ ਜਾ ਕੇ ਦਰਖਤ ਨਾਲ ਜਾ ਟਕਰਾਈ। ਮੌਕੇ ਤੇ ਪਹੁੰਚੀ ਐਸਐਸਐਫ ਟੀਮ ਰੂਟ ਨੰਬਰ 8837 ਦੇ ਇੰਚਾਰਜ ਇਹ ਏਐਸਆਈ ਅਮਰੀਕ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਰਨਾ ਕਾਰ ਜਿਸ ਨੂੰ ਹਰਪ੍ਰੀਤ ਸਿੰਘ ਪੁੱਤਰ ਰੂਪ ਸਿੰਘ ਵਾਸੀ ਕਾਲੇਕੇ ਜੁ ਧਨੌਲਾ ਤੋਂ ਆਪਣੇ ਪਿੰਡ ਕਾਲੇਕੇ ਜਾ ਰਿਹਾ ਸੀ, ਕਾਰ ਦੀ ਸਪੀਡ ਜਿਆਦਾ ਹੋਣ ਕਾਰਨ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਖਤਾਨਾ ਵਿੱਚ ਜਾ ਕੇ ਦਰਖਤ ਨਾਲ ਇਨੇ ਜ਼ਬਰਦਸਤ ਤਰੀਕੇ ਨਾਲ ਟਕਰਾਈ ਕਿ ਕਾਰ ਬਿਲਕੁਲ ਖਤਮ ਹੋ ਗਈ। ਪਰ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਕਿਉਂਕਿ ਮੌਕੇ ਤੇ ਕਾਰ ਦੇ ਏਅਰ ਬੈਗ ਖੁੱਲਣ ਕਾਰਨ ਕਾਰ ਚਾਲਕ ਹਰਪ੍ਰੀਤ ਸਿੰਘ ਦਾ ਬਚਾਓ ਹੋ ਗਿਆ। ਜਿਸ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਸਨ। ਜਿਨਾਂ ਨੂੰ ਐਸਐਸਐਫ ਦੀ ਟੀਮ ਵੱਲੋਂ ਮੁਢਲੀ ਸਹਾਇਤਾ ਦੇਣ ਤੋਂ ਬਾਅਦ ਹਰਪ੍ਰੀਤ ਸਿੰਘ ਦੇ ਪਰਿਵਾਰ ਨੂੰ ਮੌਕੇ ਤੇ ਘਟਨਾ ਵਾਲੇ ਸਥਾਨ ਤੇ ਸੱਦ ਕੇ ਹਰਪ੍ਰੀਤ ਸਿੰਘ ਨੂੰ ਇਲਾਜ ਲਈ ਉਹਨਾਂ ਨਾਲ ਭੇਜਿਆ ਗਿਆ। ਅਤੇ ਐਕਸੀਡੈਂਟ ਹੋਣ ਕਾਰਨ ਲੱਗਿਆ ਜਾਮ ਖੁਲਵਾ ਕੇ ਟਰੈਫਿਕ ਨੂੰ ਨਿਰਵਿਘਨ ਚਾਲੂ ਕੀਤਾ ਗਿਆ। ਇਸ ਮੌਕੇ ਏਐਸਆਈ ਅਮਰੀਕ ਸਿੰਘ ਦੇ ਨਾਲ ਕਾਂਸਟੇਬਲ ਲਕਸ਼ਦੀਪ ਸਿੰਘ ਤੇ ਲੇਡੀ ਕਾਨਸਟੇਬਲ ਵੀਰਪਾਲ ਕੌਰ ਤੇ ਦੀਪਿਕਾ ਰਾਣੀ ਹਾਜ਼ਰ ਸਨ।
