ਵਪਾਰੀ ਆਗੂ ਅਮਰਜੀਤ ਕਾਲੇਕੇ ਤੇ ਹਮਲਾ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰਵਾਉਣ ਲਈ ਵਫ਼ਦ ਡੀ ਐਸ ਪੀ ਨੂੰ ਮਿਲਿਆ

Primekhabarpunjab DSP

ਬਰਨਾਲਾ, 19 ਸਤੰਬਰ(ਰਾਕੇਸ਼ ਜੇਠੀ)- ਬੀਤੇ ਦਿਨੀਂ ਗੋਬਿੰਦ ਕਲੌਨੀ ਬਰਨਾਲਾ ਦੀ ਦੋ ਨੰਬਰ ਗਲੀ ਦੇ ਕੋਨੇ ਤੇ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਨੌਜਵਾਨਾਂ ਨੇ ਪ੍ਰਾਚੀਨ ਗਊਸ਼ਾਲਾ ਦੇ ਮੁੱਖ ਸੇਵਾਦਾਰ ਅਤੇ ਵਪਾਰੀ ਆਗੂ ਅਮਰਜੀਤ ਕਾਲੇਕੇ ਤੇ ਰਾਡਾਂ ਨਾਲ ਜਾਨ ਲੇਵਾ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ। ਹਮਲੇ ਚ ਗੰਭੀਰ ਜ਼ਖਮੀ ਹੋਏ ਅਮਰਜੀਤ ਕਾਲੇਕੇ ਨੂੰ ਹਸਪਤਾਲ ਚ ਦਾਖ਼ਿਲ ਹੋ ਕੇ ਆਪਣਾ ਇਲਾਜ ਕਰਵਾਉਣਾ ਪਿਆ। ਵਪਾਰ ਮੰਡਲ ਬਰਨਾਲਾ ਦਾ ਇੱਕ ਭਰਵਾਂ ਵਫ਼ਦ ਪ੍ਰਧਾਨ ਨਾਇਬ ਸਿੰਘ ਕਾਲਾ ਅਤੇ ਮੀਤ ਪ੍ਰਧਾਨ ਮੋਨੂੰ ਗੋਇਲ ਦੀ ਅਗਵਾਈ ਚ ਡੀ ਐਸ ਪੀ ਸਿਟੀ ਬਰਨਾਲਾ ਸਤਬੀਰ ਸਿੰਘ ਬੈਂਸ ਨੂੰ ਮਿਲਿਆ। ਉਨ੍ਹਾਂ ਮੰਗ ਪੱਤਰ ਪੇਸ਼ ਕਰਦਿਆਂ ਜ਼ੋਰਦਾਰ ਮੰਗ ਕੀਤੀ ਕਿ ਅਮਰਜੀਤ ਕਾਲੇਕੇ ਤੇ ਹਮਲਾ ਕਰਨ ਵਾਲਿਆਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਬਣਦੀ ਕਾਰਵਾਈ ਅਮਲ ਚ ਲਿਆਂਦੀ ਜਾਵੇ। ਇਸ ਮੌਕੇ ਸਤਬੀਰ ਸਿੰਘ ਬੈਂਸ ਡੀ ਐਸ ਪੀ ਸਿਟੀ ਨੇ ਕਿਹਾ ਕਿ ਹਮਲਾਵਰਾਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ। ਵਫ਼ਦ ਨੇ ਇਹ ਵੀ ਮੰਗ ਕੀਤੀ ਕਿ ਤਿਉਹਾਰਾਂ ਦੇ ਦਿਨਾਂ ਚ ਪੁਲਿਸ ਦੀ ਗਸ਼ਤ ਤੇਜ਼ ਕੀਤੀ ਜਾਵੇ। ਡੀ ਐਸ ਪੀ ਸਤਬੀਰ ਸਿੰਘ ਨੇ ਕਿਹਾ ਕਿ ਜਲਦੀ ਹੀ ਪੁਲਿਸ ਪ੍ਰਸ਼ਾਸਨ ਪਹਿਲਾਂ ਨਾਲੋਂ ਵੀ ਵੱਧ ਪੁਲਿਸ ਗਸ਼ਤ ਦਾ ਬੰਦੋਬਸਤ ਕੀਤਾ ਜਾਵੇਗਾ। ਇਸ ਮੌਕੇ ਭਾਰਤੀ ਸਨਾਤਨ ਮਹਾਵੀਰ ਦਲ ਦੇ ਪ੍ਰਧਾਨ ਸੁਭਾਸ਼ ਬਾਲਾ ਜੀ ਵਾਲੇ, ਅਚਾਰੀਆ ਸਿਰੀ ਨਿਵਾਸ, ਰਾਜਿੰਦਰ ਗਾਰਗੀ ਗੀਤਾ ਭਵਨ ਵਾਲੇ, ਰਾਮੂ ਜੀ, ਡਾਕਟਰ ਸਤੀਸ਼ ਕੁਮਾਰ, ਰਾਮ ਲਾਲ ਬਦਰਾ, ਗਿਆਨ ਚੰਦ ਉੱਪਲੀ, ਆਦਿ ਹਾਜ਼ਰ ਸਨ‌। ਵਪਾਰ ਮੰਡਲ ਬਰਨਾਲਾ ਨੇ ਪੁਲਿਸ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

About The Author

You may have missed