ਬਾਲ ਮਹੰਤ ਜੋਬਨਦੀਪ ਬਾਵਾ ਨੂੰ ਮਹੰਤੀ ਦੀ ਪਗੜੀ ਦਿੱਤੀ….

ਹੰਡਿਆਇਆ, 12 ਸਤੰਬਰ( ਰਾਕੇਸ਼ ਜੇਠੀ)- ਸ੍ਰੀ ਰਾਮ ਮੰਦਿਰ ਹੰਡਿਆਇਆ ਦੇ ਬਾਲ ਮਹੰਤ ਜੋਬਨਦੀਪ ਬਾਵਾ ਨੂੰ ਮਹੰਤੀ ਦੀ ਪਗੜੀ ਦਿੱਤੀ ਗਈ। ਇਸ ਸਬੰਧੀ ਬਾਬਾ ਕੇਵਲ ਕ੍ਰਿਸ਼ਨ, ਮਹੰਤ ਭੋਜ ਰਾਜ, ਮਹੰਤ ਕਾਕਾ ਫਰਵਾਹੀ, ਮਹੰਤ ਦੇਵ ਰਾਜ ਨੇ ਦੱਸਿਆ ਕਿ ਮਹੰਤ ਸੁਖਦੇਵ ਦਾਸ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਅੱਜ ਉਨ੍ਹਾਂ ਦੇ ਭੋਗ ਉਪਰੰਤ ਬਾਲ ਮਹੰਤ ਜੋਬਨਦੀਪ ਬਾਵਾ ਨੂੰ ਮੁੱਖ ਸੇਵਾਦਾਰ ਦੀ ਸੇਵਾ ਸੰਭਾਲੀ ਗਈ ਤੇ ਉਨ੍ਹਾਂ ਨੂੰ ਪੱਗੜੀ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਹਲਕਾ ਬਰਨਾਲਾ ਦੇ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ, ਦਰਸ਼ਨ ਬਾਵਾ, ਜਗਤਾਰ ਦਾਸ, ਬਲਦੇਵ ਦਾਸ, ਸ਼ਿਆਮ ਦਾਸ, ਮੇਘ ਦਾਸ, ਗੁਰਮੀਤ ਬਾਵਾ ਐਮ.ਸੀ., ਬਲਦੇਵ ਕ੍ਰਿਸ਼ਨ, ਗੁਰਜੀਤ ਬਾਵਾ, ਵੀਰਪਾਲ ਕੌਰ ਐਮ.ਸੀ., ਜਨਕ ਰਾਜ ਸਾਬਕਾ ਐਮ.ਸੀ., ਸਾਬਕਾ ਮੀਤ ਪ੍ਰਧਾਨ ਰਣਧੀਰ ਕੌਸ਼ਲ ਤੇ ਸਾਬਕਾ ਪ੍ਰਧਾਨ ਅਸ਼ਵਨੀ ਆਸੂ, ਨਿਰੰਜਨ ਸਿੰਘ ਆਦੀਆਲ, ਸੁਸਾਇਟੀ ਪ੍ਰਧਾਨ ਭੋਲਾ ਸਿੰਘ ਖੱਬਲਪੱਟ, ਮਨਜੀਤ ਸਿੰਘ ਗੁਰੂ, ਹਰਦੇਵ ਕਾਲਾ, ਅਵਤਾਰ ਸਿੰਘ ਸੋਨੀ, ਬਸਾਵਾ ਸਿੰਘ ਭਰੀ, ਜਗਸੀਰ ਨੋਨੀ, ਮਹੰਤ ਸੰਜੀਵ ਦਾਸ ਰੋਮੀ, ਗੁਰਜੀਤ ਸਿੰਘ ਖੁੱਡੀ ,ਮਹੰਤ ਜਗਵਿੰਦਰ ਦਾਸ, ਮਹੰਤ ਭਗਵਾਨ ਦਾਸ, ਮਹੰਤ ਸੁਖਜੀਤ ਦਾਸ, ਮਹੰਤ ਜਗਦੀਪ ਦਾਸ ਆਦਿ ਸਮੇਤ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਸ਼ਾਮਿਲ ਸਨ।
