ਵਾਟਰ ਸਪਲਾਈ ਮਹਿਕਮੇ ਦੀ ਲਾਪਰਵਾਹੀ ਕਾਰਨ ਵਾਰਡ ਨੰਬਰ 1 ਨਿਵਾਸੀ ਗੰਦਾ ਪਾਣੀ ਪੀਣ ਨੂੰ ਮਜਬੂਰ

primekhabarpunjab Ward no 1

ਮਹੱਲਾ ਨਿਵਾਸੀ ਪ੍ਰਸ਼ਾਸਨ ਖਿਲਾਫ ਨਾਰੇਬਾਜੀ ਕਰਦੇ ਹੋਏ

ਹੰਡਿਆਇਆ-12ਸਤੰਬਰ(ਰਾਕੇਸ਼ ਜੇਠੀ)- ਵਾਟਰ ਸਪਲਾਈ ਮਹਿਕਮੇ ਵੱਲੋਂ ਕੋਈ ਵੀ ਪੁਖਤਾ ਕਦਮ ਨਾ ਚੁੱਕੇ ਜਾਣ ਕਾਰਨ ਕਸਬਾ ਹੰਡਿਆਇਆ ਦੇ ਵਾਰਡ ਨੰਬਰ ਇੱਕ ਦੇ ਨਿਵਾਸੀ ਪਿਛਲੇ ਡੇਢ ਦੋ ਮਹੀਨੇ ਤੋਂ ਗੰਦਾ ਪਾਣੀ ਪੀਣ ਲਈ ਮਜਬੂਰ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮਹੱਲਾ ਨਿਵਾਸੀਆਂ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਇੱਕ ਜਗ੍ਹਾ ਤੋਂ ਵਾਟਰ ਸਪਲਾਈ ਦੀ ਮੇਨ ਪਾਈਪ ਟੁੱਟ ਜਾਣ ਕਾਰਨ ਘਰਾਂ ਦੇ ਪੀਣ ਵਾਲੇ ਪਾਣੀ ਵਿੱਚ ਗੰਦਗੀ ਆ ਰਹੀ ਸੀ। ਜਿਸ ਦੀ ਸ਼ਿਕਾਇਤ ਕਈ ਵਾਰ ਵਾਟਰ ਸਪਲਾਈ ਮਹਿਕਮੇ ਨੂੰ ਕੀਤੀ ਗਈ ਪ੍ਰੰਤੂ ਮਹਿਕਮੇ ਵੱਲੋਂ ਆਊਟ ਸੋਰਸ ਕਰਮਚਾਰੀਆਂ ਦੀ ਹੜਤਾਲ ਦਾ ਬਹਾਨਾ ਲਗਾ ਕੇ ਟਾਲਿਆ ਜਾ ਰਿਹਾ ਸੀ। ਜਿਸ ਕਾਰਨ ਵਾਰਡ ਨੰਬਰ ਇੱਕ ਦੇ 50-60 ਪਰਿਵਾਰ ਇਸ ਗੰਦੇ ਪਾਣੀ ਨੂੰ ਪੀਣ ਲਈ ਮਜਬੂਰ ਸਨ। ਇਸੇ ਕਾਰਨ ਵਾਰਡ ਨੰਬਰ 1 ਦੇ ਕਈ ਬੱਚੇ ਬਿਮਾਰ ਹੋ ਚੁੱਕੇ ਹਨ ਅਤੇ ਵੱਖ-ਵੱਖ ਤਰ੍ਹਾਂ ਦੀਆਂ ਹੋਰ ਬਿਮਾਰੀਆਂ ਲੱਗਣ ਦਾ ਖਤਰਾ ਮੰਡਰਾ ਰਿਹਾ ਹੈ। ਮਹੱਲਾ ਨਿਵਾਸੀਆਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਅਪੀਲ ਕੀਤੀ ਕਿ ਜਲਦ ਤੋਂ ਜਲਦ ਵਾਟਰ ਸਪਲਾਈ ਦੀ ਇਸ ਪਾਈਪ ਨੂੰ ਠੀਕ ਕੀਤਾ ਜਾਵੇ ਤਾਂ ਜੋ ਸਾਡੇ ਘਰਾਂ ਤੱਕ ਪੀਣ ਵਾਲਾ ਸਾਫ ਪਾਣੀ ਪਹੁੰਚ ਸਕੇ। ਜੇਕਰ ਜਲਦੀ ਹੀ ਇਸ ਪਾਈਪ ਦੀ ਮੁਰੰਮਤ ਲਈ ਪੁਖਤਾ ਕਦਮ ਨਾ ਚੁੱਕੇ ਗਏ ਤਾਂ ਮਹੱਲਾ ਨਿਵਾਸੀਆਂ ਦੁਆਰਾ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।

ਇਸ ਮੌਕੇ ਉਥੇ ਸੀਨੀਅਰ ਕਾਂਗਰਸੀ ਆਗੂ ਰਾਜਦੀਪ ਬਾਵਾ ਤੇ ਰਾਮਦੇਵ, ਬਲਵੀਰ ਸਿੰਘ, ਬਾਰੂ ਕਰਮ ਸਿੰਘ, ਗੁਰਮੇਲ ਸਿੰਘ, ਪੰਕਜ, ਰਾਮ ਨਰਾਇਣ, ਅਵਤਾਰ ਸਿੰਘ ਤਾਰੀ, ਕੁਲਦੀਪ ਦਾਸ, ਗੁਰਪ੍ਰੀਤ ਸਿੰਘ, ਸੋਮਨਾਥ, ਮਲਕੀਤ ਕੌਰ, ਜਸਵਿੰਦਰ ਕੌਰ, ਗੁਰਮੀਤ ਕੌਰ, ਬੰਟੀ ਅਤੇ ਹਰਪ੍ਰੀਤ ਸਿੰਘ ਆਦਿ ਮਹਲਾ ਨਿਵਾਸੀ ਹਾਜ਼ਰ ਸਨ।

About The Author

You may have missed