ਭਾਰੀ ਬਰਸਾਤ ਦੇ ਚਲਦਿਆਂ 2 ਘਰਾਂ ਵਿੱਚ ਪਏ ਪਾੜ, ਛੱਤਾਂ ਡਿੱਗਣ ਦੀ ਤਿਆਰੀ ਵਿੱਚ

PrimeKhabarPunjab KilaaPatti

ਹੰਡਿਆਇਆ-7ਸਤੰਬਰ(ਰਾਕੇਸ਼ ਜੇਠੀ)- ਲਗਾਤਾਰ ਹੋ ਰਹੀਆਂ ਬਰਸਾਤਾਂ ਵਿੱਚ ਕਸਬਾ ਹੰਡਿਆਇਆ ਦੇ ਕਿਲਾ ਪੱਤੀ ਮੁਹੱਲੇ ਵਿੱਚ ਦੋ ਘਰਾਂ ਦੀਆਂ ਨੀਵਾਂ ਵਿੱਚ ਪਾਣੀ ਪੈ ਜਾਣ ਕਾਰਨ ਕੰਧਾਂ ਵਿੱਚ ਪਾੜ ਪੈ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਘਰਾਂ ਦੇ ਮਾਲਕ ਬੂਟਾ ਖਾਨ ਪੁੱਤਰ ਮਿਹਰਦੀਨ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਹਾਂ ਕਾਰਨ ਘਰ ਦੀਆਂ ਨੀਵਾਂ ਵਿੱਚ ਪਾਣੀ ਪੈ ਗਿਆ ਅਤੇ ਬੀਤੀ ਰਾਤ ਉਹਨਾਂ ਦੀਆਂ ਕੰਧਾਂ ਵਿੱਚ ਪਾੜ ਪੈਣਾ ਸ਼ੁਰੂ ਹੋ ਗਿਆ ਜਿਸ ਕਾਰਨ ਉਸ ਕਮਰੇ ਦੇ ਸਾਰੇ ਸਮਾਨ ਨੂੰ ਦੂਜੇ ਕਮਰੇ ਵਿੱਚ ਸ਼ਿਫਟ ਕਰ ਦਿੱਤਾ ਅਤੇ ਛੱਤ ਨੂੰ ਬੱਲੀਆਂ ਦੀ ਸਪੋਰਟ ਲਗਾ ਦਿੱਤੀ ਗਈ ਹੈ ਪ੍ਰੰਤੂ ਛੱਤ ਗਿਰਨ ਦਾ ਖਤਰਾ ਲਗਾਤਾਰ ਬਰਕਰਾਰ ਹੈ।

ਦੂਜੇ ਪਾਸੇ ਬੀਰਬਲ ਖਾਨ ਪੁੱਤਰ ਮਿਹਰਦੀਨ ਨੇ ਦੱਸਿਆ ਕਿ ਉਹਨਾ ਦੇ ਘਰ ਦੀਆਂ ਨੀਵਾਂ ਵਿੱਚ ਪਾਣੀ ਪੈਣ ਕਾਰਨ ਫਰਸ ਦਬ ਗਿਆ ਅਤੇ ਕੰਧ ਵਿੱਚ ਪਾੜ ਪੈਣ ਨਾਲ ਮੋਗਾ ਨਿਕਲ ਗਿਆ। ਉਹਨਾਂ ਨੇ ਛੱਤ ਨੂੰ ਡਿੱਗਣ ਤੋਂ ਬਚਾਉਣ ਲਈ ਬੱਲੀਆਂ ਦੀ ਸਪੋਰਟ ਲਗਾ ਰੱਖੀ ਹੈ।

About The Author

You may have missed