ਸਮਾਜ ਸੇਵੀਆਂ ਨੇ ਲੋੜਵੰਦਾਂ ਨੂੰ ਵੰਡੀਆਂ ਤਰਪਾਲਾਂ

PrimeKhabarPunjab Tarpala

ਹੰਡਿਆਇਆ-6ਸਤੰਬਰ(ਰਾਕੇਸ਼ ਜੇਠੀ)- ਪੰਜਾਬ ਵਿੱਚ ਪੈ ਰਹੀ ਭਾਰੀ ਬਰਸਾਤ ਅਤੇ ਹੜਾ ਕਾਰਨ ਜਨਜੀਵਨ ਅਸਤ ਵਿਅਸਤ ਹੋ ਚੁੱਕਿਆ ਹੈ। ਇਸ ਸਮੇਂ ਸਰਕਾਰੀ ਮਦਦ ਤੋਂ ਇਲਾਵਾ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਵੀ ਲੋਕ ਸੇਵਾ ਵਿੱਚ ਲੱਗੀਆਂ ਹੋਈਆਂ ਹਨ। ਭਾਰੀ ਬਰਸਾਤ ਅਤੇ ਹੜ੍ਹ ਆਉਣ ਕਾਰਨ ਜਿੱਥੇ ਕਿਸਾਨਾਂ ਦੀਆਂ ਫ਼ਸਲਾਂ, ਡੰਗਰਾਂ ਅਤੇ ਵਪਾਰੀਆਂ ਦੇ ਵਪਾਰ  ਦਾ ਵਿਆਪਕ ਪੱਧਰ ਤੇ ਨੁਕਸਾਨ ਹੋਇਆ ਹੈ, ਉੱਥੇ ਅਨੇਕਾਂ ਲੋਕਾਂ ਦੇ ਘਰਾਂ ਦੀਆਂ ਛੱਤਾਂ ਡਿੱਗ ਪਈਆਂ ਅਤੇ ਅਣਗਿਣਤ ਪਰਿਵਾਰਾਂ ਦੇ  ਘਰਾਂ ਦੀਆਂ ਛੱਤਾਂ ਲਗਾਤਾਰ ਮੀਂਹ ਪੈਣ ਨਾਲ ਚੋਣ ਲੱਗ ਪਈਆਂ । ਚੋਂਦੀਆਂ ਛੱਤਾਂ ਦੀ ਰੋਕਥਾਮ ਲਈ ਲੋਕਾਂ ਨੂੰ ਵੱਡੇ ਪੱਧਰ ਤੇ ਤਰਪਾਲਾਂ ਦੀ ਲੋੜ ਪਈ, ਜਿਸ ਕਾਰਨ ਬਾਜ਼ਾਰਾਂ ਚ ਤ੍ਰਿਪਾਲਾਂ ਦੀ ਘਾਟ ਪੈਦਾ ਹੋ ਗਈ ਤਾਂ ਹੰਡਿਆਇਆ ਦੇ ਕੁਝ ਸਮਾਜ ਸੇਵੀਆਂ ਨੇ ਆਪਣੇ ਪੱਧਰ ਤੇ ਯਤਨ ਕਰਕੇ ਲੋੜਵੰਦ ਲੋਕਾਂ ਨੂੰ ਤਰਪਾਲਾਂ ਵੰਡੀਆਂ।

ਇਸ ਮੌਕੇ ਗੱਲਬਾਤ ਕਰਦਿਆਂ ਸਮਾਜ ਸੇਵੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਹੰਡਿਆਇਆ ਦੇ ਕਿਲਾ ਪੱਤੀ ਅਤੇ ਬਾਬਾ ਜੀਵਨ ਸਿੰਘ ਨਗਰ ਵਿੱਚ  125 ਤਰਪਾਲਾਂ ਵੰਡੀਆਂ ਗਈਆਂ। ਉਹਨਾਂ ਕਿਹਾ ਲੋਕ ਭਲਾਈ ਦੇ ਇਸ ਨੇਕ ਕੰਮ ਚ ਹਸਨਪ੍ਰੀਤ ਭਾਰਦਵਾਜ ਨੇ ਵੀ ਵਿਸ਼ੇਸ਼ ਯੋਗਦਾਨ ਪਾਇਆ। ਇਸ ਮੌਕੇ ਉਹਨਾਂ ਨਾਲ ਜਗਦੀਸ਼ ਰਾਮ, ਸੁਮੇਸ਼ਵਰ ਸਿੰਗਲਾ ਤੇ ਹਰਮਨਦੀਪ ਸਿੰਘ ਵੀ ਹਾਜ਼ਰ ਸਨ।

About The Author

You may have missed