ਗੈਸ ਵੈਲਡਿੰਗ ਦੀ ਦੁਕਾਨ ਵਿੱਚ ਲੱਗੀ ਅੱਗ, ਜਾਨੀ ਨੁਕਸਾਨ ਤੋਂ ਰਿਹਾ ਬਚਾਓ

PrimeKhabarPunjab Gas welding

ਹੰਡਿਆਇਆ-3ਸਤੰਬਰ(ਰਾਕੇਸ਼ ਜੇਠੀ)- ਹੰਡਿਆਇਆ-ਧਨੌਲਾ ਖੁਰਦ ਰੋਡ ਤੇ ਇੱਕ ਦੁਕਾਨ ਵਿੱਚ ਅੱਗ ਲੱਗ ਜਾਣ ਨਾਲ ਆਸ ਪਾਸ ਦੇ ਲੋਕਾਂ ਵਿੱਚ ਹਫੜਾ ਦਫੜੀ ਦਾ ਮਾਹੌਲ ਬਣ ਗਿਆ। ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ ਗੁਰੂ ਨਾਨਕ ਵੈਲਡਿੰਗ ਵਰਕਸ ਦੀ ਦੁਕਾਨ ਵਿੱਚ ਅਚਾਨਕ ਅੱਗ ਲੱਗ ਜਾਣ ਕਾਰਨ ਦੁਕਾਨ ਧੂਆਂਧਾਰ ਹੋ ਗਈ। ਇਸ ਦੁਕਾਨ ਵਿੱਚ ਨਾਨਕ ਰਾਮ ਪੁੱਤਰ ਮਿੱਠੂ ਰਾਮ ਗੈਸ ਵੈਲਡਿੰਗ ਦਾ ਕੰਮ ਕਰਦਾ ਹੈ, ਜਿਸ ਕਾਰਨ ਆਸ ਪਾਸ ਦੇ ਲੋਕਾਂ ਨੂੰ ਇਹ ਡਰ ਸਤਾਉਣ ਲੱਗਾ ਕਿ ਕਿਤੇ ਅੱਗ ਨਾਲ ਦੁਕਾਨ ਅੰਦਰ ਪਏ ਵੈਲਡਿੰਗ ਵਾਲੇ ਸਿਲੰਡਰ ਨਾ ਫਟ ਜਾਣ। ਜਿਸ ਨਾਲ ਆਸ ਪਾਸ ਦੇ ਘਰਾਂ ਨੂੰ ਵੀ ਨੁਕਸਾਨ ਪਹੁੰਚਣ ਦਾ ਡਰ ਬਣਿਆ ਹੋਇਆ ਸੀ। ਲੋਕਾਂ ਦੁਆਰਾ ਸੂਚਨਾ ਕਰਨ ਤੇ ਫਾਇਰ ਬਿਗ੍ਰੇਡ ਦੀ ਗੱਡੀ ਮੌਕੇ ਸਿਰ ਪਹੁੰਚ ਗਈ ਅਤੇ ਅੱਗ ਤੇ ਕੁਸਲਤਾ ਪੂਰਵਕ ਕਾਬੂ ਪਾ ਲਿਆ ਗਿਆ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਿਕ ਨਾਨਕ ਰਾਮ ਨੇ ਦੱਸਿਆ ਕਿ ਸ਼ਾਮ 5:30 ਵਜੇ ਉਹ ਦੁਕਾਨ ਦੇ ਬਾਹਰ ਬੈਠ ਕੇ ਵੈਲਡਿੰਗ ਕਰ ਰਿਹਾ ਸੀ ਕਿ ਅਚਾਨਕ ਦੁਕਾਨ ਅੰਦਰੋਂ ਅੱਗ ਦੀਆਂ ਲਪਟਾਂ ਦਿਖਾਈ ਦਿੱਤੀਆਂ। ਉਸ ਨੂੰ ਖੁਦ ਵੀ ਸਮਝ ਨਹੀਂ ਆਇਆ ਕਿ ਅੰਦਰ ਅੱਗ ਕਿਸ ਤਰੀਕੇ ਨਾਲ ਲੱਗ ਗਈ। ਇਸ ਦੁਰਘਟਨਾ ਨਾਲ ਉਸਦਾ ਦੁਕਾਨ ਵਿੱਚ ਪਏ 40-50 ਹਜ਼ਾਰ ਦੇ ਸਮਾਨ ਦਾ ਨੁਕਸਾਨ ਹੋ ਗਿਆ।

ਇਸ ਮੌਕੇ ਸੀਨੀਅਰ ਫਾਇਰ ਆਫਿਸਰ ਜਸਪ੍ਰੀਤ ਸਿੰਘ ਬਾਠ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਦੱਸਿਆ ਕਿ ਇਸ ਤਰ੍ਹਾਂ ਗੈਸ ਵੈਲਡਿੰਗ ਵਗੈਰਾ ਦਾ ਕੰਮ ਕਰਨ ਵਾਲਿਆਂ ਨੂੰ ਫਾਇਰ ਸੇਫਟੀ ਦੇ ਇੰਤਜ਼ਾਮ ਵੀ ਰੱਖਣੇ ਜਰੂਰੀ ਹਨ, ਜਿਨਾਂ ਦੀ ਅਣਹੋਂਦ ਵਿੱਚ ਕੋਈ ਭਿਆਨਕ ਹਾਦਸਾ ਵੀ ਵਾਪਸ ਸਕਦਾ ਸੀ। ਉਹਨਾਂ ਦੱਸਿਆ ਕਿ ਇਸ ਦੁਕਾਨਦਾਰ ਕੋਲ ਨਾ ਤਾਂ ਕੋਈ Fire Extinguisher (ਅੱਗ ਬਝਾਓ ਜੰਤਰ), ਨਾ ਹੀ ਮਿੱਟੀ ਦੀਆਂ ਬਾਲਟੀਆਂ ਅਤੇ ਨਾ ਹੀ ਕੋਈ ਪਾਣੀ ਦਾ ਇੰਤਜ਼ਾਮ ਸੀ।

ਇਸ ਲਈ ਉਹਨਾਂ ਨੇ ਅਪੀਲ ਕੀਤੀ ਕਿ ਹਰ ਵੱਡਾ ਦੁਕਾਨਦਾਰ ਆਪਣੀ ਦੁਕਾਨ ਉੱਪਰ ਫਾਇਰ ਸੇਫਟੀ ਦੇ ਲਈ ਅੱਗ ਬੁਝਾਓ ਜੰਤਰ ਜਾਂ ਮਿੱਟੀ ਦੀਆਂ ਬਾਲਟੀਆਂ ਜਾਂ ਪਾਣੀ ਦਾ ਪ੍ਰਬੰਧ ਰੱਖਣ।

About The Author

You may have missed