ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਤੇ ਲੋਕਾਂ ਨੇ ਲਗਾਇਆ ਧਰਨਾ

PrimeKhabar Tapa

ਨਗਰ ਕੌਂਸਲ ਦੇ ਪ੍ਰਧਾਨ ਅਤੇ ਕਾਰਜ ਸਾਧਕ ਅਫਸਰ ਵਿਰੁੱਧ ਕੀਤੀ ਨਾਅਰੇਬਾਜ਼ੀ

ਤਪਾ-3ਸਤੰਬਰ(ਰਾਕੇਸ਼ ਜੇਠੀ)- ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਬਾਜੀਗਰ ਬਸਤੀ ਦੇ ਲੋਕਾਂ ਨੇ ਨਾਮਦੇਵ ਮਾਰਗ ,ਨੇੜੇ ਰਾਮ ਬਾਗ ਕੋਲ ਧਰਨਾ ਲਾਕੇ ਚੱਕਾ ਜਾਮ ਕਰਕੇ ਰੋਸ਼ ਪ੍ਰਗਟ ਕੀਤਾ । ਧਰਨਕਾਰਿਆਂ ਕਿਰਨਾ ਦੇਵੀ,ਵੀਰਾਂ ਸਿੰਘ,ਸੱਤ ਪਾਲ,ਗੁਰਜੰਟ ਸਿੰਘ,ਕੁਲਦੀਪ ਕੋਰ,ਮਨਜੀਤ ਕੋਰ,ਮੱਖਣ ਕੋਰ,ਰਾਜਵਿੰਦਰ ਸਿੰਘ,ਮਹਿੰਦਰੋ,ਹੰਸ਼ੋ ਦੇਵੀ,ਰਾਣੀ ਦੇਵੀ ਆਦਿ ਨੇ ਦੱਸਿਆ ਕਿ ਉਨਾਂ ਦੀ ਬਸਤੀ ਦਾ ਪਾਣੀ ਦੀ ਨਿਕਾਸੀ ਬਿਲਕੁਲ ਹੀ ਬੰਦ ਹੋਈ ਪਈ ਹੈ। ਜਿਸ ਕਾਰਨ ਲੋਕਾਂ ਦੇ ਘਰਾਂ ਦੀਆਂ ਛੱਤਾਂ ਡਿੱਗ ਰਹੀਆਂ ਹਨ ਅਤੇ ਗਰੀਬ ਲੋਕਾਂ ਦਾ ਰਹਿਣ ਬਸਹਿਰਾ ਬਿਲਕੁਲ ਮੁਸ਼ਕਿਲ ਹੋ ਗਿਆ ਹੈ। ਨਗਰ ਕੌਂਸਲ ਦੇਅਧਿਕਾਰੀ ਪੈਸੇ ਲੈ ਕੇ ਨਜਾਇਜ਼ ਕਬਜ਼ੇ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਨਗਰ ਕੌਸਲ ਤਪਾ ਵੱਲੋਂ ਇਥੋਂ ਉਸਾਰੀ ਨਾ ਕਰਨ ਦਾ ਨੋਟਿਸ ਵੀ ਲਗਾ ਦਿੱਤਾ ਸੀ ਅਤੇ ਐਸ.ਡੀ.ਐਮ,ਪੁਲਸ ਪ੍ਰਸ਼ਾਸਨ ਨੂੰ ਵੀ ਮੰਗ ਪੱਤਰ ਦਿੱਤਾ ਗਿਆ ਸੀ ਪਰ ਕਬਜਾਧਾਰਕਾਂ ਨੂੰ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਕੀਤੀ ਅਤੇ ਨਜਾਇਜ ਉਸਾਰੀ ਕਰਕੇ ਪਾਣੀ ਰੋਕ ਦਿੱਤਾ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਉਨ੍ਹਾਂ ਸਮੇਂ ਤੱਕ ਧਰਨਾ ਨਹੀਂ ਚੁਕਿਆਂ ਜਾਵੇਗਾ ਜਿਨ੍ਹਾਂ ਸਮਾਂ ਇਸ ਨਜਾਇਜ ਉਸਾਰੀ ਹਟਾਕੇ ਪਾਣੀ ਦੀਨਿਕਾਸੀ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ। ਇਸ ਸੰਬੰਧੀ ਜਦ ਕਾਰਜਸਾਧਕ ਅਫਸਰ ਹਰਪਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਅਸੀਂ ਪਹਿਲਾਂ ਹੀ 195 ਦੇ ਤਹਿਤ ਨਜਾਇਜ ਉਸਾਰੀ ਨੋਟਿਸ ਜਾਰੀ ਕੀਤਾ ਹੋਇਆ ਹੈ,ਅਗਰ ਫਿਰ ਵੀ ਇਹ ਨਜਾਇਜ ਉਸਾਰੂੀ ਨਹੀਂ ਛੱਡਣਗੇ ਤਾਂ ਇਹ ਮਾਮਲਾ ਮਾਨਯੋਗ ਅਦਾਲਤ ‘ਚ ਚਲਾ ਜਾਵੇਗਾ।

About The Author

You may have missed