ਭਾਰੀ ਬਰਸਾਤ ਕਾਰਨ ਸੇਵਾ ਕੇਂਦਰ ਵਿੱਚ ਲੱਗਣ ਲੱਗੇ ਬਿਜਲੀ ਦੇ ਝਟਕੇ

Sewa Kender

ਹੰਡਿਆਇਆ-3ਸਤੰਬਰ(ਰਾਕੇਸ਼ ਜੇਠੀ)-ਪਿਛਲੇ ਦਿਨਾਂ ਤੋਂ ਪੈ ਰਹੀ ਭਾਰੀ ਬਰਸਾਤ ਕਾਰਨ ਹੰਡਿਆਇਆ ਦੇ ਸੇਵਾ ਕੇਂਦਰ ਦੇ ਬਿਜਲੀ ਉਪਕਰਨਾਂ ਵਿੱਚ ਕਰੰਟ ਆਉਣ ਲੱਗ ਪਿਆ। ਇਸ ਬਾਰੇ  ਸੇਵਾ ਕੇਂਦਰ ਦੇ ਮੁਲਾਜ਼ਮ ਟੇਕਕਿੰਦਰ ਸਿੰਘ, ਕਰਨ ਸਿੰਗਲਾ, ਗਗਨਦੀਪ ਕੌਰ, ਸਿਮਰਨਜੀਤ ਕੌਰ ਅਤੇ ਸਿਕਿਉਰਟੀ ਗਾਰਡ ਨਿਰਮਲ ਸਿੰਘ ਨੇ ਸਾਂਝੇ ਤੌਰ ਤੇ ਗੱਲਬਾਤ ਕਰਦਿਆਂ ਦੱਸਿਆ ਕਿ ਜਦੋਂ ਅੱਜ ਸਵੇਰੇ ਦਫਤਰ ਖੋਲ ਕੇ ਕੰਪਿਊਟਰ ਆਨ ਕਰਨ ਲਈ ਪਲੱਗ ਦਬਾਏ ਗਏ ਤਾਂ ਉਸ ਵਿੱਚੋਂ ਕਰੰਟ ਲੱਗਾ। ਉਹਨਾਂ ਦੱਸਿਆ ਕਿ ਸਾਰਿਆਂ ਪੱਖਿਆਂ ਅਤੇ ਲਾਈਟਾਂ ਦੀਆਂ ਕਨਸੀਲਡਾ ਵਿੱਚੋਂ ਪਾਣੀ ਟਪਕ ਰਿਹਾ ਹੈ। ਸੇਵਾ ਕੇਂਦਰ ਦੀ ਛੱਤ ਜਗ੍ਹਾ ਜਗ੍ਹਾ ਤੋਂ ਟਪਕ ਰਹੀ ਹੈ। ਜਿਸ ਕਾਰਨ ਸਾਰੇ ਕੰਪਿਊਟਰ ਅਤੇ ਹੋਰ ਮਸ਼ੀਨਾਂ ਨੂੰ ਪਾਣੀ ਤੋਂ ਬਚਾਉਣ ਲਈ ਢੱਕ ਦਿੱਤਾ ਗਿਆ ਹੈ। ਜਦੋਂ ਇਸ ਸਬੰਧੀ ਸੇਵਾ ਕੇਂਦਰ ਦੇ ਮੇਨ ਇੰਚਾਰਜ ਮਨਜੀਤ ਸ਼ਰਮਾ ਨਾਲ ਗੱਲਬਾਤ ਕਰੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਨੇ ਬਿਜਲੀ ਮੁਲਾਜ਼ਮ ਭੇਜ ਕੇ ਚੈੱਕ ਕਰਵਾਇਆ ਸੀ ਬਰਸਾਤ ਕਾਰਨ ਜੋ ਪਾਣੀ ਛੱਤਾਂ ਵਿੱਚ ਰਿਸ ਗਿਆ ਹੈ ਉਹੀ ਟਪਕ ਰਿਹਾ ਹੈ ਅਤੇ ਉਸੇ ਕਾਰਨ ਸਾਰੇ ਸੇਵਾ ਕੇਂਦਰ ਦੇ ਬਿਜਲੀ ਉਪਕਰਨਾਂ ਵਿੱਚ ਕਰੰਟ ਲੱਗ ਰਿਹਾ ਹੈ।

ਇਸ ਲਈ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਬਿਜਲੀ ਸਪਲਾਈ ਬੰਦ ਕਰਵਾ ਦਿੱਤੀ ਗਈ ਹੈ ਅਤੇ ਮਸ਼ੀਨਾਂ ਨੂੰ ਢੱਕ ਕੇ ਰਖਵਾ ਦਿੱਤਾ ਗਿਆ ਹੈ। ਮੌਸਮ ਸਾਫ ਹੋਣ ਤੋਂ ਬਾਅਦ ਬਿਜਲੀ ਮੁਲਾਜ਼ਮ ਦੁਆਰਾ ਚੈੱਕ ਕਰਕੇ ਹੀ ਦੁਬਾਰਾ ਕੰਮਕਾਰ ਸ਼ੁਰੂ ਕਰਵਾ ਦਿੱਤਾ ਜਾਵੇਗਾ।

About The Author

You may have missed