ਨਾਲੀਆਂ ਦੀ ਮਾੜੀ ਹਾਲਤ ਕਾਰਨ ਭਾਰੀ ਬਰਸਾਤ ਵਿੱਚ ਇੱਕ ਘਰ ਢਿਹਾ ਅਤੇ ਕਈ ਘਰਾਂ ਨੂੰ ਆਈਆਂ ਤਰੇੜਾਂ…..

PrimeKhabarPunjab Naali

ਹੰਡਿਆਇਆ 2ਸਤੰਬਰ(ਰਾਕੇਸ਼ ਜੇਠੀ)- ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਹ ਕਾਰਨ ਕਸਬਾ ਹੰਡਿਆਇਆ ਦੇ ਵਾਰਡ ਨੰਬਰ 10 ਅਤੇ 11ਵਿੱਚ ਮੀਂਹ ਦਾ ਪਾਣੀ ਟੁੱਟੀਆਂ ਹੋਈਆਂ ਨਾਲੀਆਂ ਦੇ ਕਾਰਨ ਘਰਾਂ ਦੀਆਂ ਨੀਹਾਂ ਵਿੱਚ ਪੈਣ ਕਰਕੇ ਇੱਕ ਘਰ ਦੇ ਢਹਿ ਜਾਣ ਅਤੇ ਕਈ ਘਰਾਂ  ਵਿੱਚ ਤਰੇੜਾ ਪੈਣ ਦਾ ਮਾਮਲਾ ਸਾਹਮਣੇ ਆਇਆ ਹੈ। ਭਾਰੀ ਬਰਸਾਤ ਕਾਰਨ ਘਰਾਂ ਅੱਗੇ ਸੜਕ ਵਿੱਚ ਪੋਲ ਪੈ ਗਈ ਅਤੇ ਉਹ ਹੇਠਾਂ ਧਸ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆ ਜੱਗੀ ਖਾਨ, ਮੋਠਾ ਖਾਨ, ਸਾਬਰ ਖਾਨ, ਸੇਵਕ ਕੁਮਾਰ, ਬਾਲਾ ਕੁਮਾਰ, ਆਨੰਦ ਕੁਮਾਰ, ਹਨੀ ਖਾਨ, ਬੱਗਾ ਖਾਨ, ਸੀਰਾ ਸਿੰਘ, ਸਰਨੋ ਬੇਗਮ, ਪਰਵੀਨ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਮੀਂਹ ਦੀ ਝੜੀ ਲੱਗੀ ਰਹੀ ਜਿਸ ਦਾ ਪਾਣੀ ਨਾਲੀ  ਰਾਹੀਂ ਉਨ੍ਹਾਂ ਦੇ ਘਰਾਂ ਦੀਆਂ ਨੀਂਹਾ ਵਿੱਚ ਪੈ ਗਿਆ ਅਤੇ ਸਾਡੇ ਘਰਾਂ ਦੀਆਂ ਛੱਤਾਂ ਅਤੇ ਦੀਵਾਰਾ ਵਿੱਚ ਤਰੇੜਾ ਆ ਗਈਆਂ ਹਨ। ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਜਿਸ ਕਾਰਨ ਸਾਨੂੰ ਹਰ ਸਮੇਂ ਡਰ ਦੇ ਮਾਹੌਲ ਵਿੱਚ ਰਹਿਣਾ ਪੈ ਰਿਹਾ ਹੈ। ਉਸ ਵਾਰਡ ਦੇ ਨਿਵਾਸੀ ਆਨੰਦ ਕੁਮਾਰ ਨੇ ਦੱਸਿਆ ਕਿ ਭਾਰੀ ਬਰਸਾਤ ਕਾਰਨ ਉਹਨਾਂ ਦਾ ਘਰ ਢਹਿ ਗਿਆ ਹੈ। ਜਿਸ ਕਾਰਨ ਉਹ ਇਸ ਘਰ ਨੂੰ ਖਾਲੀ ਕਰਕੇ ਕਿਤੇ ਹੋਰ ਕਿਰਾਏ ਦੇ ਮਕਾਨ ਵਿੱਚ ਸ਼ਿਫਟ ਹੋ ਗਏ ਹਨ। ਹਨੀ ਖਾਨ ਨੇ  ਗੱਲਬਾਤ ਕਰਦਿਆਂ ਭਰੇ ਮਨ ਨਾਲ ਕਿਹਾ ਕਿ ਉਸ ਨੇ ਕਰੀਬ ਤਿੰਨ ਸਾਲ ਪਹਿਲਾਂ ਹੀ ਆਪਣੇ ਘਰ ਦੀ ਉਸਾਰੀ ਕੀਤੀ ਹੈ। ਜਿਸ ਕਾਰਨ ਉਸ ਨੂੰ ਦੋਹਰੀ ਮਾਰ ਪੈ ਗਈ ਹੈ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੀਵਰੇਜ ਬੋਰਡ ਦੇ ਮੁਲਾਜ਼ਮ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਹ ਘਟਨਾ ਸੀਵਰੇਜ ਸਮੱਸਿਆ ਕਾਰਨ ਨਹੀਂ ਬਲਕਿ ਨਾਲੀਆਂ ਦੁਆਰਾ ਪਾਣੀ ਘਰਾਂ ਦੀਆਂ ਨੀਹਾਂ ਵਿੱਚ ਪੈਣ ਕਰਕੇ ਹੋਇਆ ਹੈ ਕਿਉਂਕਿ ਨਾਲੀਆਂ ਦੀ ਹਾਲਤ ਕਾਫੀ ਖਸਤਾ ਸੀ। ਇਸ ਸਬੰਧੀ ਜਦੋਂ ਐਮਸੀ ਵਸਾਵਾ ਸਿੰਘ ਭਰੀ ਨਾਲ ਕੀਤੀ ਤਾਂ ਉਹਨਾ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਇਨ੍ਹਾਂ ਗਰੀਬ ਲੋਕਾਂ ਦੀ ਆਰਥੀਕ ਮੱਦਦ ਕੀਤੀ ਜਾਵੇ ਤਾਂ ਜੋ ਇਹ ਲੋਕ ਆਪਣੇ ਘਰਾਂ ਦੀ ਮੁਰੰਮਤ ਕਰਵਾ ਸਕਣ। ਅਤੇ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਆਨੰਦ ਕੁਮਾਰ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਅਪਲਾਈ ਕਰਵਾ ਕੇ ਘਰ ਬਣਾਉਣ ਵਿੱਚ ਮਦਦ ਕੀਤੀ ਜਾਵੇਗੀ।

About The Author

You may have missed