ਬਾਬਾ ਬਾਲਕ ਨਾਥ ਦਾ 15ਵਾਂ ਵਿਸ਼ਾਲ ਜਾਗਰਨ ਕਰਵਾਇਆ

ਹੰਡਿਆਇਆ -31ਅਗੱਸਤ(ਰਾਕੇਸ਼ ਜੇਠੀ) -ਕਸਬਾ ਹੰਡਿਆਇਆ ਵਿਖੇ ਸ਼ਿਵ ਭਗਤ ਬਾਬਾ ਬਾਲਕ ਨਾਥ ਮੰਦਰ ਕਮੇਟੀ ਹੰਡਿਆਇਆ ਵੱਲੋਂ 15ਵਾਂ ਵਿਸ਼ਾਲ ਜਾਗਰਨ ਕਰਵਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੰਦਰ ਕਮੇਟੀ ਦੇ ਪ੍ਰਧਾਨ ਅਮਨਦੀਪ ਗੋੜ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੋਕਾਂ ਦੇ ਸਹਿਯੋਗ ਨਾਲ ਬਾਬਾ ਪਾਲਾ ਰਾਮ ਦੀ ਦੇਖਰੇਖ ਵਿੱਚ ਸ੍ਰੀ ਬਾਬਾ ਬਾਲਕ ਨਾਥ ਜੀ ਦਾ 15ਵਾਂ ਵਿਸ਼ਾਲ ਜਾਗਰਨ ਆਯੋਜਿਤ ਕੀਤਾ ਗਿਆ। ਇਸ ਮੌਕੇ ਡਾਕਟਰ ਰਿਸ਼ੂ ਗਰਗ ਅਤੇ ਉਹਨਾਂ ਦੀ ਪਤਨੀ ਡਾਕਟਰ ਮੀਨੂ ਗਰਗ ਨੇ ਜਜਮਾਨ ਬਣ ਕੇ ਪੂਜਾ ਕਰਵਾਈ। ਉਹਨਾਂ ਦੱਸਿਆ ਕਿ ਮੀਹ ਪੈਣ ਕਾਰਨ ਭਗਤਾਂ ਨੂੰ ਥੋੜਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਪ੍ਰੰਤੂ ਫਿਰ ਵੀ ਸਭ ਭਗਤਾਂ ਨੇ ਜਾਗਰਨ ਦਾ ਖੂਬ ਆਨੰਦ ਮਾਨਿਆ। ਇਸ ਮੌਕੇ ਉਹਨਾਂ ਨਾਲ ਮਿਸਤਰੀ ਸਰਬਜੀਤ ਸਿੰਘ ਮਿਸਤਰੀ ਕਾਲਾ ਸਿੰਘ ਗਗਨਦੀਪ ਕੁਮਾਰ ਗੁਲਾਬ ਸਿੰਘ ਚੀਨਾ ਸਿੰਘ ਬੁਧਰਾਮ ਬੱਚੀ ਬੋਬੀ ਤੇ ਹੋਰ ਕਮੇਟੀ ਮੈਂਬਰ ਹਾਜ਼ਰ ਸਨ।

