ਡਾਕਟਰ ਨਿਤੀਸ਼ ਗੁਪਤਾ ਨੇ ਵਧਾਇਆ ਭਦੌੜ ਵਾਸੀਆਂ ਦਾ ਮਾਨ

Dr Nitish Gupta

ਭਦੌੜ-28ਅਗੱਸਤ(ਰਾਕੇਸ਼ ਜੇਠੀ)- ਭਦੌੜ ਦੇ ਜੰਪਲ ਡਾਕਟਰ ਨਿਤੀਸ਼ ਗੁਪਤਾ ਪੁੱਤਰ ਡਾਕਟਰ ਵਿਪਨ ਗੁਪਤਾ ਵਾਸੀ ਭਦੌੜ ਨੂੰ ਆਰਮੀ ਵੱਲੋਂ “ਪ੍ਰਸ਼ੰਸਾ ਬੈਜ ਪੁਰਸਕਾਰ” ਨਾਲ ਸਨਮਾਨ ਕੀਤੇ ਜਾਣ ਤੇ ਭਦੌੜ ਵਾਸੀਆਂ ਵਿੱਚ ਖੁਸ਼ੀ ਅਤੇ ਆਨੰਦ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਆਂਢ ਗਵਾਂਢ ਅਤੇ ਪਤਵੰਤੇ ਸੱਜਣਾਂ ਨੇ ਪਰਿਵਾਰ ਨੂੰ ਵਧਾਈਆਂ ਦੇ ਕੇ ਖੁਸ਼ੀ ਸਾਂਝੀ ਕੀਤੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਆੜਤੀਆ ਐਸੋਸੀਏਸ਼ਨ ਭਦੌੜ ਦੇ ਸਾਬਕਾ ਪ੍ਰਧਾਨ ਸੁਰਿੰਦਰ ਪਾਲ ਗਰਗ ਨੇ ਦੱਸਿਆ ਕਿ ਡਾਕਟਰ ਨਿਤੀਸ਼ ਗੁਪਤਾ ਜੋ ਕਿ ਨਸੀਰਾਬਾਦ ਛਾਉਣੀ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ(CEO) ਹਨ। ਉਹਨਾਂ ਕਿਹਾ ਕਿ ਡਾਕਟਰ ਨਿਤੀਸ਼ ਗੁਪਤਾ ਨੂੰ ਜਨਵਰੀ 2025 ਵਿੱਚ ਐਡਮਿਨਿਸਟਰੇਟਿਵ ਸੇਵਾਵਾਂ ਲਈ ਇੰਡੀਆ ਲੈਵਲ ਦੇ “Skoch award” ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਹਾਲ ਹੀ ਵਿੱਚ ਉਹਨਾਂ ਨੂੰ GOC-in-C Southern Command Lieutenant General Dhiraj Seth ਵੱਲੋਂ, ਬਹੁਤ ਸੀਨੀਅਰ ਆਰਮੀ ਅਧਿਕਾਰੀਆਂ ਦੀ ਹਾਜ਼ਰੀ ਵਿੱਚ “Commendation Badge Award” ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਕਿਹਾ ਕਿ ਡਾਕਟਰ ਨਿਤੀਸ਼ ਗੁਪਤਾ ਨੂੰ ਮਿਲਿਆ ਅਵਾਰਡ ਸਾਰੇ ਭਦੌੜ ਵਾਸੀਆਂ ਲਈ ਸਨਮਾਨ ਦੀ ਗੱਲ ਹੈ।

ਇੱਥੇ ਦੱਸਣ ਯੋਗ ਹੈ ਕਿ GOC-in-C Commendation Badge ਫੌਜ ਦੇ General Officer Commanding-in-Chief ਵੱਲੋਂ ਦਿੱਤਾ ਜਾਣ ਵਾਲਾ ਵਿਸ਼ੇਸ਼ ਸਨਮਾਨ ਹੈ। ਇਹ ਸਨਮਾਨ ਨਾ ਸਿਰਫ਼ ਆਰਮੀ ਅਧਿਕਾਰੀਆਂ ਨੂੰ ਸਗੋਂ Civilian Officers ਨੂੰ ਵੀ ਉਨ੍ਹਾਂ ਦੀ ਇਮਾਨਦਾਰੀ, ਸ਼ਾਨਦਾਰ ਪ੍ਰਦਰਸ਼ਨ ਜਾਂ ਹਿੰਮਤ ਵਾਲੇ ਕੰਮ ਲਈ ਦਿੱਤਾ ਜਾਂਦਾ ਹੈ। ਫੌਜ ਤੋਂ ਬਾਹਰ ਜਦੋਂ ਇਹ ਸਨਮਾਨ ਕਿਸੇ ਅਧਿਕਾਰੀ ਨੂੰ ਮਿਲੇ, ਤਾਂ ਇਹ ਬਹੁਤ ਵੱਡੀ ਗੱਲ ਮੰਨੀ ਜਾਂਦੀ ਹੈ।

ਭਾਰਤੀ ਫੌਜ ਵਿੱਚ Chief of Army ਤੋਂ ਬਾਅਦ GOC-in-C ਹੁੰਦੇ ਹਨ, ਜਿਨ੍ਹਾਂ ਦੀ ਗਿਣਤੀ 7 ਹੈ (6 Operational Commands ਅਤੇ 1 Training Command)। ਇਸ ਵੇਲੇ ਸਾਡੇ ਭਾਰਤ ਦੇ Chief of Army General Upendra Dwivedi  ਹਨ।

About The Author

You may have missed