ਗੁਰੂ ਰਵਿਦਾਸ ਮੰਦਿਰ ਦੀ ਕੰਧ ਢਾਹੁਣ ਦੇ ਖਿਲਾਫ ਬਸਪਾ ਵੱਲੋਂ 29 ਨੂੰ ਦਿੱਤਾ ਜਾਵੇਗਾ ਮੰਗ ਪੱਤਰ

PrimeKhabaPunjab Philour

ਸ਼ੇਰਪੁਰ-27ਅਗੱਸਤ- ਹਲਕਾ ਫਿਲੌਰ ਦੇ ਪਿੰਡ ਧਲੇਤਾ ਵਿਖੇ ਪੰਚਾਇਤ ਵੱਲੋਂ ਪੁਲਿਸ ਦੀ ਮਦਦ ਨਾਲ ਗੁਰੂ ਰਵਿਦਾਸ ਮੰਦਿਰ ਦੀ ਕੰਧ ਢਾਹੇ ਜਾਣ ਦੇ ਵਿਰੋਧ ਵਿੱਚ ਬਹੁਜਨ ਸਮਾਜ ਪਾਰਟੀ ਵੱਲੋਂ 29 ਅਗਸਤ ਨੂੰ ਪੰਜਾਬ ਪੱਧਰ ਤੇ ਜ਼ਿਲ੍ਹਾ ਹੈਡਕੁਆਰਟਰਾਂ ਤੇ ਰੋਸ ਪ੍ਰਦਰਸ਼ਨ ਕਰ ਕੇ ਗਵਰਨਰ ਦੇ ਨਾਂ ਮੰਗ ਪੱਤਰ ਦਿੱਤੇ ਜਾਣਗੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਦੇ ਜਿਲ੍ਹਾ ਪ੍ਰਧਾਨ ਡਾਕਟਰ ਸਰਬਜੀਤ ਸਿੰਘ ਖੇੜੀ ਨੇ ਕੀਤਾ। ਉਹਨਾਂ ਕਿਹਾ ਕਿ ਸਵੇਰੇ 9-30 ਵਜੇ ਦੋ ਦਰਵਾਜ਼ੇ ਬਰਨਾਲਾ ਦੇ ਰਵਿਦਾਸੀਆ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਜ਼ਿਲ੍ਹੇ ਦੇ ਆਗੂ ਅਤੇ ਪਾਰਟੀ ਵਰਕਰ ਇਕੱਠੇ ਹੋਣਗੇ ਅਤੇ ਬਜ਼ਾਰਾਂ ਵਿੱਚੋਂ ਦੀ ਨਾਅਰੇਬਾਜ਼ੀ ਕਰਦੇ ਹੋਏ ਡੀ ਸੀ ਦਫਤਰ ਵਿੱਚ ਜਾ ਕੇ ਮੰਗ ਪੱਤਰ ਦਿੱਤਾ ਜਾਵੇਗਾ। ਇਸ ਰੋਸ ਪ੍ਰਦਰਸ਼ਨ ਵਿੱਚ ਪਾਰਟੀ ਦੇ ਸੂਬਾ ਜਨਰਲ ਸਕੱਤਰ ਲੈਕਚਰਾਰ ਅਮਰਜੀਤ ਸਿੰਘ ਝਲੂਰ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਣਗੇ। ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਇੰਚਾਰਜ ਡਾਕਟਰ ਜਗਜੀਵਨ ਸਿੰਘ ਡੀ ਐਚ ਓ, ਜਥੇਦਾਰ ਜਗਤਾਰ ਸਿੰਘ ਬੀਹਲਾ, ਜਥੇਦਾਰ ਜਗਰੂਪ ਸਿੰਘ ਖਾਲਸਾ, ਬਲਵਿੰਦਰ ਸਿੰਘ ਕੱਟੂ ਐਸ ਡੀ ਓ, ਬੀਬੀ ਬਲਜੀਤ ਕੌਰ ਵਿਰਕ, ਮੇਜਰ ਸਿੰਘ ਖੇੜੀ, ਡਾਕਟਰ ਸੋਮਾ ਸਿੰਘ ਗੰਡੇਵਾਲ, ਦਰਸ਼ਨ ਸਿੰਘ ਤਪਾ, ਬੀਬੀ ਪਰਮਜੀਤ ਕੌਰ ਝਲੂਰ, ਜਥੇਦਾਰ ਹਰਬੰਸ ਸਿੰਘ ਛੀਨੀਵਾਲ ਖੁਰਦ, ਸੁਖਵਿੰਦਰ ਸਿੰਘ ਢੋਲੂ, ਪ੍ਰਿੰਸੀਪਲ ਪਿਆਰਾ ਸਿੰਘ, ਗਿਆਨੀ ਹਰੀ ਰਾਮ ਸਿੰਘ ਮਹਿਮੀ, ਕਰਮਜੀਤ ਸਿੰਘ ਖੁੱਡੀ, ਪ੍ਰਗਟ ਸਿੰਘ ਖੇੜੀ, ਅਮਰ ਸਿੰਘ ਖੁੱਡੀ, ਬੁੱਧੀਜੀਵੀ ਦਰਸ਼ਨ ਸਿੰਘ ਬਾਜਵਾ ਆਦਿ ਆਗੂ ਵੀ ਹਾਜ਼ਰ ਹੋਣਗੇ।

About The Author

You may have missed