ਸੜਕ ਦੁਰਘਟਨਾ ਵਿੱਚ ਮੋਟਰਸਾਈਕਲ ਸਵਾਰ ਦੀ ਮੌਤ

ਮ੍ਰਿਤਕ ਦੀ ਫਾਈਲ ਫੋਟੋ
ਹੰਡਿਆਇਆ -20ਅਗੱਸਤ(ਰਾਕੇਸ਼ ਜੇਠੀ)- ਹੰਡਿਆਇਆ ਵਿਖੇ ਅਵਾਰਾ ਪਸੂ ਨਾਲ ਮੋਟਰਸਾਈਕਲ ਦੀ ਟੱਕਰ ਵੱਜਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਚੌਕੀ ਹੰਡਿਆਇਆ ਦੇ ਤਫਤੀਸੀ ਅਫਸਰ ਬੂਟਾ ਸਿੰਘ ਨੇ ਦੱਸਿਆਂ ਕਿ ਬੀਤੀ ਰਾਤ ਪਿੰਡ ਰੂੜੇਕੇ ਤੋ ਬਰਨਾਲਾ ਨੂੰ ਆ ਰਹੇ ਮੋਟਰਸਾਈਕਲ ਨੰਬਰ ਪੀ ਬੀ 30ਐਫ 3706 ਤੇ ਬੋਹੜ ਸਿੰਘ ਪੁੱਤਰ ਗੋਰਾ ਸਿੰਘ ਜਾ ਰਿਹਾ ਸੀ। ਜਦੋ ਹੰਡਿਆਇਆ ਨੇੜੇ ਪੁੱਜਾ ਤਾ ਅਵਾਰਾ ਪਸੂ ਨਾਲ ਟਕਰਾ ਗਿਆ। ਜਿਸ ਦੀ ਮੌਤ ਹੋ ਗਈ l ਮ੍ਰਿਤਕ ਦੇ ਪਿਤਾ ਦੇ ਬਿਆਨਾ ਦੇ ਅਧਾਰ ਤੇ ਥਾਣਾ ਸਦਰ ਬਰਨਾਲਾ ਵਿਖੇ 174 ਦੀ ਕਾਰਵਾਈ ਕਰਨ ਉਪਰੰਤ ਲਾਸ ਦਾ ਸਿਵਲ ਹਸਪਤਾਲ ਬਰਨਾਲਾ ਵਿਖੇ ਪੋਸਟ ਮਾਰਟਮ ਕਰਵਾ ਕੇ ਵਾਰਿਸਾ ਹਵਾਲੇ ਕੀਤੀ।
