ਸੀਵਰੇਜ਼ ਬੋਰਡ ਆਊਟਸੋਰਸ ਵਰਕਰਜ਼ ਯੂਨੀਅਨ ਨੇ ਪੁਲਿਸ ਅਤੇ ਕਾਰਜਕਾਰੀ ਇੰਜੀਨੀਅਰ ਖਿਲਾਫ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਦਿੱਤਾ ਮੰਗ ਪੱਤਰ

PrimeKhabarPunjab Sewrage

ਬਰਨਾਲਾ -20ਅਗੱਸਤ(ਰਾਕੇਸ਼ ਜੇਠੀ)- ਅੱਜ ਮਿਤੀ 20/8/25 ਨੂੰ ਪੰਜਾਬ ਵ/ਸ ਅਤੇ ਸੀਵਰੇਜ਼ ਬੋਰਡ ਆਊਟਸੋਰਸ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਆਪਣੀਆ ਹੱਕੀ ਮੰਗਾਂ ਲਈ 4 ਅਗਸਤ ਤੋਂ ਸੁਰੂ ਕੀਤੀ ਹੜਤਾਲ 17 ਵੇਂ ਦਿਨ ਵਿੱਚ ਸ਼ਾਮਲ ਹੋ ਗਈ ਹੈ। ਇਸ ਦੌਰਾਨ ਮਿਤੀ 18 ਅਗਸਤ ਨੂੰ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਦੇ ਕਾਰਜਕਾਰੀ ਇੰਜਨੀਅਰ ਬਰਨਾਲਾ ਵੱਲੋਂ ਸਾਂਤੀਪੂਰਨ ਹੜਤਾਲ ਤੇ ਬੈਠੇ ਵਰਕਰਾ ਨਾਲ ਪੁਲਿਸ ਪ੍ਸਾਸਨ ਬਰਨਾਲਾ ਤੋਂ ਕੋਲ ਖੜ ਕੇ ਧੱਕਾਮੁੱਕੀ ਕਰਵਾਈ ਅਤੇ ਵਰਕਰਾ ਦੇ ਮੋਬਾਇਲ ਫੋਨ ਵੀ ਖੋਹੇ ਗਏ। ਪੁਲਿਸ ਵੱਲੋਂ ਇਹ ਹਮਲਾ ਮੁਲਾਜ਼ਮਾਂ ਦਾ ਪੱਖ ਸੁਣੇ ਬਿਨਾਂ ਕਾਰਜਕਾਰੀ ਇੰਜਨੀਅਰ ਦੀ ਸਹਿ ਤੇ ਕੀਤਾ ਗਿਆ ਜਿਸਦੇ ਰੋਸ਼ ਵਜੋਂ ਕੱਲ੍ਹ ਮਿਤੀ 19 ਅਗਸਤ ਨੂੰ ਬਰਨਾਲਾ ਵਿਖੇ ਸਮੂਹ ਆਊਟਸੋਰਸ ਵਰਕਰਾ ਵੱਲੋਂ ਬਰਨਾਲਾ ਸਹਿ਼ਰ ਅੰਦਰ ਕਾਲੇ ਝੰਡਿਆ ਨਾਲ ਰੋਸ਼ ਮਾਰਚ ਕੀਤਾ ਅਤੇ ਡਿਪਟੀ ਕਮਿਸਨਰ ਬਰਨਾਲਾ ਨੂੰ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਦੇ ਕਾਰਜਕਾਰੀ ਇੰਜਨੀਅਰ ਅਤੇ ਸਿਟੀ 2 ਬਰਨਾਲਾ ਦੇ ਮੁੱਖ ਅਫਸਰ ਚਰਨਜੀਤ ਸਿੰਘ ਖਿਲਾਫ ਬਣਦੀ ਕਾਰਵਾਈ ਕਰਨ ਲਈ ਮੰਗ ਪੱਤਰ ਦਿੱਤਾ। ਇਸ ਸਮੇਂ ਸੂਬਾ ਪ੍ਰਧਾਨ ਗੁਰਦੇਵ ਸਿੰਘ ਨਿਹੰਗ ਨੇ ਕਿਹਾ ਕਿ ਇਹ ਵਰਕਰਾ ਨਾਲ ਕੀਤੀ ਧੱਕੇਸਾਹੀ ਅਤਿ ਨਿੰਦਣਯੋਗ ਹੈ। ਇਸ ਸਮੇਂ ਜ਼ਿਲ੍ਹਾ ਪ੍ਰਧਾਨ ਬਰਨਾਲਾ ਅਸ਼ੋਕ ਕੁਮਾਰ, ਜਿਲ੍ਹਾ ਜਨਰਲ ਸਕੱਤਰ ਅਮਰੀਕ ਸਿੰਘ ਜਲੂਰ ਅਤੇ ਇਨਕਲਾਬੀ ਕੇਂਦਰ ਦੇ ਸੂਬਾ ਪ੍ਰਧਾਨ ਨਰੈਣ ਦੱਤ, ਜਮਹੂਰੀ ਅਧਿਕਾਰ ਸਭਾ ਦੇ ਜਿਲ੍ਹਾ ਪ੍ਰਧਾਨ ਡਾਕਟਰ ਸੋਹਣ ਸਿੰਘ ਮਾਝੀ,ਡੀ.ਐਮ.ਐਫ ਦੇ ਜਿਲ੍ਹਾ ਜਨਰਲ ਸਕੱਤਰ ਬਲਜਿੰਦਰ ਪ੍ਭੂ,ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਸਤਪਾਲ ਰਿੰਕੂ ਅਤੇ ਗੁਲਸਨ ਕੁਮਾਰ, ਬੀ.ਕੇ.ਯੂ ਏਕਤਾ ਡਕੌਦਾ ਦੇ ਆਗੂ ਗੁਰਦੇਵ ਸਿੰਘ ਮਾਗੇਵਾਲ,ਕਰਾਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਪਵਿੱਤਰ ਸਿੰਘ ਲਾਲੀ ਅਤੇ ਮਨਜੀਤ ਰਾਜ, ਡੀ.ਐਮ.ਐਫ ਦੇ ਜਿਲ੍ਹਾ ਪ੍ਰਧਾਨ ਮਾਸਟਰ ਰਾਜੀਵ ਕੁਮਾਰ ਇਹਨਾਂ ਸਮੁੱਚੇ ਆਗੂਆ ਨੇ ਅਗਲੇ ਸੰਘਰਸ਼ਾ ਵਿੱਚ ਪੂਰਨ ਹਮਾਇਤ ਕਰਨ ਅਤੇ ਪੁਲਿਸ ਪ੍ਸਾਸਨ ਵੱਲੋਂ ਕੀਤੀ ਧੱਕੇਸਾਹੀ ਦੀ ਨਿੰਦਿਆ ਕੀਤੀ ਅਤੇ ਕਿਹਾ ਇਹਨਾਂ ਆਊਟਸੋਰਸ ਵਰਕਰਾ ਦੀਆਂ ਹੱਕੀ ਮੰਗਾਂ ਦਾ ਸਰਕਾਰ ਜਲਦੀ ਹੱਲ ਕਰੇ।

About The Author

You may have missed