ਜਨਮਦਿਨ ਮਨਾਇਆ ਹਰਿਆਲੀ ਨਾਲ – ਅਧਿਆਪਕ ਰਾਜੇਸ਼ ਕੁਮਾਰ ਨੇ ਸਕੂਲ ਪਰਿਸਰ ਵਿੱਚ ਲਗਾਏ ਪੌਦੇ

0
PrimeKhabarPunjab Birthday

ਸਮਾਜ ਨੂੰ ਦਿੱਤਾ ਪਰਿਵਰਤਨ ਦਾ ਹਰਿਆ ਭਰਿਆ ਸੰਦੇਸ਼

ਬਰਨਾਲਾ-26 ਜੁਲਾਈ (ਰਾਕੇਸ਼ ਜੇਠੀ)- ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਚੀਮਾ ਜੋਧਪੁਰ ਵਿੱਚ ਅਧਿਆਪਕ ਸ੍ਰੀ ਰਾਜੇਸ਼ ਕੁਮਾਰ ਨੇ ਆਪਣੇ ਬੱਚੇ ਦੇ ਜਨਮ ਦਿਨ ਨੂੰ ਇੱਕ ਵੱਖਰੇ ਅਤੇ ਸਰਾਹਣਯੋਗ ਢੰਗ ਨਾਲ ਮਨਾਉਂਦਿਆਂ ਸਕੂਲ ਪਰਿਸਰ ਵਿੱਚ ਪੌਦੇ ਲਗਾ ਕੇ ਹਰਿਆਲੀ ਨੂੰ ਸਮਰਪਿਤ ਕੀਤਾ।

ਇਸ ਮੌਕੇ ਉਨ੍ਹਾਂ ਕਿਹਾ ਕਿ ਜਨਮਦਿਨ ਸਿਰਫ ਕੇਕ ਕੱਟਣ ਜਾਂ ਤੋਹਫੇ ਲੈਣ ਦਾ ਨਹੀਂ, ਬਲਕਿ ਧਰਤੀ ਮਾਤਾ ਲਈ ਕੁਝ ਕਰਕੇ ਮਨਾਇਆ ਜਾ ਸਕਦਾ ਹੈ। ਪੌਦੇ ਲਗਾਉਣ ਰਾਹੀਂ ਉਨ੍ਹਾਂ ਨੇ ਨਕੇਵਲ ਆਪਣੇ ਬੱਚੇ ਲਈ ਅਸ਼ੀਰਵਾਦੀ ਵਾਤਾਵਰਣ ਬਣਾਇਆ, ਬਲਕਿ ਸਮਾਜ ਲਈ ਵੀ ਇੱਕ ਮਿਸਾਲ ਕਾਇਮ ਕੀਤੀ।

ਸਕੂਲ ਦੇ ਪ੍ਰਿੰਸੀਪਲ ਸ੍ਰੀ ਅਨਿਲ ਕੁਮਾਰ ਮੋਦੀ ਨੇ ਅਧਿਆਪਕ ਰਾਜੇਸ਼ ਕੁਮਾਰ ਦੇ ਇਸ ਉਪਰਾਲੇ ਦੀ ਖੁਲ੍ਹੀ ਸਿਫ਼ਾਰਸ਼ ਕਰਦਿਆਂ ਕਿਹਾ ਕਿ ਅਜਿਹੇ ਕਦਮ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕਰਦੇ ਹਨ ਕਿ ਉਹ ਆਪਣੇ ਜੀਵਨ ਦੇ ਵਿਸ਼ੇਸ਼ ਦਿਨਾਂ ਨੂੰ ਸਮਾਜਿਕ ਤੇ ਵਾਤਾਵਰਣਕ ਭਲਾਈ ਨਾਲ ਜੋੜਣ।

ਸਕੂਲ ਸਟਾਫ ਅਤੇ ਵਿਦਿਆਰਥੀਆਂ ਨੇ ਵੀ ਪੌਦੇ ਲਗਾਉਣ ਵਿੱਚ ਭਾਗ ਲੈਂਦਿਆਂ ਇਹ ਸੁਨੇਹਾ ਫੈਲਾਇਆ ਕਿ ਪਰਿਵਰਤਨ ਦੀ ਸ਼ੁਰੂਆਤ ਸਿਰਫ਼ ਇੱਕ ਇਨਸਾਨ ਤੋਂ ਹੋ ਸਕਦੀ ਹੈ।ਇਹ ਉਪਰਾਲਾ ਸਾਫ਼ ਕਰਦਾ ਹੈ ਕਿ ਜਦੋਂ ਇੱਕ ਅਧਿਆਪਕ ਆਪਣੀ ਨਿੱਜੀ ਖੁਸ਼ੀ ਨੂੰ ਸਮਾਜਕ ਜ਼ਿੰਮੇਵਾਰੀ ਨਾਲ ਜੋੜਦਾ ਹੈ, ਤਾਂ ਉਹ ਸੱਚਮੁੱਚ ਰੂਪ ਵਿੱਚ ‘ਰੋਲ ਮਾਡਲ’ ਬਣ ਜਾਂਦਾ ਹੈ।ਇਸ ਮੌਕੇ ਬਲਵੀਰ ਸਿੰਘ ਜਸਮੇਲ ਸਿੰਘ ਜਤਿੰਦਰ ਜੋਸ਼ੀ ਰਤਨਦੀਪ ਸਿੰਘ ਤਿਲਕ ਰਾਮ ਤੇ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ

About The Author

Leave a Reply

Your email address will not be published. Required fields are marked *

You may have missed