ਬਰਨਾਲਾ ਦੇ ਵੱਖ ਵੱਖ ਹੋਟਲਾਂ ਤੇ ਪੁਲਿਸ ਦੀ ਅਚਨਚੇਤ ਰੇਡ, ਕਈਆਂ ਨੂੰ ਲੱਗੇ ਜਿੰਦੇ

0
PrimeKhabarPunjab Police Raid

ਬਰਨਾਲਾ-25ਜੁਲਾਈ (ਰਾਕੇਸ਼ ਜੇਠੀ)-ਅੱਜ ਬਰਨਾਲਾ ਪੁਲਿਸ ਵੱਲੋਂ ਡਿਪਟੀ ਕਮਿਸ਼ਨਰ ਬਰਨਾਲਾ ਅਤੇ ਸੀਨੀਅਰ ਕਪਤਾਨ ਪੁਲਿਸ ਬਰਨਾਲਾ ਦੇ ਦਿਸ਼ਾ ਨਿਰਦੇਸ਼ ਉੱਪਰ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਟੀਮ ਦਾ ਗਠਨ ਕਰਕੇ ਡੀਐਸਪੀ ਸਤਵੀਰ ਸਿੰਘ ਦੀ ਅਗਵਾਈ ਵਿੱਚ ਸਾਂਝੇ ਤੌਰ ਤੇ ਬਰਨਾਲਾ ਵਿਖੇ ਪੈਂਦੇ ਵੱਖ ਵੱਖ ਹੋਟਲਾਂ ਦੀ ਬਰੀਕੀ ਨਾਲ ਅਚਨਚੇਤ ਚੈਕਿੰਗ ਕਰਵਾਈ ਗਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਤਵੀਰ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਬਰਨਾਲਾ ਸ਼ਹਿਰ ਵਿੱਚ ਵੱਖ ਵੱਖ ਹੋਟਲਾਂ ਵਿੱਚ ਵਰਤੀਆਂ ਜਾ ਰਹੀਆਂ ਬੇਨਿਜਮੀਆਂ ਦੀਆਂ ਸ਼ਿਕਾਇਤਾਂ ਆ ਰਹੀਆਂ ਸਨ। ਇਸ ਲਈ ਅੱਜ ਦੁਪਹਿਰ ਸਮੇਂ ਬਰਨਾਲਾ ਪੁਲਿਸ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਟੀਮ ਨਾਲ ਹੋਟਲਾਂ ਤੇ ਅਚਨਚੇਤ ਰੇਡ ਕੀਤੀ ਗਈ। ਚੈਕਿੰਗ ਦੌਰਾਨ ਸੀਐਲਯੂ, ਬਿਲਡਿੰਗ ਪਲੈਨ ਅਤੇ ਫਾਇਰ ਸੇਫਟੀ ਸਬੰਧੀ ਐਨਓਸੀ ਆਦਿ ਦਸਤਾਵੇਜ ਚੈੱਕ ਕੀਤੇ ਗਏ।ਉਹਨਾਂ ਦੱਸਿਆ ਕਿ ਚੈਕਿੰਗ ਦੌਰਾਨ ਇੱਕ ਹੋਟਲ ਵਿੱਚ ਸੱਤ ਅੱਠ ਪ੍ਰੇਮੀ ਜੋੜੇ ਵੀ ਕਮਰਿਆਂ ਵਿੱਚੋਂ ਫੜੇ ਗਏ ਪ੍ਰੰਤੂ ਪੁਲਿਸ ਵੱਲੋਂ “ਹੋਟਲ ਇਨ” ਕਰਨ ਸਮੇਂ ਦਿੱਤੇ ਦਸਤਾਵੇਜ ਅਤੇ ਉਹਨਾਂ ਦੇ ਅਸਲੀ ਦਸਤਾਵੇਜਾਂ ਨੂੰ ਚੈੱਕ ਕਰਕੇ ਛੱਡ ਦਿੱਤਾ ਗਿਆ ਕਿਉਂਕਿ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਕੋਈ ਵੀ ਬਾਲਗ ਵਿਅਕਤੀ ਕਿਤੇ ਵੀ ਆਪਣੇ ਸਹੀ ਡਾਕੂਮੈਂਟਸ ਦਿਖਾ ਕੇ ਰਹਿ ਸਕਦਾ ਹੈ ਚਾਹੇ ਉਹ ਵਿਆਹਿਆ ਹੋਵੇ ਜਾਂ ਨਾ ਹੋਵੇ। ਇਸ ਚੈਕਿੰਗ ਦੌਰਾਨ ਕਈ ਹੋਟਲਾਂ ਨੂੰ ਦਸਤਾਵੇਜਾਂ ਦੀ ਕਮੀ ਕਾਰਨ ਤਾਲਾ ਲਗਾ ਦਿੱਤਾ ਗਿਆ ਅਤੇ ਕਈ ਹੋਟਲ ਮਾਲਕਾਂ ਨੂੰ ਦਸਤਾਵੇਜ ਪੂਰੇ ਕਰਨ ਦੀ ਚੇਤਾਵਨੀ ਦਿੱਤੀ ਗਈ।

About The Author

Leave a Reply

Your email address will not be published. Required fields are marked *

You may have missed