ਸਾਬਕਾ ਪ੍ਰਧਾਨ ਤਰਲੋਚਨ ਬਾਂਸਲ ਤੇ ਹੋਏ ਝੂਠੇ ਪਰਚੇ ਨੂੰ ਲੈ ਕੇ ਸਮੂਹ ਸ਼ਹਿਰ ਵਾਸੀਆਂ ‘ਚ ਰੋਸ ਦੀ ਲਹਿਰ

0
PrimeKhabarPunjab Tarlochan BAnsal

ਵਪਾਰੀਆਂ ਦਾ ਵਫਦ ਹਲਕਾ ਵਿਧਾਇਕ ਉੱਗੋਕੇ ਨੂੰ ਮਿਲਿਆ,

ਜਲਦ ਮਸਲਾ ਹੱਲ ਨਾ ਹੋਇਆ ਤਾਂ ਵਪਾਰੀਆਂ ਨੂੰ ਸਖਤ ਰੁੱਖ ਅਪਣਾਉਣ ਲਈ ਹੋਣਾ ਪਵੇਗਾ ਮਜਬੂਰ :- ਵਪਾਰਕ ਜਥੇਬੰਦੀਆਂ

ਤਪਾ ਮੰਡੀ-19 ਜੁਲਾਈ(ਰਾਕੇਸ਼ ਜੇਠੀ)-ਬੀਤੇ ਕੁਝ ਦਿਨ ਪਹਿਲਾਂ ਮਹਾਕਾਂਵੜ ਸੰਘ ਦੇ ਸੂਬਾ ਪ੍ਰਧਾਨ,ਨਗਰ ਕੌਂਸਲ ਤਪਾ ਦੇ ਸਾਬਕਾ ਪ੍ਰਧਾਨ ਅਤੇ ਸਮਾਜ ਸੇਵੀ ਤਰਲੋਚਨ ਬਾਂਸਲ ਨੂੰ ਪੁਲਿਸ ਨੇ ਇੱਕ ਮਾਮਲੇ ‘ਚ ਨਾਮਜਦ ਕਰਕੇ ਗਿਰਫਤਾਰ ਕਰ ਲਿਆ ਸੀ, ਜਿਸਨੂੰ ਲੈ ਕੇ ਸ਼ਹਿਰ ਦੀਆਂ ਸਮੂਹ ਧਾਰਮਿਕ, ਸਮਾਜਿਕ ਜਥੇਬੰਦੀਆਂ ਤੋਂ ਇਲਾਵਾ ਵਪਾਰੀਆਂ ‘ਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਜਿਸਦੇ ਚਲਦਿਆਂ ਅੱਜ ਇਲਾਕੇ ਦੀਆਂ ਸਮੂਹ ਜਥੇਬੰਦੀਆਂ ਦਾ ਇੱਕ ਵੱਡਾ ਵਫਦ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੂੰ ਮਿਲਿਆ। ਜਿੱਥੇ ਉਹਨਾਂ ਇਲਾਕੇ ਦੇ ਸਮਾਜ ਸੇਵੀ ਤਰਲੋਚਨ ਬਾਂਸਲ ਨਾਲ ਪੁਲਿਸ ਵਲੋਂ ਕੀਤੀ ਗਈ ਵਧੀਕੀ ਦੀ ਗੱਲ ਰੱਖੀ। ਇਸ ਮੌਕੇ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਵਪਾਰ ਮੰਡਲ ਦੇ ਚੇਅਰਮੈਨ ਸੰਦੀਪ ਕੁਮਾਰ ਵਿੱਕੀ,ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਕੁਮਾਰ ਕਾਲਾ ਤਾਜੋ,ਕੱਪੜਾ ਐਸੋਸੀਏਸ਼ਨ ਦੇ ਪ੍ਰਧਾਨ ਤੇਲੂ ਰਾਮ ਤਾਜੋ, ਬਸਾਤੀ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਘੜੈਲਾ,ਲਵਲੀ ਮਹਿਰਾਜ ਵਾਲੇ,ਭਗਵੰਤ ਚੱਠਾ ਆਦਿ ਨੇ ਕਿਹਾ ਕਿ ਤਰਲੋਚਨ ਬਾਂਸਲ ਇੱਕ ਅਜਿਹੀ ਸ਼ਖਸੀਅਤ ਦੇ ਮਾਲਕ ਹਨ, ਜੋ ਹਮੇਸ਼ਾ ਹਰ ਇੱਕ ਦੇ ਸੁੱਖ ਦੁੱਖ ‘ਚ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਹਨ ਤੋਂ ਇਲਾਵਾ ਧਾਰਮਿਕ ਸਮਾਜਿਕ ਕੰਮਾਂ ਚ ਵੱਧ ਚੜ ਕੇ ਹਿੱਸਾ ਲੈਂਦੇ ਹਨ। ਜਿਨ੍ਹਾਂ ਨੇ ਅੱਜ ਤੱਕ ਹਰ ਵਰਗ ਦੇ ਲੋਕਾਂ ਦੀ ਬਾਂਹ ਫੜੀ ਹੈ। ਜਿਨ੍ਹਾਂ ਦਾ ਇਸ ਮਾਮਲੇ ‘ਚ ਸ਼ਾਮਲ ਹੋਣਾ ਤਾਂ ਬਹੁਤ ਦੂਰ ਦੀ ਗੱਲ ਹੈ, ਬਲਕਿ ਬਾਂਸਲ ਤੇ ਜੋ ਮਾਮਲਾ ਦਰਜ ਕੀਤਾ ਗਿਆ ਹੈ, ਉਹ ਇੱਕ ਸੋਚੀ ਸਮਝੀ ਸਾਜਿਸ਼ ਹੈ, ਜਿਸਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈ।ਸਮੂਹ ਵਪਾਰੀਆਂ ਨੇ ਕਿਹਾ ਕਿ ਤਰਲੋਚਨ ਬਾਂਸਲ ਦੇ ਹੱਕਾਂ ਚ ਡੱਟ ਕੇ ਖੜੇ ਹਨ। ਅਗਰ ਜਲਦ ਹੀ ਇੱਕ ਦੋ ਦਿਨਾਂ ਵਿਚ ਕੋਈ ਫੈਸਲਾ ਨਾ ਹੋਇਆ ਤਾਂ ਉਹ ਇੱਕ ਸਖਤ ਫੈਸਲਾ ਲੈਣ ਲਈ ਮਜਬੂਰ ਹੋਣਗੇ, ਜਿਸਦੀ ਜਿੰਮੇਵਾਰੀ ਸੂਬਾ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ। ਉਪਰੰਤ ਹਲਕਾ ਵਿਧਾਇਕ ਉਗੋਕੇ ਨੇ ਵਪਾਰੀਆਂ ਦੀ ਗੱਲ ਸੁਣਨ ਤੋਂ ਬਾਅਦ ਭਰੋਸਾ ਦਿੰਦਿਆ ਕਿਹਾ ਕੇ ਉਹ ਇਸ ਮਾਮਲੇ ਨੂੰ ਗੰਭੀਰਤਾ ‘ਚ ਲੈ ਕੇ ਜਿਲ੍ਹਾ ਪੁਲਿਸ ਮੁਖੀ ਬਰਨਾਲਾ ਨਾਲ ਗੱਲ ਕਰਨਗੇ ਅਤੇ ਮਾਮਲੇ ਦਾ ਹਰ ਸੰਭਵ ਹੱਲ ਜਲਦ ਤੋਂ ਜਲਦ ਕਰਵਾਉਣਗੇ। ਇਸ ਮੌਕੇ ਰਵਿੰਦਰ ਨਿਓਲਾ, ਜੰਗ ਗੋਇਲ,ਮੁਨੀਸ਼ ਮਿੱਤਲ, ਗੁੱਲੀ ਮੌੜ, ਨੋਨੀ ਉਗੋ, ਬਿੰਦਰ ਤਾਜੋ, ਤਰਲੋਕ ਚੰਦ ਤੋਤੀ ਤਾਜੋ, ਕੌਂਸਲਰ ਧਰਮਪਾਲ ਸ਼ਰਮਾ, ਕਾਲਾ ਸੂਦ, ਰਾਹੁਲ ਭਾਗਾਂ ਵਾਲਾ, ਸਾਬਕਾ ਕੌਂਸਲਰ ਗੁਰਮੀਤ ਸਿੰਘ ਰੋੜ,ਸੰਜੀਵ ਕੁਮਾਰ ਟਾਂਡਾ, ਕਾਲਾ ਬੂਟਾ ਵਾਲਾ, ਸ਼ਰੇਸ਼ ਚੰਦੇਲ, ਨਾਜ ਸਿੰਗਲਾ, ਗਗਨ ਬਾਂਸਲ, ਡਾ. ਹਰਦੀਪ ਮਾਨ, ਵਿੱਕੀ ਭਗਵਤੀ, ਅੰਕਿਤ ਸਿੰਗਲਾ, ਮੰਗੂ ਮੋੜ, ਧਰਮਪਾਲ ਕਾਂਸਲ,ਪ੍ਰਦੀਪ ਮੌੜ, ਪ੍ਰਵੀਨ ਰੂੜੇਕੇ, ਰਾਜੀ ਪੱਖੋ, ਲਾਲ ਚੰਦ ਆਲੀਕੇ, ਦੀਪਾ ਬੂਟਾ ਵਾਲਾ, ਭਗਤ ਰਾਮ ਪੱਪੀ, ਸੰਦੀਪ ਭੈਣੀ, ਕੇਵਲ ਕ੍ਰਿਸ਼ਨ ਮਿੱਤਲ, ਕੇਸ਼ਪਾਲ ਗੋਇਲ ਆਦਿ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦੇ ਮੌਜੂਦ ਸਨ।

About The Author

Leave a Reply

Your email address will not be published. Required fields are marked *