ਜਨਮਦਿਨ ਨੂੰ ਬਣਾਇਆ ਸੇਵਾ ਦਾ ਦਿਨ, ਪੱਤਰਕਾਰ ਗੁਰਪ੍ਰੀਤ ਸਿੰਘ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ

Primepunjab

ਧਨੌਲਾ ਖੁਰਦ -12 ਮਾਰਚ(ਰਾਕੇਸ਼ ਜੇਠੀ)- ਅੱਜਕੱਲ੍ਹ ਜਿੱਥੇ ਲੋਕ ਆਪਣੇ ਜਨਮਦਿਨ ਨੂੰ ਕੇਕ ਕੱਟ ਕੇ ਅਤੇ ਖੁਸ਼ੀਆਂ ਮਨਾਕੇ ਮਨਾਉਂਦੇ ਹਨ, ਉੱਥੇ ਹੀ ਪੱਤਰਕਾਰ ਗੁਰਪ੍ਰੀਤ ਸਿੰਘ ਇੰਸਾਂ ਨੇ ਆਪਣੇ ਜਨਮਦਿਨ ਨੂੰ ਸਮਾਜ ਸੇਵਾ ਨਾਲ ਜੋੜ ਕੇ ਇੱਕ ਵਧੀਆ ਉਦਾਹਰਨ ਪੇਸ਼ ਕੀਤੀ।
ਉਹਨਾਂ ਨੇ ਆਪਣੇ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਾਵਨ ਸਿੱਖਿਆ ਤੋਂ ਪ੍ਰੇਰਿਤ ਹੋ ਕੇ ਪਿੰਡ ਧਨੌਲਾ ਖੁਰਦ ਵਿੱਚ ਡੇਰਾ ਸੱਚਾ ਸੌਦਾ ਸਿਰਸਾ ਵੱਲੋਂ ਚਲਾਈ ਜਾ ਰਹੀ ਫੂਡ ਬੈਂਕ ਮੁਹਿੰਮ ਤਹਿਤ ਪੰਜ ਲੋੜਵੰਦ ਪਰਿਵਾਰਾਂ ਨੂੰ ਘਰੇਲੂ ਰਾਸ਼ਨ ਵੰਡਿਆ।
ਇਸ ਮੌਕੇ ਗੁਰਪ੍ਰੀਤ ਸਿੰਘ ਇੰਸਾਂ ਨੇ ਕਿਹਾ ਕਿ ਅਸਲ ਖੁਸ਼ੀ ਉਹੀ ਹੁੰਦੀ ਹੈ ਜਦੋਂ ਆਪਣੇ ਖਾਸ ਦਿਨ ਦੀਆਂ ਖੁਸ਼ੀਆਂ ਨੂੰ ਲੋੜਵੰਦ ਲੋਕਾਂ ਨਾਲ ਸਾਂਝਾ ਕੀਤਾ ਜਾਵੇ। ਉਹਨਾਂ ਕਿਹਾ ਕਿ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਜਨਮਦਿਨ, ਵਿਆਹ ਦੀਆਂ ਵਰ੍ਹੇਗੰਢਾਂ ਜਾਂ ਹੋਰ ਖੁਸ਼ੀਆਂ ਦੇ ਮੌਕਿਆਂ ਤੇ ਸਮਾਜ ਦੇ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਕਰੀਏ, ਤਾਂ ਜੋ ਸਮਾਜ ਵਿੱਚ ਪਿਆਰ ਅਤੇ ਭਾਈਚਾਰੇ ਦੀ ਭਾਵਨਾ ਹੋਰ ਮਜ਼ਬੂਤ ਹੋ ਸਕੇ।
ਇਸ ਮੌਕੇ ਪਿੰਡ ਦੇ ਪ੍ਰੇਮੀ ਸੇਵਕ ਕੇਵਲ ਸਿੰਘ ਇੰਸਾਂ, ਜਗਸੀਰ ਸਿੰਘ ਇੰਸਾਂ, ਜਗਜੀਤ ਸਿੰਘ ਇੰਸਾਂ, ਆਈਟੀ ਵਿੰਗ ਤੋਂ ਸਿਕੰਦਰ ਸਿੰਘ ਇੰਸਾਂ, ਜੀਵਨ ਸਿੰਘ ਇੰਸਾਂ ਅਤੇ ਹੋਰ ਜ਼ਿੰਮੇਵਾਰ ਭਾਈ-ਭੈਣਾਂ ਵੀ ਮੌਜੂਦ ਸਨ, ਜਿਨ੍ਹਾਂ ਨੇ ਇਸ ਸੇਵਾ ਕਾਰਜ ਵਿੱਚ ਆਪਣਾ ਯੋਗਦਾਨ ਪਾਇਆ।
ਪਿੰਡ ਵਾਸੀਆਂ ਨੇ ਵੀ ਗੁਰਪ੍ਰੀਤ ਸਿੰਘ ਇੰਸਾਂ ਦੀ ਇਸ ਪਹਿਲ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਜ ਸੇਵਾ ਦੇ ਕੰਮ ਹੋਰ ਲੋਕਾਂ ਲਈ ਵੀ ਪ੍ਰੇਰਣਾ ਬਣਦੇ ਹਨ।
ਸੰਦੇਸ਼:
ਜੀਵਨ ਦੀ ਅਸਲੀ ਖੁਸ਼ੀ ਦੂਜਿਆਂ ਦੀ ਮਦਦ ਕਰਨ ਵਿੱਚ ਹੈ। ਜੇਕਰ ਹਰ ਵਿਅਕਤੀ ਆਪਣੀਆਂ ਖੁਸ਼ੀਆਂ ਦੇ ਮੌਕਿਆਂ ਤੇ ਕੁਝ ਹਿੱਸਾ ਲੋੜਵੰਦਾਂ ਨਾਲ ਸਾਂਝਾ ਕਰੇ, ਤਾਂ ਸਮਾਜ ਵਿੱਚ ਕੋਈ ਵੀ ਭੁੱਖਾ ਜਾਂ ਮਜਬੂਰ ਨਹੀਂ ਰਹੇਗਾ।

About The Author

You may have missed