ਹੰਡਿਆਇਆ-ਬਰਨਾਲਾ ਰੋਡ ’ਤੇ ਦੋ ਕਾਰਾਂ ਦੀ ਟੱਕਰ, ਵੱਡਾ ਹਾਦਸਾ ਟਲਿਆ

PrimeKhabarPunjab Ca Accient

ਹੰਡਿਆਇਆ- 12 ਮਾਰਚ(ਰਾਕੇਸ਼ ਜੇਠੀ)- ਹੰਡਿਆਇਆ-ਬਰਨਾਲਾ ਰੋਡ ’ਤੇ ਦੋ ਗੱਡੀਆਂ ਦੀ ਆਪਸੀ ਟੱਕਰ ਕਾਰਨ ਭਿਆਨਕ ਸੜਕ ਹਾਦਸਾ ਵਾਪਰ ਗਿਆ। ਹਾਲਾਂਕਿ ਗਨੀਮਤ ਇਹ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ, ਪਰ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੀ ਹੋ ਗਏ।
ਮੌਕੇ ’ਤੇ ਮਿਲੀ ਜਾਣਕਾਰੀ ਅਨੁਸਾਰ ਠਾਕੁਰ ਸਿੰਘ ਆਪਣੀ ਕਾਰ ਨੰਬਰ PB13BR8612 ਵਿੱਚ ਬਰਨਾਲਾ ਤੋਂ ਆਈਓਐਲ ਕੈਮੀਕਲ ਫੈਕਟਰੀ ਧੌਲਾ ਵੱਲ ਜਾ ਰਹੇ ਸਨ। ਇਸ ਦੌਰਾਨ ਇੱਕ ਤੇਜ਼ ਰਫਤਾਰ ਕਾਰ ਨੰਬਰ CH01BW4430, ਜੋ ਮੋਗਾ ਰੋਡ ਤੋਂ ਸਪਰਿੰਗ ਵੈਲੀ ਸਕੂਲ ਦੇ ਪੁਲ ਹੇਠੋਂ ਸੰਗਰੂਰ ਵੱਲ ਜਾ ਰਹੀ ਸੀ, ਨਾਲ ਅਚਾਨਕ ਭਿਆਨਕ ਟੱਕਰ ਹੋ ਗਈ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀ ਹੋ ਗਈਆਂ। ਹਾਦਸੇ ਤੋਂ ਬਾਅਦ ਕੁਝ ਸਮੇਂ ਲਈ ਸੜਕ ’ਤੇ ਆਵਾਜਾਈ ਪ੍ਰਭਾਵਿਤ ਰਹੀ। ਮੌਕੇ ’ਤੇ ਮੌਜੂਦ ਰਾਹਗੀਰਾਂ ਨੇ ਤੁਰੰਤ ਮਨੁੱਖਤਾ ਦਾ ਫਰਜ ਨਿਭਾਉਂਦਿਆਂ ਦੋਵੇਂ ਗੱਡੀਆਂ ਨੂੰ ਸੜਕ ਦੇ ਕਿਨਾਰੇ ਕਰ ਦਿੱਤਾ ਅਤੇ ਆਵਾਜਾਈ ਨੂੰ ਦੁਬਾਰਾ ਨਿਰਵਿਘਨ ਬਣਾਇਆ।
ਇਸ ਹਾਦਸੇ ਦੌਰਾਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਾ ਹੋਣਾ ਵੱਡੀ ਰਹਤ ਵਾਲੀ ਗੱਲ ਰਹੀ। ਸਥਾਨਕ ਲੋਕਾਂ ਨੇ ਦੱਸਿਆ ਕਿ ਇਸ ਜਗ੍ਹਾ ਤੇ ਤੇਜ਼ ਰਫਤਾਰ ਵਾਹਨਾਂ ਕਾਰਨ ਅਕਸਰ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਹੈ, ਇਸ ਲਈ ਡਰਾਈਵਰਾਂ ਨੂੰ ਸੜਕ ’ਤੇ ਸੰਭਲ ਕੇ ਵਾਹਨ ਚਲਾਉਣ ਦੀ ਲੋੜ ਹੈ।

About The Author

You may have missed