ਐਸਐਸਡੀ ਕਾਲਜ ਬਰਨਾਲਾ ਵਿਖੇ ਆਈਟੀਆਰ ਫਾਈਲੰਗ ‘ਤੇ ਵਿਸ਼ੇਸ਼ ਸੈਮੀਨਾਰ; ਵਿਿਦਆਰਥੀਆਂ ਨੂੰ ਦਿੱਤੀ ਟੈਕਸ ਪ੍ਰਣਾਲੀ ਦੀ ਪ੍ਰੈਕਟਿਕਲ ਜਾਣਕਾਰੀ

ਬਰਨਾਲਾ, 18 ਮਾਰਚ (ਰਾਕੇਸ਼ ਜੇਠੀ): ਐਸਐਸਡੀ ਕਾਲਜ ਬਰਨਾਲਾ ਦੇ ਕਾਮਰਸ ਵਿਭਾਗ ਵਲੋਂ ਵਿਿਦਆਰਥੀਆਂ ਦੇ ਪੇਸ਼ੇਵਰ ਵਿਕਾਸ ਤੇ ਵਿੱਤੀ ਸਾਖਰਤਾ ਨੂੰ ਹੁਲਾਰਾ ਦੇਣ ਦੇ ਮਕਸਦ ਨਾਲ ਇਨਕਮ ਟੈਕਸ ਰਿਟਰਨ ਕਿਵੇਂ ਭਰੀਏ ਵਿਸ਼ੇ ‘ਤੇ ਇਕ ਰੋਜ਼ਾ ਜਾਣਕਾਰੀਪਰਕ ਸੈਮੀਨਾਰ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ’ਚ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਵਿਿਦਆਰਥੀਆਂ ਨੇ ਭਾਰੀ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਜਿਥੇ ਉਨ੍ਹਾਂ ਨੂੰ ਕਿਤਾਬੀ ਗਿਆਨ ਤੋਂ ਹਟ ਕੇ ਟੈਕਸੇਸ਼ਨ ਦੇ ਪ੍ਰਯੋਗਿਕ ਪੱਖਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਸੈਮੀਨਾਰ ਦੇ ਮੁਖ ਬੁਲਾਰੇ ਵਜੋਂ ਸੀਏ ਅਸ਼ੀਸ਼ ਕੁਮਾਰ ਬਾਂਸਲ (ਫੈਲੋ ਮੈਂਬਰ, ਇੰਸਟੀਚਿਊਟ ਆਫ ਚਾਰਟਡ ਅਕਾਉਂਟੈਂਟਸ ਆਫ ਇੰਡੀਆ) ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਆਪਣੇ ਪ੍ਰਭਾਵਸ਼ਾਲੀ ਲੈਕਚਰ ਰਾਹੀਂ ਵਿਿਦਆਰਥੀਆਂ ਨੂੰ ਇਨਕਮ ਟੈਕਸ ਦੇ ਬੁਨਿਆਦੀ ਸਿਧਾਂਤਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਨੇ ਬਹੁਤ ਹੀ ਸਰਲ ਭਾਸ਼ਾ ’ਚ ਅਸੈਸੀ ਦੀ ਪਰਿਭਾਸ਼ਾ, ਟੈਕਸ ਦੀਆਂ ਵੱਖ-ਵੱਖ ਕਿਸਮਾਂ ਤੇ ਆਮਦਨ ਦੀ ਗਣਨਾ ਕਰਨ ਦੇ ਸਹੀ ਤਰੀਕਿਆਂ ਬਾਰੇ ਚਾਨਣਾ ਪਾਇਆ। ਵਿਸ਼ੇਸ਼ ਤੌਰ ‘ਤੇ ਉਨ੍ਹਾਂ ਨੇ ਆਨਲਾਈਨ ਆਈਟੀਆਰ ਫਾਈਲ ਕਰਨ ਦੀ ਕਦਮ-ਦਰ-ਕਦਮ ਪ੍ਰਕਿਿਰਆ, ਟੈਕਸ ਬਚਾਉਣ ਲਈ ਵੱਖ-ਵੱਖ ਕਟੌਤੀਆਂ ਤੇ ਟੈਕਸ ਪਲੈਨਿੰਗ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਨੇ ਵਿਿਦਆਰਥੀਆਂ ਨੂੰ ਦਸਤਾਵੇਜ਼ੀ ਪ੍ਰਕਿਿਰਆ ਦੌਰਾਨ ਹੋਣ ਵਾਲੀਆਂ ਆਮ ਗਲਤੀਆਂ ਤੋਂ ਬਚਣ ਲਈ ਵੀ ਸੁਚੇਤ ਕੀਤਾ। ਸਮਾਗਮ ਦੇ ਅਖੀਰ ’ਚ ਕਾਮਰਸ ਵਿਭਾਗ ਦੇ ਮੁਖੀ ਪ੍ਰੋ. ਹਰਪ੍ਰੀਤ ਕੌਰ ਨੇ ਆਏ ਹੋਏ ਮਹਿਮਾਨਾਂ ਤੇ ਵਿਿਦਆਰਥੀਆਂ ਦਾ ਧੰਨਵਾਦ ਕਰਦਿਆਂ ‘ਵੋਟ ਆਫ਼ ਥੈਂਕਸ’ ਪੇਸ਼ ਕੀਤਾ। ਉਨ੍ਹਾਂ ਭਰੋਸਾ ਦਿੱਤਾ ਕਿ ਵਿਭਾਗ ਵਿਿਦਆਰਥੀਆਂ ਦੀ ਰੁਚੀ ਅਨੁਸਾਰ ਆਉਣ ਵਾਲੇ ਸਮੇਂ ’ਚ ਵੀ ਅਜਿਹੇ ਸਿੱਖਿਆਦਾਇਕ ਪ੍ਰੋਗਰਾਮ ਉਲੀਕਦਾ ਰਹੇਗਾ। ਇਸ ਮੌਕੇ ਪ੍ਰੋ. ਸੁਨੀਤਾ ਰਾਣੀ ਮੁਖੀ ਕੰਪਿਊਟਰ ਵਿਭਾਗ, ਪ੍ਰੋ. ਸੁਖਪ੍ਰੀਤ ਕੌਰ, ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਸਖੂ ਤੇ ਪ੍ਰੋ. ਹਰਦੀਪ ਕੌਰ ਸਮੇਤ ਸਮੂਹ ਸਟਾਫ਼ ਮੈਂਬਰ ਤੇ ਵੱਡੀ ਗਿਣਤੀ ’ਚ ਵਿਿਦਆਰਥੀ ਹਾਜ਼ਰ ਸਨ। ਵਿਿਦਆਰਥੀਆਂ ਨੇ ਸਵਾਲ-ਜਵਾਬ ਸੈਸ਼ਨ ਦੌਰਾਨ ਆਪਣੀਆਂ ਸ਼ੰਕਾਵਾਂ ਦੂਰ ਕੀਤੀਆਂ। ਜਿਸ ਨਾਲ ਇਹ ਸੈਸ਼ਨ ਬੇਹੱਦ ਲਾਭਕਾਰੀ ਸਾਬਤ ਹੋਇਆ।
—ਅਜਿਹੇ ਸੈਮੀਨਾਰ ਵਿਿਦਆਰਥੀਆਂ ਲਈ ਹੁੰਦੇ ਹਨ ਲਾਭਦਾਇਕ
ਇਸ ਮੌਕੇ ਡਾਇਰੈਕਟਰ ਸ਼ਿਵ ਸਿੰਗਲਾ ਤੇ ਪ੍ਰਿੰਸੀਪਲ ਡਾ. ਰਾਕੇਸ਼ ਜਿੰਦਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਪ੍ਰਿੰਸੀਪਲ ਡਾ. ਜਿੰਦਲ ਨੇ ਗੈਸਟ ਸਪੀਕਰ ਦਾ ਸਵਾਗਤ ਕਰਦਿਆਂ ਕਿਹਾ ਕਿ ਅਜਿਹੇ ਸੈਮੀਨਾਰ ਵਿਿਦਆਰਥੀਆਂ ਦੇ ਸਿਧਾਂਤਕ ਤੇ ਵਿਹਾਰਕ ਗਿਆਨ ਵਿਚਕਾਰਲੀ ਦੂਰੀ ਨੂੰ ਖ਼ਤਮ ਕਰਨ ’ਚ ਸਹਾਈ ਹੁੰਦੇ ਹਨ। ਇਸ ਦੌਰਾਨ ਕਾਲਜ ਪ੍ਰਬੰਧਕਾਂ ਵਲੋਂ ਸੀਏ ਅਸ਼ੀਸ਼ ਕੁਮਾਰ ਬਾਂਸਲ ਨੂੰ ਉਨ੍ਹਾਂ ਦੇ ਵਡਮੁਲੇ ਯੋਗਦਾਨ ਲਈ ਸਨਮਾਨਿਤ ਚਿੰਨ੍ਹ ਦੇ ਕੇ ਨਿਵਾਜਿਆ ਗਿਆ। ਪ੍ਰੋਗਰਾਮ ਦਾ ਸੰਚਾਲਨ ਐਕਟਿਿਵਟੀ ਇੰਚਾਰਜ ਪ੍ਰੋ. ਬਲਵੀਰ ਕੌਰ ਵਲੋਂ ਬਹੁਤ ਹੀ ਸੁਚੱਜੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਗਿਆ।
—ਕਾਲਜ ’ਚ ਸ਼ੁਰੂ ਕੀਤੇ ਵੈਲਿਊ ਐਡਿਡ ਕੋਰਸ ਦਾ ਕੀਤਾ ਵਿਸ਼ੇਸ਼ ਜ਼ਿਕਰ
ਸੈਮੀਨਾਰ ਦੌਰਾਨ ਕਾਲਜ ’ਚ ਹਾਲ ਹੀ ’ਚ ਸ਼ੁਰੂ ਕੀਤੇ ਗਏ ਵੈਲਿਊ ਐਡਿਡ ਕੋਰਸ ਇਨਕਮ ਟੈਕਸ ਰਿਟਰਨ ਬਾਰੇ ਵੀ ਵਿਿਦਆਰਥੀਆਂ ਨੂੰ ਵਿਸ਼ੇਸ਼ ਜਾਣਕਾਰੀ ਦਿੱਤੀ ਗਈ। ਦੱਸਿਆ ਗਿਆ ਕਿ ਇਹ ਕੋਰਸ ਵਿਿਦਆਰਥੀਆਂ ਨੂੰ ਭਵਿੱਖ ’ਚ ਰੁਜ਼ਗਾਰ ਦੇ ਬਿਹਤਰ ਮੌਕੇ ਪ੍ਰਦਾਨ ਕਰਨ ਤੇ ਉਨ੍ਹਾਂ ਨੂੰ ਸਵੈ-ਨਿਰਭਰ ਬਣਾਉਣ ’ਚ ਮਦਦਗਾਰ ਸਾਬਤ ਹੋਵੇਗਾ। ਪ੍ਰੋ. ਬਲਵੀਰ ਕੌਰ ਨੇ ਕਿਹਾ ਕਿ ਵਿਿਦਆਰਥੀਆਂ ਦੇ ਪੇਸ਼ੇਵਰ ਨਿਖਾਰ ਲਈ ਅਜਿਹੀਆਂ ਅਕਾਦਮਿਕ ਗਤੀਵਿਧੀਆਂ ਭਵਿੱਖ ’ਚ ਵੀ ਜਾਰੀ ਰਹਿਣਗੀਆਂ।
