50 ਗ੍ਰਾਮ ਚਿੱਟੇ ਸਮੇਤ ਇੱਕ ਗ੍ਰਿਫਤਾਰ, ਪਰਚਾ ਦਰਜ

ਹੰਡਿਆਇਆ-12ਜੁਲਾਈ- ਹੰਡਿਆਇਆ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ 50 ਗ੍ਰਾਮ ਚਿੱਟੇ (ਹਿਰੋਇਨ) ਸਮੇਤ ਗ੍ਰਿਫਤਾਰ ਕਰਕੇ ਪਰਚਾ ਦਰਜ ਕਰ ਲਿਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਹੰਡਿਆਇਆ ਪੁਲਿਸ ਚੌਂਕੀ ਇੰਚਾਰਜ ਕਰਮਜੀਤ ਸਿੰਘ ਨੇ ਦੱਸਿਆ ਕਿ ਮਿਲੀ ਗੁਪਤ ਸੂਚਨਾ ਦੇ ਆਧਾਰ ਤੇ ਹਰਦੀਪ ਸਿੰਘ ਉਰਫ ਨਿੱਕਾ ਪੁੱਤਰ ਹਰਬੰਸ ਸਿੰਘ ਵਾਸੀ ਭਾਈ ਰੂਪਾ ਜਿਲਾ ਬਠਿੰਡਾ ਨੂੰ ਹੰਡਿਆਇਆ ਦੇ ਰਾਮ ਬਾਗ ਕੋਲੋਂ 50 ਗ੍ਰਾਮ ਚਿੱਟੇ ਸਮੇਤ ਗਿਰਫਤਾਰ ਕੀਤਾ ਗਿਆ। ਉਹਨਾਂ ਦੱਸਿਆ ਕਿ ਸੂਚਨਾ ਦੇ ਅਨੁਸਾਰ ਹਰਦੀਪ ਸਿੰਘ ਨਸ਼ੇ ਵੇਚਣ ਦਾ ਆਦੀ ਸੀ ਅਤੇ ਅਕਸਰ ਹੰਡਿਆਇਆ ਵਿਖੇ ਨਸ਼ਾ ਵੇਚਣ ਆਇਆ ਕਰਦਾ ਸੀ। ਦੋਸ਼ੀ ਦੇ ਖਿਲਾਫ ਐਨਡੀਪੀਐਸ ਐਕਟ ਦੇ ਅਧੀਨ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਉਹਨਾਂ ਨਾਲ ਹੌਲਦਾਰ ਜਗਦੇਵ ਸਿੰਘ, ਕਾਂਸਟੇਬਲ ਰਮਨਦੀਪ ਸਿੰਘ ਤੇ ਕਾਂਸਟੇਬਲ ਗੁਰਮੀਤ ਸਿੰਘ ਹਾਜ਼ਰ ਸਨ।