ਬਰਨਾਲਾ ਪੁਲਿਸ ਨੇ 24 ਘੰਟਿਆਂ ਅੰਦਰ ਸੁਲਝਾਈਆਂ ਚੋਰੀ ਦੀਆਂ ਤਿੰਨ ਵੱਖ ਵੱਖ ਵਾਰਦਾਤਾਂ….

0
DSP Satvir

ਬਰਨਾਲਾ-01ਜੁਲਾਈ 2025- ਬਰਨਾਲਾ ਪੁਲਿਸ ਵੱਲੋਂ ਸ਼ਹਿਰ ਵਿੱਚ ਹੋਈਆਂ ਚੋਰੀ ਦੀਆਂ ਤਿੰਨ ਵੱਖ ਵੱਖ ਵਾਰਦਾਤਾਂ ਨੂੰ 24 ਘੰਟਿਆਂ ਅੰਦਰ ਸੁਲਝਾਉਣ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਬਰਨਾਲਾ ਸਤਵੀਰ ਸਿੰਘ ਨੇ ਦੱਸਿਆ ਕਿ ਐਸਐਸਪੀ ਮੁਹੰਮਦ ਸਰਫਰਾਜ ਆਲਮ ਅਤੇ ਐਸਪੀਡੀ ਅਸ਼ੋਕ ਕੁਮਾਰ ਦੇ ਦਿਸ਼ਾ ਨਿਰਦੇਸ਼ ਤਹਿਤ ਬਰਨਾਲਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਸਬੰਧੀ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਬਰਨਾਲਾ ਪੁਲਿਸ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਪਿਛਲੇ ਦਿਨ ਸ਼ਹਿਰ ਵਿੱਚ ਹੋਈਆਂ ਚੋਰੀਆਂ ਨਾਲ ਸੰਬੰਧਿਤ ਦੋਸ਼ੀਆਂ ਨੂੰ 24 ਘੰਟਿਆਂ ਅੰਦਰ ਕਾਬੂ ਕਰ ਲਿਆ ਗਿਆ। ਉਹਨਾਂ ਦੱਸਿਆ ਕਿ ਮਿਤੀ 30 ਜੂਨ 2025 ਨੂੰ ਟਿੰਕੂ ਪੁੱਤਰ ਸੋਹਨ ਲਾਲ ਵਾਸੀ ਨੇੜੇ ਗੀਤਾ ਭਵਨ ਬਰਨਾਲਾ ਨੇ ਆਪਣੀ ਸ਼ਿਕਾਇਤ ਵਿੱਚ ਦਰਜ ਕਰਵਾਇਆ ਸੀ ਕਿ 28 ਜੂਨ 2025 ਨੂੰ ਆਪਣੇ ਪਰਿਵਾਰ ਸਮੇਤ ਸ਼ਹਿਰ ਤੋਂ ਬਾਹਰ ਗਏ ਸਨ ਤਾਂ ਰਾਤ ਵਕਤ ਨਾਮਾਲੂਮ ਵਿਅਕਤੀਆਂ ਨੇ ਉਹਨਾਂ ਦੇ ਘਰ ਅੰਦਰ ਦਾਖਲ ਹੋ ਕੇ ਸੋਨੇ ਚਾਂਦੀ ਦੇ ਗਹਿਣੇ ਅਤੇ ਨਕਦੀ ਚੋਰੀ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਸਤਵੀਰ ਸਿੰਘ ਨੇ ਦੱਸਿਆ ਕਿ ਇਸ ਚੋਰੀ ਸਬੰਧੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਸੋਨੇ ਚਾਂਦੀ ਦੇ ਗਹਿਣੇ ਬਰਾਮਦ ਕਰਵਾ ਲਏ ਗਏ ਹਨ। ਉਕਤ ਦੋਸ਼ੀਆਂ ਦੀ ਪਹਿਚਾਣ ਗੁਰਦੇਵ ਸਿੰਘ ਲਾਲੀ ਪੁੱਤਰ ਗੁਰਜੰਟ ਸਿੰਘ, ਅੰਮ੍ਰਿਤਪਾਲ ਸਿੰਘ ਪੁੱਤਰ ਗੁਰਜੰਟ ਸਿੰਘ, ਗੁਰਜੰਟ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀਆਨ ਜੰਡਾਂ ਵਾਲਾ ਰੋਡ ਸੰਤਾਂ ਵਾਲੀ ਗਲੀ, ਬਰਨਾਲਾ ਦੇ ਤੌਰ ਤੇ ਹੋਈ ਹੈ।

ਮਿਤੀ 30-06-2025 ਨੂੰ ਇੱਕ ਹੋਰ ਵਾਰਦਾਤ ਅਨੁਸਾਰ ਰਿਸ਼ੂ ਜਿੰਦਲ ਪੁੱਤਰ ਅਰੁਣ ਕੁਮਾਰ ਵਾਸੀ ਬਰਨਾਲਾ ਨੇ ਆਪਣੇ ਬਿਆਨ ਵਿਚ ਲਿਖਾਇਆ ਸੀ ਕਿ ਉਹਨਾਂ ਦੇ ਇਲੈਕਟਰੋਨਿਕਸ ਸਮਾਨ ਦੇ ਗੁਦਾਮ ਵਿੱਚੋਂ ਨਰਿੰਦਰ ਸਿੰਘ ਪੁੱਤਰ ਚਰਨਜੀਤ ਸਿੰਘ, ਕਰਨ ਪੁੱਤਰ ਨਛੱਤਰ ਸਿੰਘ ਅਤੇ ਸੰਜੇ ਪੁੱਤਰ ਸਤਨਾਮ ਸਿੰਘ ਵਾਸੀਆਂ ਸੇਖਾ ਰੋਡ, ਗਲੀ ਨੰਬਰ ਚਾਰ, ਬਰਨਾਲਾ ਜੋ ਕਿ ਏਸੀ ਅਤੇ ਫ੍ਰਿਜ ਚੋਰੀ ਕਰਕੇ ਲੈ ਗਏ ਸਨ, ਨੂੰ ਗਿਰਫਤਾਰ ਕਰਕੇ ਸਮਾਨ ਬਰਾਮਦ ਕਰਵਾ ਲਿਆ ਗਿਆ ਹੈ।

ਮਿਤੀ 30-06-2025 ਦੀ ਇੱਕ ਹੋਰ ਵਾਰਦਾਤ ਅਨੁਸਾਰ ਦਲੀਪ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪੱਤੀ ਰੋਡ ਬਰਨਾਲਾ ਨੇ ਬਿਆਨ ਲਿਖਵਾਇਆ ਸੀ ਕਿ 28-06-2025 ਨੂੰ ਜਦੋਂ ਉਹ ਆਪਣੇ ਰਿਸ਼ਤੇਦਾਰੀ ਵਿੱਚ ਬਾਹਰ ਗਿਆ ਸੀ ਤਾਂ ਨਾ ਮਾਲੂਮ ਵਿਅਕਤੀ ਉਸਦੇ ਘਰੋਂ ਸੋਨੇ ਦੇ ਜੇਵਰ ਅਤੇ ਨਗਦੀ ਵਗੈਰਾ ਚੋਰੀ ਕਰਕੇ ਲੈ ਗਏ। ਇਸ ਸਬੰਧੀ ਬਰਨਾਲਾ ਪੁਲਿਸ ਵੱਲੋਂ ਪ੍ਰਦੀਪ ਸਿੰਘ ਉਰਫ ਪਿੰਦੂ ਪੁੱਤਰ ਚਰਨਜੀਤ ਸਿੰਘ ਵਾਸੀ ਧਨੌਲਾ ਖੁਰਦ ਨੂੰ ਗ੍ਰਿਫਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

About The Author

Leave a Reply

Your email address will not be published. Required fields are marked *