ਕ੍ਰਿਸ਼ੀ ਵਿਗਿਆਨ ਕੇਂਦਰ ਹੰਡਿਆਇਆ ਨੇ ਵਿਗਿਆਨਕ ਬੱਕਰੀ ਪਾਲਣ ਬਾਰੇ ਸਿਖਲਾਈ ਦਾ ਕੀਤਾ ਆਯੋਜਨ

0
PrimekhabarPunjab Krishi

ਹੰਡਿਆਇਆ -04 ਜੁਲਾਈ- ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਹੰਡਿਆਇਆ ਨੇ 30 ਜੂਨ ਤੋਂ 4 ਜੁਲਾਈ 2025 ਤੱਕ ਡਾ. ਪ੍ਰਹਿਲਾਦ ਸਿੰਘ ਤੰਵਰ, ਐਸੋਸੀਏਟ ਡਾਇਰੈਕਟਰ ਦੀ ਨਿਗਰਾਨੀ ਹੇਠ ਵਿਗਿਆਨਕ ਬੱਕਰੀ ਪਾਲਣ ਬਾਰੇ ਇੱਕ ਕਿੱਤਾਮੁਖੀ ਸਿਖਲਾਈ ਦਾ ਆਯੋਜਨ ਕੀਤਾ। ਜ਼ਿਲ੍ਹਾ ਬਰਨਾਲਾ ਦੇ ਵੱਖ-ਵੱਖ ਪਿੰਡਾਂ ਦੇ ਕੁੱਲ 23 ਕਿਸਾਨਾਂ ਨੇ ਇਸ ਸਿਖਲਾਈ ਵਿੱਚ ਬੱਕਰੀਆਂ ਦੀਆਂ ਵੱਖ-ਵੱਖ ਨਸਲਾਂ, ਬੱਕਰੀਆਂ ਦੇ ਰਹਿਣ-ਸਹਿਣ, ਬੱਕਰੀਆਂ ਦੀਆਂ ਵੱਖ-ਵੱਖ ਸ਼੍ਰੇਣੀਆਂ ਦੇ ਭੋਜਨ ਪ੍ਰਬੰਧਨ, ਕੀੜੇ ਮਾਰਨ ਦੀ ਮਹੱਤਤਾ, ਬੱਕਰੀਆਂ ਨੂੰ ਵੱਖ-ਵੱਖ ਬਿਮਾਰੀਆਂ ਤੋਂ ਬਚਾਉਣ ਲਈ ਟੀਕਾਕਰਨ, ਬੱਕਰੀਆਂ ਦੀਆਂ ਆਮ ਬਿਮਾਰੀਆਂ ਅਤੇ ਉਨ੍ਹਾਂ ਦੇ ਪ੍ਰਬੰਧਨ, ਸਭ ਤੋਂ ਵਧੀਆ ਬੱਕਰੀਆਂ ਦੀ ਚੋਣ, ਬੱਕਰੀਆਂ ਦੀ ਉਮਰ ਦਾ ਨਿਰਧਾਰਨ, ਨਰ ਬੱਕਰੀਆਂ ਦਾ ਨਪੁੰਸਕੀਕਰਨ, ਰਿਕਾਰਡ ਰੱਖਣ ਆਦਿ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਗਈ। ਇਸ ਸਿਖਲਾਈ ਵਿੱਚ ਵਿਹਾਰਕ ਪਹਿਲੂਆਂ ‘ਤੇ ਵਧੇਰੇ ਜ਼ੋਰ ਦਿੱਤਾ ਗਿਆ। ਸ. ਗੁਰਪ੍ਰਮਿੰਦਰ ਸਿੰਘ ਮੈਨੇਜਰ ਲੀਡ ਬੈਂਕ ਬਰਨਾਲਾ, ਸ਼੍ਰੀ ਸਾਹਿਲ ਡਿਪਟੀ ਮੈਨੇਜਰ ਐਸਬੀਆਈ, ਬਰਨਾਲਾ ਨੇ ਸਿਖਿਆਰਥੀਆਂ ਨਾਲ ਬੈਂਕ ਸਕੀਮ ਬਾਰੇ ਗੱਲਬਾਤ ਕੀਤੀ ਅਤੇ ਸਿਖਿਆਰਥੀ ਬੱਕਰੀ ਪਾਲਣ ਲਈ ਕਰਜ਼ਾ ਕਿਵੇਂ ਲੈ ਸਕਦੇ ਹਨ, ਇਸ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਗਈ।

ਡਾ. ਪ੍ਰਤੀਕ ਜਿੰਦਲ, ਡਾ. ਸੁਰੇਂਦਰ ਸਿੰਘ, ਡਾ. ਅੰਜੁਲੀ ਸ਼ਰਮਾ ਨੇ ਵੀ ਸਿਖਿਆਰਥੀਆਂ ਨਾਲ ਚਰਚਾ ਕੀਤੀ।ਇਸ ਸਿਖਲਾਈ ਪ੍ਰੋਗਰਾਮ ਵਿੱਚ ਵੈਟਰਨਰੀ ਕਾਲਜ ਰਾਮਪੁਰਾਫੂਲ ਤੋਂ ਡਾ. ਸੁਭਾ ਨੇ ਵੀ ਭਾਸ਼ਣ ਦਿੱਤਾ।

About The Author

Leave a Reply

Your email address will not be published. Required fields are marked *

You may have missed