ਆਬਕਾਰੀ ਵਿਭਾਗ ਦੀ ਟੀਮ ਵਲੋਂ ਬਰਨਾਲਾ ਸ਼ਹਿਰ ਵਿਚ ਵੱਖ ਵੱਖ ਥਾਵਾਂ ‘ਤੇ ਚੈਕਿੰਗ

ਬਿਨਾਂ ਲਾਇਸੈਂਸ ਤੋਂ, ਜਨਤਕ ਥਾਵਾਂ ‘ਤੇ ਸ਼ਰਾਬ ਪਿਲਾਉਣ ਦੀ ਮਨਾਹੀ, ਆਬਕਾਰੀ ਐਕਟ ਬਾਰੇ ਕੀਤਾ ਜਾਗਰੂਕ
ਬਰਨਾਲਾ, 3 ਜੁਲਾਈ- ਆਬਕਾਰੀ ਵਿਭਾਗ ਬਰਨਾਲਾ ਵਲੋਂ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਦੇ ਨਿਰਦੇਸ਼ਾਂ ਤਹਿਤ ਬਰਨਾਲਾ ਸ਼ਹਿਰ ਵਿਚ ਵੱਖ ਵੱਖ ਥਾਵਾਂ ‘ਤੇ ਚੈਕਿੰਗ ਕੀਤੀ ਗਈ।ਚੈਕਿੰਗ ਟੀਮ ਵਿੱਚ ਰਾਜੇਸ਼ ਕੁਮਾਰ ਆਬਕਾਰੀ ਇੰਸਪੈਕਟਰ, ਕੁਲਦੀਪ ਸਿੰਘ ਆਬਕਾਰੀ ਇੰਸਪੈਕਟਰ ਅਤੇ ਆਬਕਾਰੀ ਪੁਲਿਸ ਸਟਾਫ਼ ਮੌਜੂਦ ਸੀ। ਓਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਬਰਨਾਲਾ ਦੇ ਨਿਰਦੇਸ਼ਾਂ ਅਤੇ ਸਹਾਇਕ ਕਮਿਸ਼ਨਰ ਆਬਕਾਰੀ ਸੰਗਰੂਰ ਰੇਂਜ ਸ੍ਰੀ ਗੁਲਸ਼ਨ ਹੁਰੀਆ ਦੀਆਂ ਹਦਾਇਤਾਂ ਤਹਿਤ ਬਰਨਾਲਾ ਸ਼ਹਿਰ ਦੇ 22 ਏਕੜ, 25 ਏਕੜ, ਫੁਹਾਰਾ ਚੌਂਕ, ਸਿਮੀ ਪੈਲੇਸ ਨੇੜੇ ਅਤੇ ਹੰਡਿਆਇਆ ਚੌਕ ਵਿਚ ਚੈਕਿੰਗ ਕਰਕੇ ਰੇਹੜੀ ਵਾਲਿਆਂ ਅਤੇ ਆਸ-ਪਾਸ ਬਿਨਾਂ ਲਾਇਸੈਂਸ ਤੋਂ/ ਜਨਤਕ ਥਾਵਾਂ ‘ਤੇ ਸ਼ਰਾਬ ਪਿਲਾਉਣ ਅਤੇ ਪੀਣ ਵਾਲਿਆਂ ਨੂੰ ਸਖ਼ਤ ਚਿਤਾਵਨੀ ਦਿੱਤੀ ਗਈ।

ਓਨ੍ਹਾਂ ਦੱਸਿਆ ਕਿ ਆਬਕਾਰੀ ਐਕਟ 1914 ਦੇ ਸੈਕਸ਼ਨ 68 ਦੇ ਸਬ ਰੂਲ ਤਹਿਤ ਬਿਨਾਂ ਲਾਇਸੈਂਸ ਤੋਂ ਜਨਤਕ ਥਾਵਾਂ ‘ਤੇ ਸ਼ਰਾਬ ਪਿਲਾਉਣ ਦੀ ਮਨਾਹੀ ਹੈ।ਓਨ੍ਹਾਂ ਕਿਹਾ ਕਿ ਇਨ੍ਹਾਂ ਇਲਾਕਿਆਂ ਵਿਚ ਚੈਕਿੰਗ ਕਰਕੇ ਲੋਕਾਂ ਨੂੰ ਐਕਟ ਬਾਰੇ ਜਾਗਰੂਕ ਕੀਤਾ ਗਿਆ ਅਤੇ ਚਿਤਾਵਨੀ ਦਿੱਤੀ ਗਈ ਕਿ ਆਉਂਦੇ ਸਮੇਂ ਵਿੱਚ ਅਜਿਹਾ ਹੋਣ ‘ਤੇ ਐਕਟ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ।
