ਪੰਜਾਬ ਵਿੱਚ ਕਾਂਗਰਸ ਪਾਰਟੀ 2027ਵਿੱਚ ਸਰਕਾਰ ਬਣਾਏਗੀ: ਡਾ.ਐਮ.ਸੀ.ਰਿਸ਼ੀ

ਹੰਡਿਆਇਆ 01 ਜੁਲਾਈ 2025- ਆਲ ਇੰਡੀਆ ਸੋਨੀਆ ਗਾਂਧੀ ਐਸੋਸ਼ੀਏਸ਼ਨ ਦੇ ਨੈਸ਼ਨਲ ਚੇਅਰਮੈਨ ਡਾ.ਐਮ.ਸੀ.ਰਿਸ਼ੀ ਬਿਸ਼ਨੌਈ ਨੇ ਅੱਜ ਹੰਡਿਆਇਆ ਵਿਖੇ ਇੱਕ ਸ਼ਰਧਾਂਜਲੀ ਸਮਾਗਮ ਵਿਚ ਸ਼ਮੂਲੀਅਤ ਕੀਤੀ। ਹੰਡਿਆਇਆ ਵਿਚ ਸ੍ਰੀ ਬਿਸ਼ਨੌਈ ਸਟੇਟ ਜਨਰਲ ਸਕੱਤਰ ਪੰਜਾਬ ਸ੍ਰੀ ਅਸ਼ੋਕ ਕਮੁਾਰ (ਬੱਬਲੀ ਠੇਕੇਦਾਰ) ਦੀ ਹਮਸਫ਼ਰ ਸ੍ਰੀਮਤੀ ਸ਼ੀਲਾ ਦੇਵੀ ਦੇ ਭੋਗ ਸਮਾਗਮ ਵਿਚ ਸ਼ਮੂਲੀਅਤ ਕਰਨ ਆਏ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਸੂਬੇ ਵਿੱਚ 2027 ਚੋਣਾਂ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਏਗੀ ਅਤੇ ਸਰਕਾਰ ਬਣਾਏਗੀ। ਉਹਨਾਂ ਅੱਗੇ ਕਿਹਾ ਕਿ 2029 ਵਿੱਚ ਲੋਕ ਸਭਾ ਚੋਣਾਂ ਇਕੱਠੀਆਂ ਲੜੀਆਂ ਜਾਣਗੀਆਂ।ਇਸ ਮੌਕੇ ਸਤੀਸ਼ ਕੁਮਾਰ, ਬਲਦੇਵ ਸਿੰਘ ਭੁੱਚਰ, ਬਾਬਾ ਕੇਵਲ ਕ੍ਰਿਸ਼ਨ, ਕ੍ਰਿਸ਼ਨ ਕੁਮਾਰ, ਮੋਹਿਤ ਗਰਗ, ਲਲਿਤ ਗਰਗ,ਗਗਨਦੀਪ ਗਰਗ ਅਤੇ ਪਰਿਵਾਰਿਕ ਮੈਂਬਰ ਹਾਜ਼ਰ ਸਨ।