ਹੰਡਿਆਇਆ ਸਕੂਲ ਦਾ ਸੱਤ ਰੋਜ਼ਾ ਭਾਰਤੀ ਭਾਸ਼ਾਵਾਂ ਸਮਰ ਕੈਂਪ ਸਮਾਪਤ, ਮੋਹਰੀ ਵਿਦਿਆਰਥੀਆਂ ਦਾ ਕੀਤਾ ਸਨਮਾਨ

0
PrimeKhabarPunjab Hn School

ਹੰਡਿਆਇਆ ਸਕੂਲ ਦੇ ਸਮਰ ਕੈਂਪ ਵਿੱਚ ਜੇਤੂ ਵਿਦਿਆਰਥੀ ਸਕੂਲ ਮੁਖੀ ਅਤੇ ਸਟਾਫ਼ ਨਾਲ

ਹੰਡਿਆਇਆ-04ਜੂਨ- ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਵਿਖੇ ਚੱਲ ਰਿਹਾ ਸੱਤ ਰੋਜ਼ਾ ਭਾਰਤੀ ਭਾਸ਼ਾਵਾਂ ਸਮਰ ਕੈਂਪ ਸਮਾਪਤ ਹੋ ਗਿਆ । ਸਕੂਲ ਮੁਖੀ ਰਣਜੀਤ ਸਿੰਘ ਜੰਡੂ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਭਾਰਤੀ ਭਾਸ਼ਾਵਾਂ ਦੀ ਸਾਂਝ ਨਾਲ ਜੋੜਨ ਦੇ ਉਪਰਾਲੇ ਤਹਿਤ ਤੈਲਗੂ ਭਾਸ਼ਾ ਅਤੇ ਆਂਧਰਾ ਦੇ ਸੱਭਿਆਚਾਰਕ, ਇਤਹਾਸਿਕ ਅਤੇ ਭੂਗੋਲਿਕ ਸਥਿਤੀ ਬਾਰੇ ਜਾਣਕਾਰੀ ਦਿੱਤੀ ਗਈ । ਇਸ ਕੈਂਪ ਦੇ ਅਖੀਰਲੇ ਦਿਨ ਸਮਾਪਤੀ ਮੌਕੇ ਵਿਦਿਆਰਥੀਆਂ ਦੇ ਮੁਕਾਬਲੇ ਕਰਵਾ ਕੇ ਉਨ੍ਹਾਂ ਵਿਚੋਂ ਮੋਹਰੀ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ । ਸਮਾਪਤੀ ਮੌਕੇ ਬਲਜੀਤ ਸਿੰਘ ਅਕਲੀਆ, ਮਨਦੀਪ ਸ਼ਰਮਾ ਅਤੇ ਪੂਨਮ ਸ਼ਰਮਾ ਨੇ ਸੰਬੋਧਨ ਕਰਦੇ ਕਿਹਾ ਕਿ ਅਜਿਹੇ ਕੈਂਪ ਜਿੱਥੇ ਵਿਦਿਆਰਥੀਆਂ ਨੂੰ ਹੋਰਨਾਂ ਭਾਸ਼ਾਵਾਂ ਦੇ ਸਿੱਖਣ ਵੱਲ ਪ੍ਰੇਰਿਤ ਕਰਦੇ ਹਨ ਉਥੇ ਹੀ ਹੋਰਨਾਂ ਰਾਜਾਂ ਦੇ ਸੱਭਿਆਚਾਰਕ, ਇਤਿਹਾਸਕ ਅਤੇ ਭੂਗੋਲਿਕ ਪਿਛੋਕੜ ਬਾਰੇ ਵੀ ਜਾਣੂ ਕਰਵਾਉਂਦੇ ਹਨ । ਉਨ੍ਹਾਂ ਕਿਹਾ ਕਿ ਜਿਵੇਂ ਸਾਡੀ ਭਾਸ਼ਾ ਪੰਜਾਬੀ ਅਤੇ ਪੰਜਾਬ ਦੇ ਇਤਿਹਾਸ, ਭੂਗੋਲ ਅਤੇ ਸੱਭਿਆਚਾਰ ਨੂੰ ਆਂਧਰਾ ਪ੍ਰਦੇਸ਼ ਦੇ ਸਕੂਲੀ ਬੱਚੇ ਸਿੱਖ ਰਹੇ ਹਨ ਉਵੇਂ ਹੀ ਪੰਜਾਬ ਦੇ ਬੱਚੇ ਉਥੋਂ ਦੀ ਭਾਸ਼ਾ, ਸੱਭਿਆਚਾਰ ਅਤੇ ਭੂਗੋਲ ਬਾਰੇ ਜਾਣਕਾਰੀ ਇਕੱਤਰ ਕਰ ਰਹੇ ਹਨ । ਇਸ ਮੌਕੇ ਗੁਰਲਾਲ ਸਿੰਘ ਬੋਪਾਰਾਏ, ਪ੍ਰਿਤਪਾਲ ਸਿੰਘ, ਨੇਹਾ ਗਰਗ, ਜੋਤੀ ਫੁਟੇਲਾ, ਜਸਪਿੰਦਰ ਕੌਰ, ਰੀਤੂ ਮਿੱਤਲ ਅਤੇ ਸਮੂਹ ਸਟਾਫ਼ ਹਾਜ਼ਰ ਸੀ।

About The Author

Leave a Reply

Your email address will not be published. Required fields are marked *