150 ਲੀਟਰ ਲਾਹਣ ਸਮੇਤ ਇੱਕ ਕਾਬੂ
ਬਰਨਾਲਾ- 24 ਮਈ – ਥਾਣਾ ਰੂੜੇਕੇ ਕਲਾਂ ਦੀ ਪੁਲਿਸ ਨੇ ਮੁੱਖਬਰ ਦੀ ਇਤਲਾਹ ਤੇ ਇੱਕ ਘਰ ਚ ਛਾਪੇਮਾਰੀ ਕਰਕੇ ਲਾਹਣ ਬਰਾਮਦ ਕਰਕੇ ਕੇਸ ਦਰਜ ਕੀਤਾ ਹੈ। ਇਸ ਸਬੰਧੀ ਥਾਣਾ ਰੂੜੇਕੇ ਕਲਾਂ ਦੇ ਹੌਲਦਾਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਮੁੱਖਵਰ ਨੇ ਤਲਾਹ ਦਿੱਤੀ ਕਿ ਕ੍ਰਿਸ਼ਨ ਦਾ ਪੁੱਤਰ ਗੁਰਦਿਆਲ ਦਾ ਵਾਸੀ ਭੈਣੀ ਫੱਤਾ ਆਪਣੇ ਘਰ ਵਿੱਚ ਨਜਾਇਜ਼ ਸ਼ਰਾਬ ਕੱਢ ਕੇ ਪੀਣ ਤੇ ਵੇਚਣ ਦਾ ਆਦੀ ਹੈ | ਜਦ ਪੁਲਿਸ ਨੇ ਮੁਖਬਰੀ ਤਲਾਹ ਤੇ ਉਹ ਦੇ ਘਰ ਛਾਪੇਮਾਰੀ ਕੀਤੀ ਤਾਂ 150 ਲੀਟਰ ਲਾਹਣ ਸਮੇਤ ਉਸ ਨੂੰ ਗ੍ਰਿਫਤਾਰ ਕਰ ਲਿਆ | ਉਹਨਾਂ ਦੱਸਿਆ ਕਿ ਕ੍ਰਿਸ਼ਨ ਦਾਸ ਖਿਲਾਫ ਥਾਣਾ ਰੂੜੀਕੇ ਕਲਾਂ ਵਿਖੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ |