ਮੰਦਰ ਸਨਾਤਨ ਧਰਮ ਦੀ ਨੀਂਹ ਹਨ : ਪ੍ਰਧਾਨ ਸੰਜੀਵ ਧੀਮਾਨ

ਲੁਧਿਆਣਾ-16 ਮਈ- ਸ੍ਰੀ ਸਨਾਤਨ ਧਰਮ ਮੰਦਰ ਕਮੇਟੀ ਦੇ ਪ੍ਰਧਾਨ ਸੰਜੀਵ ਧੀਮਾਨ ਨੇ ਕਿਹਾ ਕਿ ਮੰਦਰ ਸਾਡੇ ਸਨਾਤਨ ਧਰਮ ਦੀ ਨੀਹ ਹਨ। ਉਹਨਾਂ ਦੀ ਕਮੇਟੀ ਵੱਲੋਂ ਪਰਿਵਾਰਾਂ ਨੂੰ ਧਾਰਮਿਕ ਗ੍ਰੰਥਾਂ ਨਾਲ ਜੋੜਨ, ਬੱਚਿਆਂ ਨੂੰ ਸਨਾਤਨ ਧਰਮ ਬਾਰੇ ਜਾਗਰੂਕ ਕਰਨ ਲਈ ਹਰ ਮੰਦਰ ਵਿੱਚ ਧਾਰਮਿਕ ਲਾਇਬਰੇਰੀ ਖੋਲਣ ਦੇ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਸਾਡੇ ਬੱਚੇ ਧਾਰਮਿਕ ਸੰਸਕਾਰਾਂ ਨਾਲ ਜੁੜ ਸਕਣ। ਇਸ ਮੁਹਿੰਮ ਅੰਦਰ ਲੁਹਾਰਾ ਦੇ ਨਿਊ ਸੁੰਦਰ ਨਗਰ ਦੇ ਸ੍ਰੀ ਦੁਰਗਾ ਮਾਤਾ ਮੰਦਰ ਕਮੇਟੀ ਵੱਲੋਂ ਧਾਰਮਿਕ ਲਾਇਬਰੇਰੀ ਖੋਲ ਦਿੱਤੀ ਗਈ ਹੈ। ਸੰਜੀਵ ਧੀਮਾਨ ਨੇ ਇਸਦੇ ਲਈ ਮੰਦਰ ਕਮੇਟੀ ਦੇ ਪੰਡਿਤ ਅਨਿਲ ਕੁਮਾਰ, ਪ੍ਰਧਾਨ ਸੰਦੀਪ ਸ਼ੁਕਲਾ ਅਤੇ ਮੰਦਰ ਕਮੇਟੀ ਨੂੰ ਵਧਾਈ ਦਿੱਤੀ। ਧੀਮਾਨ ਨੇ ਕਿਹਾ ਕਿ ਇਹ ਕੰਮ ਸ਼ਲਾਘਾ ਯੋਗ ਹੈ। ਹਰ ਮੰਦਰ ਨੂੰ ਅਜਿਹਾ ਯਤਨ ਕਰਨਾ ਚਾਹੀਦਾ ਹੈ। ਇਸ ਮੌਕੇ ਪੰਡਿਤ ਸੁਨੀਲ ਸ਼ੁਕਲਾ, ਭੀਮ ਕੁਮਾਰ, ਸੰਤੋਸ਼ ਗੋਸਵਾਮੀ, ਕਮਲੇਸ਼ ਪਾਂਡੇ, ਰਾਈਸ ਯਾਦਵ, ਕਮਲੇਸ਼, ਉਮਾਸ਼ੰਕਰ ਭਗਤ, ਡਾਕਟਰ ਰਾਜੇਸ਼ ਬਾਬੂ,ਰਾਮ ਯਾਦਵ ਤੇ ਰਾਜ ਕਿਸ਼ੋਰ ਵੀ ਮੌਜੂਦ ਰਹੇ।