ਬੇਕਾਬੂ ਕਾਰ ਨੇ ਸਾਈਕਲ ਨੂੰ ਮਾਰੀ ਟੱਕਰ, ਸਾਈਕਲ ਸਵਾਰ ਦੀ ਮੌਕੇ ਤੇ ਮੌਤ

0
Prime khabar Punjab Shamsher

ਹੰਡਿਆਇਆ-8 ਮਈ – ਬੀਤੀ ਸ਼ਾਮ ਸਾਈਕਲ ਸਵਾਰ ਨੂੰ ਬੇਕਾਬੂ ਕਾਰ ਨੇ ਪਿਛੋ ਮਾਰੀ ਟੱਕਰ ਮਾਰ ਦਿੱਤੀ, ਜਿਸ ਨਾਲ ਸਾਈਕਲ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਘੁੰਨਸ ਦੇ ਸ਼ਮਸ਼ੇਰ ਸਿੰਘ ( 60) ਪੁੱਤਰ ਫੋਜਾਂ ਸਿੰਘ ਸਾਈਕਲ ਤੇ ਸਵਾਰ ਹੋ ਕੇ ਹੰਡਿਆਇਆ ਵੱਲ ਫੈਕਟਰੀ ਵਿਚ ਰਾਤ ਦੀ ਡਿਊਟੀ ਕਰਨ ਲਈ ਆ ਰਿਹਾ ਸੀ ਤਾਂ ਹੰਡਿਆਇਆ ਵਿਖੇ ਆ ਕੇ ਪਿਛੋ ਕਾਰ ਨੇ ਟੱਕਰ ਮਾਰੀ ।ਜਿਸ ਦੀ ਮੌਕੇ ਤੇ ਹੀ ਦੁਖਦਾਈ ਮੌਤ ਹੋ ਗਈ। ਪੁਲਿਸ ਚੌਂਕੀ ਹੰਡਿਆਇਆ ਦੇ ਏ. ਐਸ .ਆਈ. ਗੁਰਮੇਲ ਸਿੰਘ ਤੇ ਪੁਲਿਸ ਪਾਰਟੀ ਨੇ ਪੁੱਜ ਲਾਸ਼ ਨੂੰ ਸਿਵਲ ਹਸਪਤਾਲ ਬਰਨਾਲਾ ਪਹੁੰਚਾਇਆ ਤੇ ਅਗਲੀ ਕਾਰਵਾਈ ਸ਼ੁਰੂ ਕੀਤੀ। ਮੌਕੇ ਤੇ ਪ੍ਰਤੱਖ ਦਰਸ਼ੀਆਂ ਅਨੁਸਾਰ ਬੁੱਲਟ ਮੌਟਰਸਾਈਕਲ ਵਾਲਿਆਂ ਨੇ ਪਟਾਕੇ ਪਾਏ,ਜਿਸ ਨਾਲ ਕਾਰ ਸਵਾਰ ਤੇ ਸਾਈਕਲ ਸਵਾਰ ਬੇਕਾਬੂ ਹੋ ਗਏ।ਜਿਸ ਕਾਰਨ ਹਾਦਸਾ ਵਾਪਰਿਆ। ਟੱਕਰ ਮਾਰਨ ਉਪਰੰਤ ਕਾਰ ਸਵਾਰ ਮੌਕੇ ਤੋਂ ਫ਼ਰਾਰ ਹੋ ਗਿਆ।

About The Author

Leave a Reply

Your email address will not be published. Required fields are marked *