ਜ਼ਿਲਦ ਸਜਾਉਣ ਮੁਕਾਬਲੇ ਚ ਸਾਨੀਆ ਮੋਹਰੀ

0
Prime Khabar Handiaya Sch

ਹੰਡਿਆਇਆ-07ਮਈ – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਵਿਖੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਦਾ ਜ਼ਿਲਦ ਸਜਾਉਣ ਮੁਕਾਬਲਾ ਕਰਵਾਇਆ ਗਿਆ । ਪੰਜਾਬੀ ਮਾਸਟਰ ਬਲਜੀਤ ਸਿੰਘ ਅਕਲੀਆ ਨੇ ਦੱਸਿਆ ਕਿ ਵਿਦਿਆਰਥੀਆਂ ਅੰਦਰ ਪੜ੍ਹਾਈ ਨਾਲ ਜੋੜਨ ਦੇ ਮਕਸਦ ਨਾਲ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ ਇਸੇ ਤਹਿਤ ਲਿਖਤ ਲਈ ਕਾਪੀਆਂ ਦੀ ਸੁੰਦਰਤਾ ਨੂੰ ਇਕ ਹਿੱਸਾ ਮੰਨਦੇ ਹੋਏ ਕਾਪੀ ਦੀ ਜ਼ਿਲਦ ਸਜਾਉਣ ਮੁਕਾਬਲਾ ਕਰਵਾਇਆ ਗਿਆ । ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਦਿਲਚਸਪੀ ਨਾਲ ਹਿੱਸਾ ਲਿਆ । ਮੁਕਾਬਲੇ ਦੌਰਾਨ ਸਾਨੀਆ, ਸ਼ਗਨਦੀਪ ਕੌਰ ਅਤੇ ਗੁਰਵੀਰ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ । ਜੇਤੂਆਂ ਵਿਦਿਆਰਥੀਆਂ ਦੀ ਨਕਦ ਰਾਸ਼ੀ ਨਾਲ ਹੌਂਸਲਾ ਅਫਜ਼ਾਈ ਕੀਤੀ ਗਈ। ਇਸ ਮੌਕੇ ਸਕੂਲ ਇੰਚਾਰਜ ਰਣਜੀਤ ਸਿੰਘ ਜੰਡੂ, ਗੁਰਲਾਲ ਸਿੰਘ ਬੋਪਾਰਾਏ, ਪ੍ਰਿਤਪਾਲ ਸਿੰਘ, ਪੂਨਮ ਸ਼ਰਮਾ ਅਤੇ ਸਮੂਹ ਸਟਾਫ਼ ਹਾਜ਼ਰ ਸੀ।

About The Author

Leave a Reply

Your email address will not be published. Required fields are marked *