ਹੰਡਿਆਇਆ ਦੀ ਕਿਲਾ ਪੱਤੀ ਵਿੱਚ ਦੋ ਹੋਰ ਨਜਾਇਜ਼ ਉਸਾਰੀਆਂ ਤੇ ਚੱਲਿਆ ਪੀਲਾ ਪੰਜਾ……

0
Prime khabar Saisi Basti

ਹੰਡਿਆਇਆ -03 ਮਈ- ਕਸਬਾ ਹੰਡਿਆਇਆ ਦੇ ਕਿਲਾ ਪੱਤੀ ਵਿੱਚ ਫਿਰ ਤੋਂ ਪੀਲਾ ਪੰਜਾ ਚਲਿਆ ਜਿਸ ਨੇ ਦੋ ਘਰਾਂ ਨੂੰ ਢੇਰੀ ਵਿੱਚ ਬਦਲ ਦਿੱਤਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬਰਨਾਲਾ ਜਿਲੇ ਦੇ ਐਸਐਸਪੀ ਮੁਹੰਮਦ ਸਰਫਰਾਜ ਆਲਮ ਨੇ ਦੱਸਿਆ ਕਿ ਇਹ ਘਰ ਮਾੜੋ ਕੌਰ ਪਤਨੀ ਪਿਆਰਾ ਸਿੰਘ, ਮੱਖਣ ਸਿੰਘ ਪੁੱਤਰ ਪਿਆਰਾ ਸਿੰਘ, ਸੋਨੀਆ ਪਤਨੀ ਮੱਖਣ ਸਿੰਘ, ਬਲਦੇਵ ਸਿੰਘ(ਬੱਗਾ) ਪੁੱਤਰ ਪਿਆਰਾ ਸਿੰਘ, ਚਮਕੌਰ ਸਿੰਘ(ਤਿੱਤਰ) ਪੁੱਤਰ ਪਿਆਰਾ ਸਿੰਘ ਦਾ ਸੀ, ਜਿਨਾਂ ਉੱਪਰ ਐਨਡੀਪੀਐਸ ਅਤੇ ਹੋਰ ਮਾਮਲਿਆਂ ਅਧੀਨ 11 ਮੁਕਦਮੇ ਦਰਜ ਹਨ। ਉਹਨਾਂ ਦੱਸਿਆ ਕਿ ਦੋਸ਼ੀਆਂ ਦੁਆਰਾ ਨਗਰ ਪੰਚਾਇਤ ਹੰਡਿਆਇਆ ਦੀ ਜਮੀਨ ਤੇ ਨਜਾਇਜ਼ ਕਬਜ਼ੇ ਕਰਕੇ ਡਰੱਗ ਮਨੀ ਦੇ ਸਹਾਰੇ ਘਰ ਬਣਾਇਆ ਗਿਆ ਸੀ। ਜਿਸ ਨੂੰ ਮਾਨਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਢਾਹ ਦਿੱਤਾ ਗਿਆ ਹੈ।

ਉਹਨਾਂ ਕਿਹਾ ਕਿ ਨਸ਼ੇ ਦੇ ਕਾਰੋਬਾਰ ਨਾਲ ਸੰਬੰਧਿਤ ਹਰ ਵਿਅਕਤੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਹਨਾਂ ਨਾਲ ਐਸਐਚ ਓ ਸ਼ੇਰਵਿੰਦਰ ਸਿੰਘ, ਹੰਡਿਆਇਆ ਚੌਂਕੀ ਇੰਚਾਰਜ ਤਰਸੇਮ ਸਿੰਘ, ਸੀਆਈ ਸਟਾਫ ਇੰਚਾਰਜ ਬਲਜੀਤ ਸਿੰਘ, ਏਐਸਆਈ ਮਹਿੰਦਰ ਸਿੰਘ, ਏਐਸਆਈ ਟੇਕ ਚੰਦ, ਬਲਕਰਨ ਸਿੰਘ ਜਗਦੇਵ ਸਿੰਘ ਤੋਂ ਇਲਾਵਾ ਹੋਰ ਪੁਲਿਸ ਪਾਰਟੀ ਅਤੇ ਨਗਰ ਪੰਚਾਇਤ ਹੰਡਿਆਇਆ ਤੋਂ ਕਾਰਜ ਸਾਧਕ ਅਫਸਰ ਵਿਸ਼ਾਲ ਦੀਪ, ਸਹਾਇਕ ਕਲਰਕ ਕਮਲਦੀਪ ਸਿੰਘ, ਨਾਇਬ ਸਿੰਘ ਤੇ ਵਰਿੰਦਰ ਸਿੰਘ ਵੀ ਮੌਜੂਦ ਸਨ।

ਜਦੋਂ ਇਸ ਬਾਰੇ ਨਗਰ ਪੰਚਾਇਤ ਹੰਡਿਆਇਆ ਦੇ ਕਾਰਜ ਸਾਧਕ ਅਫਸਰ ਵਿਸ਼ਾਲ ਦੀਪ ਨਾਲ ਗੱਲਬਾਤ ਕਰੀ ਤਾਂ ਉਹਨਾਂ ਦੱਸਿਆ ਕਿ ਉਪਰੋਕਤ ਦੋਸ਼ੀਆਂ ਨੇ ਨਗਰ ਪੰਚਾਇਤ ਹੰਡਿਆਇਆ ਦੀ ਜਗਹਾ ਤੇ ਨਜਾਇਜ਼ ਕਬਜ਼ਾ ਕਰਕੇ ਉਸਾਰੀ ਕਰ ਰੱਖੀ ਸੀ ਜਿਸ ਨੂੰ ਢਹਾ ਦਿੱਤਾ ਗਿਆ।

ਜੇਕਰ ਦੇਖਿਆ ਜਾਵੇ ਤਾਂ ਪਿੰਡ ਵਿੱਚ ਨਸ਼ੇ ਦਾ ਵਪਾਰ ਕਰਨ ਵਾਲੇ ਬਹੁਤ ਸਾਰੇ ਹੋਰ ਵੀ ਘਰ ਹਨ ਜਿਨਾਂ ਉੱਪਰ ਐਨਡੀਪੀਸੀ ਦੇ ਅਧੀਨ ਮੁਕਦਮੇ ਵੀ ਦਰਜ ਹਨ। ਪਰੰਤੂ ਉਹਨਾਂ ਦੇ ਘਰਾਂ ਨੂੰ ਨਹੀਂ ਢਾਇਆ ਜਾ ਰਿਹਾ। ਕੁਝ ਅਜਿਹੇ ਘਰ ਜਿਨਾਂ ਨੇ ਸਰਕਾਰੀ ਜਮੀਨ ਤੇ ਕਬਜ਼ਾ ਕਰਕੇ ਨਜਾਇਜ਼ ਉਸਾਰੀ ਕਰ ਰੱਖੀ ਹੈ ਅਤੇ ਨਗਰ ਪੰਚਾਇਤ ਹੰਡਿਆਇਆ ਦੇ ਵਾਰ ਵਾਰ ਨੋਟਿਸ ਦੇਣ ਦੇ ਬਾਵਜੂਦ ਕਬਜ਼ੇ ਵਾਲੀ ਜਗ੍ਹਾ ਨੂੰ ਖਾਲੀ ਨਹੀਂ ਕਰ ਰਹੇ ਸਨ ਤਾਂ ਇਸ ਨਜਾਇਜ਼ ਉਸਾਰੀ ਨੂੰ ਢਹਾਉਣ ਲਈ ਪੁਲਿਸ ਪ੍ਰਸ਼ਾਸਨ ਦੀ ਮਦਦ ਲਈ ਗਈ।

ਜੇਕਰ ਅਜਿਹੇ ਦੋਸ਼ੀਆਂ ਦਾ ਸਬੰਧ ਨਸ਼ੇ ਦੇ ਵਪਾਰ ਨਾਲ ਵੀ ਹੁੰਦਾ ਹੈ ਤਾਂ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਘਰ ਢਾਉਣ ਦੀ ਇਸ ਕਾਰਵਾਈ ਨੂੰ “ਯੁੱਧ ਨਸ਼ਿਆਂ ਵਿਰੁੱਧ” ਦਾ ਨਾਮ ਦੇ ਕੇ ਵਾਹ ਵਾਹ ਖੱਟਣ ਦੀ ਕੋਸ਼ਿਸ਼ ਕਰ ਰਹੇ ਹਨ।

About The Author

Leave a Reply

Your email address will not be published. Required fields are marked *