11 ਮਈ ਨੂੰ ਸ਼ਾਇਰ ਹੰਡਿਆਲਵੀ ਦੇ ਯੂ ਟਿਊਬ ਚੈਨਲ ਤੇ ਕਰਾਂਗੇ ਨਵਾਂ ਗਾਣਾ ਅਪਲੋਡ: ਬਿੱਲਾ ਬਰੋਜ

ਹੰਡਿਆਇਆ -30 ਅਪ੍ਰੈਲ- ਬਿੱਲਾ ਬਰੋਜ ਦੁਆਰਾ ਸੁਰੇਸ਼ ਕੁਮਾਰ ਹੰਡਿਆਲਵੀ ਦੇ ਲਿਖੇ ਇੱਕ ਰੋਮਾਂਟਿਕ ਗੀਤ ਨੂੰ ਫਿਲਮਾਂਕਣ ਕਰਕੇ ਉਹਨਾਂ ਦੇ ਜਨਮ ਦਿਨ 11 ਮਈ ਵਾਲੇ ਦਿਨ ਸੁਰੇਸ਼ ਹੰਡਿਆਲਵੀ ਦੇ ਯੂ ਟਿਊਬ ਚੈਨਲ ਤੇ ਰੀਲੀਜ਼ ਕੀਤਾ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬਿੱਲਾ ਬਰੋਜ਼ ਸਟੂਡੀਓ, ਹੰਡਿਆਇਆ ਤੋਂ ਹਰਵਿੰਦਰ ਸਿੰਘ ਤੇ ਜੁਗਨੂ ਨੇ ਸਾਂਝੇ ਤੌਰ ਤੇ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦੁਆਰਾ ਸੁਰੇਸ਼ ਕੁਮਾਰ ਹੰਡਿਆਲਵੀ ਦੇ ਲਿਖੇ ਇੱਕ ਰੋਮੈਂਟਿਕ ਗੀਤ ਨੂੰ ਮਿਊਜ਼ਿਕ ਦੇ ਕੇ ਫਿਲਮਾਂਕਨ ਕੀਤਾ ਗਿਆ ਹੈ, ਜਿਸ ਨੂੰ ਉਹ ਸੁਰੇਸ਼ ਹੰਡਿਆਲਵੀ ਦੇ ਜਨਮਦਿਨ 11 ਮਈ ਨੂੰ ਸਰਪ੍ਰਾਈਜ਼ ਦਿੰਦੇ ਹੋਏ ਉਨਾਂ ਦੇ ਯੂ ਟਿਊਬ ਚੈਨਲ “ਸ਼ਾਇਰ ਹੰਡਿਆਲਵੀ” ਤੇ ਪ੍ਰਕਾਸ਼ਿਤ ਕਰਨਗੇ। ਉਹਨਾਂ ਦੱਸਿਆ ਕਿ ਇਸ ਗਾਣੇ ਨੂੰ ਹਰਜਿੰਦਰ ਹੈਰੀ ਦੁਆਰਾ ਗਾਇਆ ਗਿਆ ਹੈ। ਉਹਨਾਂ ਅੱਗੇ ਗੱਲਬਾਤ ਕਰਦਿਆਂ ਦੱਸਿਆ ਕਿ ਅਸੀਂ ਬਹੁਤ ਲੰਬੇ ਸਮੇਂ ਤੋਂ ਸੁਰੇਸ਼ ਹੰਡਿਆਲਵੀ ਨਾਲ ਕੰਮ ਕਰਦੇ ਆ ਰਹੇ ਹਾਂ। ਅਸੀਂ ਉਹਨਾਂ ਨਾਲ ਗੁਰਦੁਆਰਾ ਅੜੀਸਰ ਦਾ ਇਤਿਹਾਸ, ਹੰਡਿਆਏ ਤੇ ਡਾਕੂਮੈਂਟਰੀ, ਗੀਤ ਬਾਪੂ ਅਤੇ ਮਾਂ ਦੀਆਂ ਬਲੈਸਿੰਗ ਨੂੰ ਵੀ ਮਿਊਜਿਕ ਦਿੱਤਾ ਹੈ। ਉਹ ਇੱਕ ਬਹੁਤ ਹੀ ਸੁਲਝੇ ਹੋਏ ਲੇਖਕ ਹਨ। ਹੋਰ ਬਹੁਤ ਸਾਰੇ ਗਾਇਕ ਉਹਨਾਂ ਦੀ ਲਿਖੀਆਂ ਹੋਈਆਂ ਰਚਨਾਵਾਂ ਨੂੰ ਗਾਉਣ ਲਈ ਉਤਸੁਕ ਰਹਿੰਦੇ ਹਨ। ਇਹ ਸਾਡਾ ਹੀ ਸੋਭਾਗ ਹੈ, ਜੋ ਉਹ ਆਪਣੀ ਹਰ ਰਚਨਾ ਨਾਲ ਸਾਨੂੰ ਜੋੜਨਾ ਚਾਹੁੰਦੇ ਹਨ।