ਚੰਡੀਗੜ੍ਹ ‘ਚ ਪਹਿਲਗਾਮ ਅੱਤਵਾਦੀ ਹਮਲੇ ਦੇ ਵਿਰੋਧ ‘ਚ ਪ੍ਰਦਰਸ਼ਨ ਦੌਰਾਨ ਸਿੱਖ ਨੌਜਵਾਨ ਨੇ ਲਗਾਏ ਪਾਕਿਸਤਾਨ ਜਿੰਦਾਬਾਦ ਦੇ ਨਾਅਰੇ, ਪੁਲਿਸ ਨੇ ਕੀਤਾ ਕਾਬੂ

0
kateerh

ਚੰਡੀਗੜ੍ਹ,-25 ਅਪ੍ਰੈਲ- ਪੰਜਾਬ-ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ ਗਏ ਹਨ। ਇਹ ਘਟਨਾ ਚੰਡੀਗੜ੍ਹ ਦਾ ਦਿਲ ਕਹੇ ਜਾਣ ਵਾਲੇ ਸੈਕਟਰ 17 ਵਿੱਚ ਵਾਪਰੀ। ਪਹਿਲਗਾਮ ਅੱਤਵਾਦੀ ਹਮਲੇ ਦੇ ਵਿਰੋਧ ‘ਚ ਵੀਰਵਾਰ ਨੂੰ ਹਿੰਦੂ ਸੰਗਠਨਾਂ ਵਲੋਂ ਇੱਥੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਪ੍ਰਦਰਸ਼ਨ ਦੌਰਾਨ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇਕ ਨੌਜਵਾਨ ਨੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਮੌਕੇ ‘ਤੇ ਮੌਜੂਦ ਸੈਕਟਰ-17 ਥਾਣੇ ਦੇ ਇੰਚਾਰਜ ਰੋਹਿਤ ਕੁਮਾਰ ਅਤੇ ਸੈਕਟਰ-17 ਨੀਲਮ ਚੌਕੀ ਦੇ ਇੰਚਾਰਜ ਸਤੀਸ਼ ਕੁਮਾਰ ਨੇ ਤੁਰੰਤ ਨੌਜਵਾਨ ਨੂੰ ਹਿਰਾਸਤ ਵਿਚ ਲੈ ਲਿਆ। ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਡੀਐਸਪੀ ਉਦੈਪਾਲ ਮੌਕੇ ’ਤੇ ਪੁੱਜੇ। ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਣ ਵਾਲਾ ਨੌਜਵਾਨ ਪੰਜਾਬ ਦੇ ਮੋਹਾਲੀ ਦੇ ਖਰੜ ਦਾ ਰਹਿਣ ਵਾਲਾ ਹੈ।

About The Author

Leave a Reply

Your email address will not be published. Required fields are marked *