ਬੀ.ਡੀ.ਪੀ.ਓ ਦਫਤਰ ਸ਼ਹਿਣਾ ਵਿਖੇ ਪਲੇਸਮੈਂਟ ਕੈਂਪ ਅੱਜ

ਬਰਨਾਲਾ -25 ਅਪ੍ਰੈਲ-ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਬਰਨਾਲਾ ਦੇ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਟਰਾਈਡੈਂਟ, ਰਾਮਿਯਾ ਹੈਲਥ ਕੇਅਰ ਆਦਿ ਕੰਪਨੀਆਂ ਨਾਲ ਤਾਲਮੇਲ ਕਰਕੇ 25 ਅਪ੍ਰੈਲ 2025 (ਦਿਨ ਸ਼ੁੱਕਰਵਾਰ) ਨੂੰ ਸਵੇਰੇ 10:00 ਵਜੇ ਤੋਂ 2.00 ਵਜੇ ਤੱਕ ਬੀ.ਡੀ.ਪੀ.ਓ ਦਫਤਰ ਸ਼ਹਿਣਾ ਵਿਖੇ ਇਕ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।
ਇਸ ਸਬੰਧੀ ਜ਼ਿਲ੍ਹਾ ਰੋਜ਼ਗਾਰ ਉਤਪਤੀ ,ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਬਰਨਾਲਾ ਸ਼੍ਰੀਮਤੀ ਨਵਜੋਤ ਕੌਰ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਟਰਾਈਡੈਂਟ ਵੱਲੋਂ ਮਸ਼ੀਨ ਓਪਰੇਟਰ ਦੀਆਂ ਅਸਾਮੀਆਂ (ਸਿਰਫ ਲੜਕੀਆਂ) ਜਿਸ ਦੀ ਵਿਦਿਅਕ ਯੋਗਤਾ ਦਸਵੀਂ, ਉਮਰ ਹੱਦ 18 ਤੋਂ 25 ਸਾਲ, ਹੋਣੀ ਚਾਹੀਦੀ ਹੈ, ਦੀ ਇੰਟਰਵਿਊ ਲਈ ਜਾਵੇਗੀ।
ਇਸ ਤੋਂ ਇਲਾਵਾ ਰਾਮਿਯਾ ਹੈਲਥ ਕੇਅਰ ਵੱਲੋਂ ਵੈਲਨੈੱਸ ਅਡਵਾਇਜ਼ਰ ਦੀਆਂ ਅਸਾਮੀਆਂ (ਸਿਰਫ ਲੜਕੀਆਂ) ਜਿਸ ਦੀ ਵਿਦਿਅਕ ਯੋਗਤਾ ਦਸਵੀਂ ਤੋਂ ਗਰੈਜੂਏਸ਼ਨ, ਉਮਰ ਹੱਦ 18 ਤੋਂ 25 ਸਾਲ ਹੋਣੀ ਚਾਹੀਦੀ ਹੈ ਅਤੇ ਇਸ ਦੇ ਨਾਲ ਵੈਲਡਰ, ਕੰਪਿਊਟਰ ਓਪਰੇਟਰ, ਅਕਾਂਊਟੈਂਟ ਦੀ ਅਸਾਮੀ ਜਿਸ ਦੀ ਯੋਗਤਾ ਆਈ.ਟੀ.ਆਈ, ਗਰੈਜੂਏਸ਼ਨ (ਲੜਕੇ ਲੜਕੀਆਂ ਦੋਵੇ) ਦੇ ਲਈ ਵੀ ਇੰਟਰਵਿਊ ਲਈ ਜਾਵੇਗੀ
ਉਹਨਾਂ ਦੱਸਿਆ ਕਿ ਟਰਾਈਡੈਂਟ ਦੀ ਅਸਾਮੀਆਂ ਲਈ ਇੰਟਰਵਿਊ ਦੌਰਾਨ ਪ੍ਰਾਰਥੀ ਕੋਲ ਰਿਜ਼ਊਮ ,ਅਧਾਰ ਕਾਰਡ ,ਪੈਨ ਕਾਰਡ, ਬੈਕ ਖਾਤਾ(ਪਾਸ ਬੂਕ) ਅਤੇ ਯੋਗਤਾ ਦੇ ਸਰਟੀਫਿਕੇਟ ਹੋਣਾ ਲਾਜ਼ਮੀ ਹੈ। ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਦੇ ਹੈਲਪਲਾਈਨ ਨੰਬਰ 94170-39072 ‘ਤੇ ਸੰਪਰਕ ਕਰੋ।
