ਭਾਰਤ ਸਰਕਾਰ ਹੁਣ ਅੱਤਵਾਦੀਆਂ ਖਿਲਾਫ਼ ਕਰੇ ਸਖ਼ਤ ਐਕਸ਼ਨ

0
Prime khabar Both

ਹੰਡਿਆਇਆ -24ਅਪ੍ਰੈਲ- ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀਆਂ ਦੇ ਕਾਇਰਤਾ ਪੂਰਨ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਬੀਜੇਪੀ ਦੇ ਆਗੂ ਸੁਖਮਿੰਦਰ ਪਾਲ ਜੇਠੀ ਅਤੇ ਅਸ਼ੋਕ ਕੁਮਾਰ ਸ਼ਾਸਤਰੀ ਨੇ ਸਾਂਝੇ ਤੌਰ ਤੇ ਕਿਹਾ ਕਿ ਅੱਤਵਾਦੀਆਂ ਨੇ ਬਹੁਤ ਹੀ ਕਾਇਰਾਨਾ ਢੰਗ ਨਾਲ ਕਸ਼ਮੀਰ ਘੁੰਮਣ ਗਏ ਨਿਰਦੋਸ਼ ਲੋਕਾਂ ਨੂੰ ਮਾਰਿਆ ਹੈ। ਉਹਨਾਂ ਮਾਰੇ ਲੋਕਾਂ ਦੇ ਪਰਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਹੁਣ ਅੱਤਵਾਦੀਆਂ ਦੇ ਖ਼ਿਲਾਫ਼ ਸਖ਼ਤ ਐਕਸ਼ਨ ਲੈਣ ਦਾ ਸਮਾਂ ਆ ਗਿਆ ਹੈ।ਅੱਤਵਾਦੀਆਂ ਵੱਲੋਂ ਜਿਸ ਤਰਾਂ ਧਰਮ ਪੁੱਛ ਪੁੱਛ ਕੇ ਲੋਕਾਂ ਨੂੰ ਮਾਰਿਆ ਗਿਆ ਹੈ, ਉਸ ਨਾਲ ਇਹ ਸਾਬਤ ਹੋ ਗਿਆ ਹੈ ਕਿ ਸਨਾਤਨ ਧਰਮ ਹੀ ਉਹਨਾਂ ਦੇ ਨਿਸ਼ਾਨੇ ‘ਤੇ ਹੈ। ਉਹਨਾਂ ਕਿਹਾ ਕਿ ਅੱਤਵਾਦੀਆਂ ਦੇ ਘਟੀਆ ਕਾਰਨਾਮਾ ਕਰਕੇ ਕਸ਼ਮੀਰੀ ਲੋਕਾਂ ਦੇ ਮੂੰਹ ‘ਚੋਂ ਰੋਟੀ ਖੋਹਣ ਦਾ ਕੰਮ ਕੀਤਾ ਹੈ, ਕਿਉਂਕਿ ਕਸ਼ਮੀਰੀਆਂ ਦਾ ਆਮਦਨ ਦਾ ਮੁਖ ਸਰੋਤ ਕਸ਼ਮੀਰ ਘੁੰਮਣ ਗਏ ਸੈਲਾਨੀ‌ ਹੀ ਹਨ, ਪਰ ਅੱਤਵਾਦੀਆਂ ਵੱਲੋਂ ਸੈਲਾਨੀਆਂ ‘ਤੇ ਕੀਤੇ ਇਸ ਘਿਨੌਣੇ ਹਮਲੇ ਤੋਂ‌ ਬਾਅਦ ਹੁਣ ਕਸ਼ਮੀਰ ਘੁੰਮਣ ਜਾਣ ਵਾਲੇ ਲੋਕਾਂ‌ ਵਿੱਚ ਸਹਿਮ ਪੈਦਾ‌ ਹੋ ਗਿਆ। ਉਹਨਾਂ ਮ੍ਰਿਤਕਾਂ ਦੇ‌‌ ਪਰਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਗੁਆਂਢੀ ਦੇਸ਼‌ ਅਤੇ ਦਹਿਸ਼ਤੀ ਸੋਚ ਦੇ ਧਾਰਨੀ ਲੋਕਾਂ ਨੂੰ ਵੀ ਪ੍ਰਮਾਤਮਾ ਸੁਮੱਤ ਬਖਸ਼ੇ ਤਾਂ‌ ਕਿ ਲੋਕ ਅਮਨ ਸ਼ਾਂਤੀ ਨਾਲ ਰਲਮਿਲ ਕੇ ਰਹਿਣ ਅਤੇ ਤਰੱਕੀਆਂ ਕਰਨ।

About The Author

Leave a Reply

Your email address will not be published. Required fields are marked *