ਬਰਨਾਲਾ ਵਿਚ ਹੋਇਆ ਸੰਤ ਰਾਮ ਉਦਾਸੀ ਕਾਵਿ ਮੁਕਾਬਲਾ…

0
Prime Khabar Punjab Kavi

ਸੰਤ ਰਾਮ ਉਦਾਸੀ ਕਾਵਿ ਮੁਕਾਬਲੇ ਵਿਚ ਜੇਤੂ ਪ੍ਰਤੀਯੋਗੀਆਂ ਨੂੰ ਸਨਮਾਨਿਤ ਕਰਦਾ ਹੋਇਆ ਪ੍ਰਧਾਨਗੀ ਮੰਡਲ ਨਾਲ ਜੱਜ ਸਹਿਬਾਨ ਅਤੇ ਹੋਰ ।

ਬਰਨਾਲਾ – 21 ਅਪ੍ਰੈਲ-ਗ੍ਰਾਮ ਪੰਚਾਇਤ ਰਾਏਸਰ ( ਪੰਜਾਬ) ਅਤੇ ( ਪਟਿਆਲਾ),ਸੰਤ ਰਾਮ ਉਦਾਸੀ ਯਾਦਗਾਰੀ ਲਾਇਬਰੇਰੀ ਰਾਏਸਰ ਵੱਲੋਂ ਸੰਤ ਰਾਮ ਉਦਾਸੀ ਦਾ ਜਨਮ ਦਿਨ 20 ਅਪ੍ਰੈਲ ਨੂੰ ਤਰਕਸ਼ੀਲ ਭਵਨ ਬਰਨਾਲਾ ਵਿਖੇ ਮਨਾਇਆ ਗਿਆ।ਲੋਕ ਕਵੀ ਉਦਾਸੀ ਦੇ ਲਿਖੇ ਗੀਤਾਂ ਦੇ ਅਧਾਰਿਤ ਗੀਤ ਮੁਕਾਬਲਾ ਕਰਵਾਇਆ ਗਿਆ। ਸਮਾਰੋਹ ਦੇ ਪਰਧਾਗੀ ਮੰਡਲ ਵਿਚ ਮਾਤਾ ਨਸੀਬ ਕੌਰ ( ਪਤਨੀ ਸੰਤ ਰਾਮ ਉਦਾਸੀ)ਮੁੱਖ ਮਹਿਮਾਨ ਡਾ.ਸੁਰਿੰਦਰ ਧੰਜਲ( ਕੈਨੇਡਾ),ਪ੍ਰਧਾਨਗੀ ਤੇਜਾ ਸਿੰਘ ਤਿਲਕ,ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਭਾਰਤੀ ਸਾਹਿਤ ਅਕੈਡਮੀ ਦਿੱਲੀ ਗਵਰਨਿੰਗ ਕੌਸਲ ਮੈਂਬਰ, ਕਹਾਣੀਕਾਰ ਅਤਰਜੀਤ,ਡਾ.ਅਰਵਿੰਦਰ ਕਾਕੜਾ,ਸਰਪੰਚ ਰਾਏਸਰ ਬਲਵੀਰ ਸਿੰਘ ਬੀਬੀ ਅਤੇ ਬਚਿੱਤਰ ਸਿੰਘ ਅਤੇ ਮਹਿੰਦਰਪਾਲ ਭੱਠਲ ,ਇਕਬਾਲ ਕੌਰ ਉਦਾਸੀ ਸ਼ਾਮਿਲ ਹੋਏ।
ਸਮਾਰੋਹ ਦੇ ਸ਼ੁਰੂ ਵਿਚ ਇਕਬਾਲ ਕੌਰ ਉਦਾਸੀ ਨੇ , ਸੰਤ ਰਾਮ ਉਦਾਸੀ ਦੇ ਕਾਵਿ ਲੋਕ ਬਾਰੇ ਵਿਦਵਾਨਾਂ ਦੇ ਵਿਚਾਰਾ ਨਾਲ ਲੋਕ ਕਵੀ ਸੰਤ ਰਾਮ ਉਦਾਸੀ ਦੀ ਸੋਚ ਨੂੰ ਨਵੀਂ ਪੀੜੀ ਨੂੰ ਜਾਣੂ ਕਰਵਾਉਣ ਤੋਂ ਹੈ।ਬੂਟਾ ਸਿੰਘ ਚੌਹਾਨ ਨੇ ਦੱਸਿਆ ਕਿ ਸੰਤ ਰਾਮ ਉਦਾਸੀ ਕਾਵਿ ਦੀ ਸੋਚ ਅੱਜ ਵੀ ਪ੍ਰਸੰਗਕ ਹੈ।ਇਸੇ ਲਈ ਸਾਂਝੇ ਘੋਲਾਂ ਵਿਚ ਉਸਦੇ ਗੀਤ ਗਾਏ ਜਾਂਦੇ ਹਨ।ਇਸ ਤਰਾਂ ਦੇ ਮੁਕਾਬਲੇ ਹਰ ਸਾਲ ਕਰਵਾਏ ਜਾਣਗੇ।
ਮੁੱਖ ਮਹਿਮਾਨ ਸੁਰਿੰਦਰ ਧੰਜਲ ਨੇ ਸੰਤ ਰਾਮ ਉਦਾਸੀ ਦੀ ਕੈਨੇਡਾ ਮਿਲਣੀ ਦੀਆਂ ਯਾਦਾਂ ਤਾਜ਼ਾ ਕੀਤੀਆਂ। ਸੰਤ ਰਾਮ ਉਦਾਸੀ ਥ੍ਰੀ ਇਨ ਵਨ ਸੀ।ਉਹ ਲੋਕ ਘੋਲਾਂ ਦਾ ਸਿਪਾਹੀ, ਅਨੁਠਾ ਕਵੀ ਤੇ ਵਧੀਆ ਗੀਤ ਗਾਇਕ ਸੀ।ਡਾ.ਅਰਵਿੰਦਰ ਕੌਰ ਕਾਕੜਾ ਨੇ ਉਦਾਸੀ ਦੇ ਜਨਮ ਦਿਨ ਨੂੰ ਨਵੇਂ ਢੰਗ ਨਾਲ ਮਨਾਉਣ ਲਈ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ।ਉਨ੍ਹਾ ਨੇ ਉਦਾਸੀ ਦੀ ਕਵਿਤਾ ਨੂੰ ਸਮੇਂ ਦੇ ਹਾਣ ਦੀ ਕਿਹਾ । ਕਹਾਣੀਕਾਰ ਅਤਰਜੀਤ ਨੇ ਉਦਾਸੀ ਦੇ ਜਾਤੀ ਅਤੇ ਜਮਾਤੀ ਸੰਘਰਸ਼ ਦਾ ਜ਼ਿਕਰ ਉਦਾਹਰਣਾ ਸਹਿਤ ਕੀਤਾ।ਮੰਚ ਸੰਚਾਲਨ ਕਰਨ ਦੇ ਨਾਲ ਡਾ.ਭੁਪਿੰਦਰ ਸਿੰਘ ਬੇਦੀ ਨੇ ਕਿਹਾ ਕਿ ਸੰਤ ਰਾਮ ਉਦਾਸੀ ਦੀ ਕਵਿਤਾ ਲੋਕਾਂ ਵਿਚ ਇਸ ਕਰਕੇ ਹਰਮਨ ਪਿਆਰੀ ਹੈ ਕਿਉਂਕਿ ਇਸ ਵਿਚ ਲੋਕ ਮੁਹਾਵਰੇ ਤੇ ਲੋਕ ਧੁਨਾ ਸ਼ਾਮਲ ਹਨ। ਗੀਤ ਮੁਕਾਬਲੇ ਦੇ ਸ਼ੁਰੂ ਵਿਚ ਲੋਕ ਗਾਇਕ ਜਗਰਾਜ ਸਿੰਘ ਧੌਲਾ,ਅਜਮੇਰ ਅਕਲੀਆ,ਰਘਬੀਰ ਸਿੰਘ ਕੱਟੂ,ਪਾਲ ਸਿੰਘ ਲਹਿਰੀ ,ਹਰਬਚਨ ਸਿੰਘ ਨੇ ਆਪਣੇ ਗੀਤਾਂ ਨਾਲ ਆਗਾਜ ਕੀਤਾ।
ਸੰਤ ਰਾਮ ਉਦਾਸੀ ਦੇ ਗੀਤਾਂ ਦੇ ਮੁਕਾਬਲੇ ਲਈ ਤਿੰਨ ਜੱਜ ਸਾਹਿਬਾਨ ਸੰਗੀਤਕਾਰ ਰਣਜੀਤ ਸਿੰਘ ਸਾਰੰਗ ਸਟੂਡੀਓ ਬਰਨਾਲਾ,ਸ੍ਰੀ ਵਿਨੋਦ ਸ਼ਰਮਾਂ ਸੰਗੀਤਕਾਰ, ਗੀਤਕਾਰ ਤੇ ਲੇਖਕ ਡਾ.ਅਮਨਦੀਪ ਸਿੰਘ ਟੱਲੇਵਾਲੀਆ ਨੇ ਬਹੁਤ ਵਧੀਆ ਜੱਜਮੈਂਟ ਕਰਕੇ ਪਹਿਲੇ ਸਥਾਨ ਉਤੇ ਖੁਸ਼ੀ ਬਰਨਾਲਾ,ਦੂਸਰੇ ਸਥਾਨ ਲਈ ਨਵਦੀਪ ਧੌਲਾ,ਤੀਸਰੀ ਪੁਜੀਸ਼ਨ ਲਈ ਅਕਰਿਤੀ ਕੌਸ਼ਲ ਅਤੇ ਵਿਸ਼ੇਸ਼ ਸਨਮਾਨ ਲਈ ਨਵਰਾਜ ਸਿੰਘ ਤੇ ਨਵਰੀਤ ਕੌਰ ਪੱਤੀ ਸੇਖਵਾਂ ਨੂੰ ਚੁਣਿਆ। ਪਹਿਲੇ ਇਨਾਮ ਲਈ 3100 ,ਦੂਜੇ ਨੰਬਰ ਤੇ 2100,ਤੀਸਰੇ ਨੂੰ 1100 ਦੀ ਰਾਸ਼ੀ ਲੋਈ ਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ।ਵਿਸ਼ੇਸ਼ ਸਨਮਾਨ ਵਿਚ 500 ਤੇ ਕਿਤਾਬਾਂ ਦਾ ਸੈੱਟ ਦਿੱਤਾ ਗਿਆ। ਬਾਕੀ ਸਾਰੇ ਪ੍ਰਤੀਯੋਗੀਆਂ ਨੂੰ ਕਿਤਾਬਾਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਗੀਤ ਮੁਕਾਬਲੇ ਵਿਚ ਕੁੱਲ ਪੈਂਤੀ ਪ੍ਰਤੀਯੋਗੀਆਂ ਨੇ ਭਾਗ ਲਿਆ। ਜਿੰਨਾ ਵਿਚ ਨਰਿੰਦਰ ਕੌਰ, ਸਕੀਨਾ,ਨੀਤੂ,ਗਗਨਦੀਪ ਕੌਰ, ਆਰਜੂ,ਦਮਨਪ੍ਰੀਤ ਸਿੰਘ, ਬੇਅੰਤ ਸਿੰਘ, ਸੁਮਨ,ਨੀਲਕਮਲ ਕੌਰ,ਕਮਲਪ੍ਰੀਤ ਕੌਰ,ਜਗਤਾਰ ਸਿੰਘ ਤਾਰੀ,ਜਸਨੂਰ ਕੌਰ, ਗੁਰਤੇਜ ਸਿੰਘ, ਪ੍ਰਗਟ ਸਿੰਘ ਕਾਲੇਕੇ,ਮਿੱਠੂ ਰਾਮ ਪਾਠਕ, ਹਰਮਨਪ੍ਰੀਤ ਕੌਰ, ਪਰਦੀਪ ਸਿੰਘ, ਲਖਵਿੰਦਰ ਸਿੰਘ, ਸੁਖਮਨ ਸ਼ਰਮਾਂ,ਕਮਲਪ੍ਰੀਤ ਸਿੰਘ, ਜਗਜੀਤ ਕੌਰ ਢਿੱਲਵਾਂ, ਜੈਸ਼ਵੀਰ, ਸੁਖਵਿੰਦਰ ਸਨੇਹ,ਚਰਨੀ ਬੇਦਿਲ, ਦਲਵਾਰ ਸਿੰਘ ਫੌਜੀ,ਸਹਾਨੀ ਕੌਰ, ਲਖਵੀਰ ਰਾਏਸਰ ਨੇ ਭਾਗ ਲਿਆ।
ਬਹੁਤ ਸਾਰੇ ਲੇਖਕ ਜਿਨਾਂ ਵਿਚ ਤੇਜਿੰਦਰ ਸਿੰਘ ਚੰਡਿਓਕ ,ਭੋਲਾ ਸਿੰਘ ਸੰਘੇੜਾ ,ਦਰਸ਼ਨ ਸਿੰਘ ਗੁਰੂ,ਡਾ.ਸੰਪੂਰਨ ਸਿੰਘ ਟੱਲੇਵਾਲੀਆ,ਗੁਰਪਾਲ ਬਿਲਾਵਲ, ਹਾਕਮ ਸਿੰਘ ਰੂੜੇਕੇ, ਸੁਰਿੰਦਰ ਧੰਜਲ ਦਾ ਪਰਿਵਾਰ,ਡਾ.ਸੋਹਣ ਸਿੰਘ, ਗਗਨਦੀਪ ਕੌਰ ,ਮਾਲਵਿੰਦਰ ਸ਼ਾਇਰ, ਇੰਦਰਜੀਤ ਵਿੱਕੀ, ਟੋਨੀ ਸਿੰਘ, ਵਿਕਰਮ ਸਿੰਘ, ਬਲਵੀਰ ਸਿੰਘ ਵੀਰਾ ਪੰਚ, ਸਰਪੰਚ ਜੁਗਰਾਜ ਸਿੰਘ ਟੱਲੇਵਾਲ ਤੋਂ ਇਲਾਵਾ ਸਕੂਲਾਂ ਦੇ ਹੈਡ ਮਾਸਟਰ, ਪ੍ਰਿੰਸੀਪਲ, ਅਧਿਆਪਕ, ਪ੍ਰੋਫੈਸਰ ਭਾਰੀ ਗਿਣਤੀ ਵਿਚ ਆਏ। 150 ਤੋਂ ਵਧ ਲੋਕਾਂ ਨੇ ਸ਼ਿਰਕਤ ਕੀਤੀ।ਸੰਤ ਰਾਮ ਉਦਾਸੀ ਦਾ ਜਨਮ ਦਿਨ ਯਾਦਗਾਰੀ ਹੋ ਨਿਬੜਿਆ।

DurgaPhotostate


About The Author

Leave a Reply

Your email address will not be published. Required fields are marked *