ਚਾਰ ਭਗੋੜੇ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਭੇਜਿਆ ਜੇਲ

ਹੰਡਿਆਇਆ-21ਅਪ੍ਰੈਲ-ਹੰਡਿਆਇਆ ਪੁਲਿਸ ਵੱਲੋਂ ਚਾਰ ਭਗੋੜੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਹੰਡਿਆਇਆ ਪੁਲਿਸ ਚੌਂਕੀ ਦੇ ਏਐਸਆਈ ਬੂਟਾ ਸਿੰਘ ਨੇ ਦੱਸਿਆ ਕਿ ਹਰਬੰਸ ਸਿੰਘ ਪੁੱਤਰ ਮਹਿੰਦਰ ਸਿੰਘ, ਪਰਮਜੀਤ ਕੌਰ ਪਤਨੀ ਹਰਬੰਸ ਸਿੰਘ, ਪੂਨਮ ਗਿੱਲ ਪੁੱਤਰੀ ਹਰਬੰਸ ਸਿੰਘ ਤੇ ਪੁਨਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਸੁੰਦਰ ਬਸਤੀ ਸੰਗਰੂਰ ਜੋ ਕਿ 420 ਦੇ ਮੁਕਦਮਾ ਨੰਬਰ 160 ਮਿਤੀ 12-12-2018 ਦੇ ਵਿੱਚੋਂ ਭਗੌੜੇ ਕਰਾਰ ਕੀਤੇ ਹੋਏ ਸਨ, ਨੂੰ ਗ੍ਰਿਫਤਾਰ ਕਰਕੇ ਜੇਲ ਵਿੱਚ ਭੇਜ ਦਿੱਤਾ ਗਿਆ ਹੈ।
