ਫਿਰ ਲਾਪਤਾ ਹੋਇਆ ਬਰਨਾਲਾ ਵਿੱਚੋਂ ਇੱਕ ਹੋਰ ਬੱਚਾ

0
Prime Khabar Punjab Deep

ਬਰਨਾਲਾ- 16ਅਪ੍ਰੈਲ-ਬਰਨਾਲਾ ਦੇ ਝੁੱਗੀ ਝੋਪੜੀਆਂ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਦਾ ਬੱਚਾ ਗੁੰਮ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਬੱਚੇ ਦੀ ਮਾਂ ਨੀਤਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦਾ 10 ਸਾਲਾ ਬੇਟਾ ਦੀਪ ਸੋਮਵਾਰ ਸਵੇਰੇ ਘਰੋਂ 11 ਵਜੇ ਖੇਡਣ ਦਾ ਕਹਿ ਕੇ ਗਿਆ ਸੀ ਪਰੰਤੂ ਅਜੇ ਤੱਕ ਵਾਪਸ ਨਹੀਂ ਆਇਆ। ਉਹਨਾਂ ਉਸ ਨਾਲ ਗਏ ਦੋਸਤਾਂ ਤੋਂ ਪੁੱਛਗਿੱਛ ਕੀਤੀ ਤਾਂ ਉਨਾਂ ਦੱਸਿਆ ਕਿ ਸ਼ਾਮ ਦੇ 7 ਵਜੇ ਤੱਕ ਉਹ ਉਹਨਾਂ ਦੇ ਨਾਲ ਸੀ, ਉਸ ਤੋਂ ਬਾਅਦ ਉਹ ਵਾਪਸ ਆਪਣੇ ਘਰ ਆ ਗਏ। ਬੱਚੇ ਦੀ ਮਾਤਾ ਨੇ ਕਿਹਾ ਕਿ ਉਹਨਾਂ ਪੁਲਿਸ ਵਿੱਚ ਰਿਪੋਰਟ ਲਿਖਵਾ ਦਿੱਤੀ ਹੈ ਅਤੇ ਪੁਲਿਸ ਨੇ ਭਰੋਸਾ ਦਵਾਇਆ ਹੈ ਕਿ ਉਹ ਜਲਦ ਹੀ ਉਹਨਾਂ ਦੇ ਬੇਟੇ ਨੂੰ ਲੱਭ ਕੇ ਲਿਆਉਣਗੇ ਪ੍ਰੰਤੂ ਅੱਜ ਤੀਜਾ ਦਿਨ ਹੋ ਚੁੱਕਾ ਹੈ, ਦੀਪ ਦੀ ਕੋਈ ਉਗ ਸੁਗ ਨਹੀਂ ਮਿਲੀ। ਉਹਨਾਂ ਆਪਣੇ ਰਿਸ਼ਤੇਦਾਰਾਂ ਕੋਲੋਂ ਵੀ ਪੁੱਛ ਪੜਤਾਲ ਕੀਤੀ ਹੈ ਪ੍ਰੰਤੂ ਦੀਪ ਉਹਨਾਂ ਕੋਲ ਵੀ ਨਹੀਂ ਪਹੁੰਚਿਆ। ਉਨਾਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਜਲਦ ਤੋਂ ਜਲਦ ਉਹਨਾਂ ਦਾ ਬੇਟਾ ਲੱਭ ਕੇ ਉਹਨਾਂ ਹਵਾਲੇ ਕੀਤਾ ਜਾਵੇ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਮੁਹੰਮਦ ਸਰਫਰਾਜ ਆਲਮ ਨੇ ਕਿਹਾ ਕਿ ਪੁਲਿਸ ਜਾਂਚ ਵਿੱਚ ਜੁੱਟ ਗਈ ਹੈ। ਜਲਦੀ ਹੀ ਬੱਚੇ ਦੀ ਭਾਲ ਕਰਕੇ ਵਾਰਸਾਂ ਨੂੰ ਸੌਂਪ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਪੁਲਿਸ ਦੁਆਰਾ ਕਈ ਟੀਮਾਂ ਬਣਾ ਕੇ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ।

About The Author

Leave a Reply

Your email address will not be published. Required fields are marked *