ਹਰਵਿੰਦਰ ਕੌਰ ਧਿੰਗੜ ਦੀਆਂ ਦੋ ਸੰਪਾਦਿਤ ਪੁਸਤਕਾਂ ਰਿਲੀਜ਼…

0
PrimeKhabarPunjab Harwinder

ਬਰਨਾਲਾ -16ਅਪ੍ਰੈਲ- ਸਾਹਿਤ ਸਰਵਰ ਬਰਨਾਲਾ ਵੱਲੋਂ ਹਰਵਿੰਦਰ ਕੌਰ ਧਿੰਗੜ ਦੀਆਂ ਦੋ ਅਨੁਵਾਦਿਤ ਪੁਸਤਕਾਂ ਚਿੰਟੂ ਪਾਰਕ ਬਰਨਾਲਾ ਵਿਖੇ ਇਕ ਸਾਦੇ ਸਮਾਗਮ ਵਿਚ ਰਿਲੀਜ਼ ਕੀਤੀਆਂ। ਰਿਲੀਜ਼ ਕਰਨ ਦੀ ਰਸਮ ਪੰਜਾਬੀ ਸਾਹਿਤ ਸਭਾ ਬਰਨਾਲਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ ਅਤੇ ਮਾਲਵਾ ਸਾਹਿਤ ਸਭਾ ਬਰਨਾਲਾ ਦੇ ਪ੍ਰਧਾਨ ਸੰਪੂਰਨ ਸਿੰਘ ਟੱਲੇਵਾਲੀਆ ਨੇ ਅਦਾ ਕੀਤੀ। ਤੇਜਾ ਸਿੰਘ ਤਿਲਕ ਨੇ ਕਿਹਾ ਕਿ ਧਿੰਗੜ ਪੰਜਾਬੀ ਅਤੇ ਹਿੰਦੀ ਦੋਵੇਂ ਭਾਸ਼ਾਵਾਂ ਜਾਣਦੀ ਹੈ। ਬਰਨਾਲਾ ਸ਼ਹਿਰ ਦੇ ਮੁਢਲੇ ਆਪ੍ਰੇਟਰਾਂ ਵਿਚੋਂ ਹੈ। ਟੱਲੇਵਾਲੀਆ ਨੇ ਕਿਹਾ ਕਿ ਇਹ ਦੋਵੇਂ ਪੁਸਤਕਾਂ ਜ਼ਿੰਦਗੀ ਵਿਚੋਂ ਨਿਰਾਸ਼ ਹੋਏ ਵਿਅਕਤੀਆਂ ਵਿਚ ਊਰਜਾ ਪੈਦਾ ਕਰਨ ਵਾਲੀਆਂ ਹਨ। ਜੀਵਨ ਜਾਚ ਵੀ ਸਿਖਾਉਂਦੀਆਂ ਹਨ। ਭਾਰਤੀ ਸਾਹਿਤ ਅਕੈਡਮੀ ਦਿੱਲੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਅਨੁਵਾਦ ਬਿਗਾਨਾ ਬੱਚਾ ਆਪਣਾ ਸਮਝ ਕੇ ਪਾਲਣ ਵਰਗੀ ਪ੍ਰਕਿਰਿਆ ਹੈ। ਮਿਆਰੀ ਅਨੁਵਾਦ ਹਰ ਕੋਈ ਨਹੀਂ ਕਰ ਸਕਦਾ। ਮੈਨੂੰ ਉਮੀਦ ਧਿੰਗੜ ਆਉਣ ਵਾਲੇ ਸਮੇਂ ਸੰਪਾਦਨ ਅਤੇ ਕਿਰਤਾਂ ਵੀ ਸਿਰਜੇਗੀ।
ਹਰਵਿੰਦਰ ਕੌਰ ਧਿੰਗੜ ਨੇ ਕਿਹਾ ਇਹ ਪੁਸਤਕਾਂ ‘ਕਿਸਮਤ ‘ਚ ਅਤੇ ਸਫਲਤਾ ਦਾ ਸੰਵਿਧਾਨ ਹਿੰਦੀ ਲੇਖਕ ਅਸ਼ਵਨੀ ਅਹੂਜਾ ਫਾਜਿਲਕਾ ਦੀਆਂ ਲਿਖੀਆਂ ਹੋਈਆਂ ਹਨ। ਮੈਂ ਇਸ ਤੋਂ ਪਹਿਲਾਂ ਬੂਟਾ ਸਿੰਘ ਚੌਹਾਨ ਨਾਲ ਸਾਂਝੇ ਤੌਰ ਡਾਕਟਰ ਭੀਮ ਰਾਓ ਅੰਬੇਦਕਰ ਬਾਰੇ ਮਰਾਠੀ ਲੇਖਕ ਸ਼ਰਣ ਕੁਮਾਰ ਲਿੰਬਾਲੇ ਦੀ ਸੰਪਾਦਿਤ ਪੁਸਤਕ ‘ਗਿਆਨ ਦਾ ਸੂਰਜ’ ਅਨੁਵਾਦ ਕਰ ਚੁੱਕੀ ਹਾਂ। ਮੇਰੀ ਅਨੁਵਾਦਿਤ ਪੁਸਤਕ ‘ ਡਾਕਟਰ ਅੰਬੇਡਕਰ ਦੇ ਕੁਝ ਆਖ਼ਰੀ ਵਰ੍ਹੇ’ ਵੀ ਛੇਤੀ ਛਪ ਰਹੀ ਹੈ। ਜੋ ਡਾ ਅੰਬੇਡਕਰ ਦੇ ਨਿੱਜੀ ਸਕੱਤਰ ਨਾਨਕ ਚੰਦ ਰੱਤੂ ਦੀ ਲਿਖੀ ਹੋਈ ਹੈ।
ਇਸ ਮੌਕੇ ਇਕਬਾਲ ਕੌਰ ਉਦਾਸੀ, ਮਾਲਵਿੰਦਰ ਸ਼ਾਇਰ,ਤੇਜਿੰਦਰ ਸਿੰਘ ਚੰਡਿਹੋਕ, ਰਘਵੀਰ ਸਿੰਘ ਗਿੱਲ ਕੱਟੂ, ਪਾਲ ਸਿੰਘ ਲਹਿਰੀ, ਰਾਮ ਸਿੰਘ ਬੀਹਲਾ, ਕੈਪਟਨ ਦਰਬਾਰਾ ਸਿੰਘ,ਰਾਜਿੰਦਰ ਸਿੰਘ ਸ਼ੌਂਕੀ, ਰਾਜੁਲ ਕੁਮਾਰ ਰਾਜੂ, ਮਨਦੀਪ ਕੁਮਾਰ, ਐਡਵੋਕੇਟ ਚਮਕੌਰ ਸਿੰਘ ਭੱਠਲ, ਮੁਨੀਸ਼ ਕੁਮਾਰ ਮੋਨੂੰ, ਪਲਵਿੰਦਰ ਸਿੰਘ, ਐਡਵੋਕੇਟ ਕੁਲਵੰਤ ਸਿੰਘ ਧਿੰਗੜ ਵੀ ਹਾਜ਼ਰ ਸਨ।

About The Author

Leave a Reply

Your email address will not be published. Required fields are marked *