ਡਾ. ਭੀਮ ਰਾਓ ਅੰਬੇਦਕਰ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ

ਹੰਡਿਆਇਆ -15 ਅਪ੍ਰੈਲ-ਹੰਡਿਆਇਆ ਵਿਖੇ ਬਾਬਾ ਸਾਹਿਬ ਡਾ਼ ਭੀਮ ਰਾਓ ਅੰਬੇਦਕਰ ਜੈਯੰਤੀ ਦੇ ਸਬੰਧ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਟਰਸੱਟ, ਹੰਡਿਆਇਆ ਵਲੋ ਡਾ. ਭੀਮ ਰਾਓ ਅੰਬੇਦਕਰ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ। ਪ੍ਰਧਾਨ ਨਾਇਬ ਸਿੰਘ ਨੇ ਕਿਹਾ ਕਿ ਉਹਨਾਂ ਦੇ ਵਿਚਾਰ ਤੇ ਸੰਵਿਧਾਨਕ ਮੂਲ ਨੀਤੀਆਂ ਅੱਜ ਵੀ ਰਾਹ ਦਿਖਾਉਂਦੀਆਂ ਹਨ। ਸੰਵਿਧਾਨ ਦੀ ਰੱਖਿਆ, ਸਮਾਜਿਕ ਨਿਆਂ ਅਤੇ ਹਰ ਨਾਗਰਿਕ ਨੂੰ ਬਰਾਬਰੀ ਦਾ ਹੱਕ—ਇਹੀ ਬਾਬਾ ਸਾਹਿਬ ਨੂੰ ਅਸਲੀ ਸ਼ਰਧਾਂਜਲੀ ਹੋਵੇਗੀ। ਇਸ ਮੌਕੇ ਖ਼ਜ਼ਾਨਚੀ ਰਣਜੀਤ ਸਿੰਘ, ਸਤਪਾਲ ਸਿੰਘ ਸਤੀ, ਜਗਦੇਵ ਸਿੰਘ, ਹਰਜੀਤ ਸਿੰਘ ਫ਼ੌਜੀ, ਗੁਰਪ੍ਰੀਤ ਸਿੰਘ, ਰਾਮ ਸ਼ਰਨ, ਜਸਵੀਰ ਸਿੰਘ ਕਾਲਾ, ਚਮਕੌਰ ਸਿੰਘ, ਸਮੂਹ ਸੰਗਤਾਂ ਸੈਦੋ ਪੱਤੀ ਮੌਜੂਦ ਸਨ।