ਅਣਪਛਾਤੇ ਬਾਈਕ ਸਵਾਰਾਂ ਨੇ ਸਕੂਲ ਉੱਪਰ ਕੀਤੀ ਫਾਇਰਿੰਗ…

0
Prime Khabar punjab Fire

ਖੰਡੂਰ ਸਾਹਿਬ-10ਅਪ੍ਰੈਲ- ਖੰਡੂਰ ਸਾਹਿਬ ਦੇ ਸੈਂਟ ਕਬੀਰ ਡੇ ਬੋਰਡਿੰਗ ਸਕੂਲ ਦਾਸੂਵਾਲ ਦੇ ਬਾਹਰ ਕੁਝ ਅਣਪਛਾਤੇ ਬਾਇਕ ਸਵਾਰਾਂ ਨੇ ਅੰਧਾ ਧੁੰਦ ਗੋਲੇਬਾਰੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਗੋਲਾਬਾਰੀ ਨਾਲ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ। ਘਟਨਾ ਸੀਸੀ ਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਜਾਣਕਾਰੀ ਅਨੁਸਾਰ ਬੁੱਧਵਾਰ ਦੁਪਹਿਰ ਡੇਢ ਵਜੇ ਜਦੋਂ ਬੱਚੇ ਘਰ ਨੂੰ ਜਾ ਰਹੇ ਸੀ ਤਾਂ ਬਾਈਕ ਤੇ ਸਵਾਰ ਤਿੰਨ ਨੌਜਵਾਨ ਸਕੂਲ ਦੇ ਬਾਹਰ ਆਏ ਅਤੇ ਉਹਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ।ਜਿਸ ਵਿੱਚੋਂ ਤਿੰਨ ਫਾਇਰ ਸਕੂਲ ਦੇ ਪ੍ਰਬੰਧਕੀ ਨਿਰਦੇਸ਼ਕ ਮਾਨਵਜੀਤ ਸਿੰਘ ਦੀ ਕਾਰ ਨੂੰ ਲੱਗੇ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬਾਈਕ ਸਵਾਰ ਫਰਾਰ ਹੋ ਗਏ। ਸੂਤਰਾਂ ਮੁਤਾਬਕ ਇਹ ਮਾਮਲਾ ਫਰੋਤੀ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ। ਥਾਣਾ ਸਦਰ ਪੱਟੀ ਦੇ ਇੰਚਾਰਜ ਇੰਸਪੈਕਟਰ ਗੁਰਚਰਨ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਗੋਲੀਬਾਰੀ ਕਰਨ ਵਾਲਿਆਂ ਦੀ ਜਲਦੀ ਪਛਾਣ ਕਰ ਲਈ ਜਾਵੇਗੀ। ਪੁਲਿਸ ਨੇ ਕੈਮਰੇ ਦੀ ਫੁਟੇਜ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

PrimeKhabarPunjab Saint Paul School

About The Author

Leave a Reply

Your email address will not be published. Required fields are marked *