ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ ਹੈਂਡ ਗਰਨੇਡ ਨਾਲ ਹਮਲਾ
ਜਲੰਧਰ -08 ਅਪ੍ਰੈਲ- ਬੀਤੀ ਰਾਤ ਭਾਜਪਾ ਦੇ ਸੀਨੀਅਰ ਨੇਤਾ ਮਨੋਰੰਜਨ ਕਾਲੀਆ ਦੇ ਨਿਵਾਸ ਵਿਖੇ ਧਮਾਕਾ ਹੋਇਆ ਹੈ। ਜਾਣਕਾਰਾਂ ਅਨੁਸਾਰ ਇਹ ਧਮਾਕਾ ਹੈਂਡ ਗਰਨੇਡ ਕਾਰਨ ਹੋਇਆ ਹੈ। ਮਨੋਰੰਜਨ ਕਾਲੀਆ ਨੇ ਦੱਸਿਆ ਕਿ ਰਾਤ ਕਰੀਬ 12:30 ਵਜੇ ਉਹ ਆਪਣੇ ਪਰਿਵਾਰ ਸਮੇਤ ਘਰ ਵਿੱਚ ਸਨ। ਇਸੇ ਦੌਰਾਨ ਜੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਇਸ ਧਮਾਕੇ ਨਾਲ ਦਰਵੱਜਿਆਂ ਅਤੇ ਬਾਹਰ ਖੜੀ ਕਾਰ ਦੇ ਸ਼ੀਸ਼ੇ ਤੱਕ ਟੁੱਟ ਗਏ ਸਨ। ਮਨੋਰੰਜਨ ਕਾਲੀਆ ਨੇ ਕਿਹਾ ਕਿ ਇਹ ਇੱਕ ਯੋਜਨਾਬੱਧ ਹਮਲਾ ਹੈ। ਮਨੋਰੰਜਨ ਕਾਲੀਆ ਦੇ ਘਰ ਹੋਏ ਇਸ ਹਮਲੇ ਸਬੰਧੀ ਏਡੀਸੀਪੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਫੋਰੈਂਸਿਕ ਲੈਬ ਦੀ ਟੀਮ ਮੌਕੇ ਤੇ ਪਹੁੰਚ ਚੁੱਕੀ ਹੈ, ਉਹਨਾਂ ਦੀ ਜਾਂਚ ਤੋਂ ਬਾਅਦ ਹੀ ਕਿਹਾ ਜਾ ਸਕਦਾ ਹੈ ਕਿ ਧਮਾਕਾ ਕਿਸ ਚੀਜ਼ ਨਾਲ ਕੀਤਾ ਗਿਆ ਹੈ।