“ਯੁੱਧ ਨਸ਼ਿਆਂ ਵਿਰੁੱਧ”: ਹੰਡਿਆਇਆ ਵਿੱਚ ਢਾਹਿਆ ਗਿਆ ਨਸ਼ਾ ਤਸਕਰ ਦੇ ਨਜਾਇਜ਼ ਉਸਾਰੇ ਢਾਂਚੇ, ਵੱਡੀ ਗਿਣਤੀ ਵਿਚ ਪੁਲਿਸ ਰਹੀ ਤਾਇਨਾਤ….

ਹੰਡਿਆਇਆ-05ਅਪ੍ਰੈਲ-ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਅਧੀਨ ਨਗਰ ਪੰਚਾਇਤ ਹੰਡਿਆਇਆ ਨੇ ਹੰਡਿਆਇਆ ਤੇ ਬਰਨਾਲਾ ਪੁਲਿਸ ਦੇ ਸਹਿਯੋਗ ਨਾਲ ਅੱਜ ਕਿਲਾ ਪੱਤੀ ਦੇ ਸੈਸੀ ਮਹੱਲੇ ਵਿੱਚ ਸਥਿਤ ਇੱਕ ਨਾਜਾਇਜ਼ ਤੌਰ ‘ਤੇ ਉਸਾਰੇ ਗਏ ਢਾਂਚੇ ਨੂੰ ਢਾਹਿਆ ਹੈ।
ਇਹ ਘਰ ਮੋਹਣੀ ਸਿੰਘ ਪੁੱਤਰ ਬਿੱਲੂ ਸਿੰਘ ਵਾਸੀ ਕਿਲਾ ਪੱਤੀ, ਸੈਸੀ ਮਹੱਲੇ, ਹੰਡਿਆਇਆ ਦਾ ਹੈ। ਜਿਸਨੇ ਛੱਪੜ ਦੀ ਜਮੀਨ ਤੇ ਕਬਜ਼ਾ ਕਰ ਘਰ ਬਣਾਇਆ ਹੋਇਆ ਸੀ, ਜਿਸਦੇ ਖਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਹਨ। ਸੀਨੀਅਰ ਪੁਲਿਸ ਕਪਤਾਨ (ਐੱਸ ਐੱਸ ਪੀ) ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਨੇ ਦੱਸਿਆ ਕਿ ਸਰਕਾਰੀ ਰਿਕਾਰਡ ਅਨੁਸਾਰ ਮੋਹਣੀ ਸਿੰਘ ਵਿਰੁੱਧ 10 ਅਪਰਾਧਿਕ ਕੇਸ ਦਰਜ ਹਨ, ਜਿਨ੍ਹਾਂ ਵਿੱਚ 5 ਐਨਡੀਪੀਐਸ ਐਕਟ ਅਧੀਨ ਹਨ।
ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਹੰਡਿਆਇਆ ਵਲੋਂ ਇਹ ਨਾਜਾਇਜ਼ ਕਬਜ਼ਾ ਹਟਾਉਣ ਲਈ ਪੁਲਿਸ ਮਦਦ ਮੰਗੀ ਗਈ ਸੀ।ਐੱਸ ਐੱਸ ਪੀ ਬਰਨਾਲਾ ਨੇ ਕਿਹਾ ਕਿ ਅਮਨ-ਕਾਨੂੰਨ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਲਿਸ ਮੁਲਾਜ਼ਮਾਂ ਦੀ ਮੌਜੂਦਗੀ ਯਕੀਨੀ ਬਣਾਉਂਦੇ ਹੋਏ ਇਹ ਕਾਰਵਾਈ ਕੀਤੀ ਗਈ।
ਉਨ੍ਹਾਂ ਕਿਹਾ ਕਿ ਬਰਨਾਲਾ ਪੁਲਿਸ ਵਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਖ਼ਤ ਐਕਸ਼ਨ ਲੈਂਦੇ ਹੋਏ ਜਿੱਥੇ ਢੁਕਵੀਂ ਕਰਵਾਈ ਕੀਤੀ ਜਾ ਰਹੀ ਹੈ, ਓਥੇ ਨਸ਼ਿਆਂ ਵਿਰੁੱਧ ਜਾਗਰੂਕਤਾ ਗਤੀਵਿਧੀਆਂ ਵੀ ਕੀਤੀਆਂ ਜਾ ਰਹੀਆਂ ਹਨ।ਇਸ ਮੌਕੇ ਉਹਨਾਂ ਨਾਲ ਐਸਪੀਡੀ ਸਨਦੀਪ ਸਿੰਘ ਮੰਡ, ਡੀਐਸਪੀ ਬਲਜੀਤ ਸਿੰਘ, ਡੀਐਸਪੀ ਸਤਬੀਰ ਸਿੰਘ, ਐਸਐਚ ਓ ਸ਼ੇਰਵਿੰਦਰ ਸਿੰਘ, ਸਬ ਇੰਸਪੈਕਟਰ ਸੰਦੀਪ ਸਿੰਘ, ਸਬ ਇੰਸਪੈਕਟਰ ਪੁਨੀਤ ਸ਼ਰਮਾ, ਹੰਡਿਆਇਆ ਚੌਂਕੀ ਇੰਚਾਰਜ ਤਰਸੇਮ ਸਿੰਘ, ਸੀਆਈ ਸਟਾਫ ਇੰਚਾਰਜ ਬਲਜੀਤ ਸਿੰਘ ਤੋਂ ਇਲਾਵਾ ਹੋਰ ਪੁਲਿਸ ਪਾਰਟੀ ਅਤੇ ਨਗਰ ਪੰਚਾਇਤ ਹੰਡਿਆਇਆ ਤੋਂ ਕਾਰਜ ਸਾਧਕ ਅਫਸਰ ਵਿਸ਼ਾਲ ਦੀਪ, ਸਹਾਇਕ ਕਲਰਕ ਕਮਲਦੀਪ ਸਿੰਘ, ਨਾਇਬ ਸਿੰਘ ਤੇ ਵਰਿੰਦਰ ਸਿੰਘ ਵੀ ਮੌਜੂਦ ਸਨ।