ਡਾਕਟਰ ਭੀਮ ਰਾਓ ਅੰਬੇਦਕਰ ਦੀ ਮੂਰਤੀ ਉੱਪਰ ਲੱਗੇ ਸ਼ੀਸ਼ੇ ਉੱਤੇ ਅਪਸ਼ਬਦ ਲਿਖਣ ਵਾਲੇ ਦੋ ਕਾਬੂ….

ਜਲੰਧਰ-04ਅਪ੍ਰੈਲ-ਫਿਲੌਰ ਦੇ ਪਿੰਡ ਨੰਗਲ ਵਿੱਚ ਕੁਝ ਸ਼ਰਾਰਤੀ ਅਨਸਰਾਂ ਦੁਆਰਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੀ ਮੂਰਤੀ ਉੱਪਰ ਲਗਾਏ ਗਏ ਸ਼ੀਸ਼ਿਆਂ ਉੱਤੇ ਅਪਸ਼ਬਦ ਲਿਖਣ ਦੇ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਪੁਲਿਸ ਦੁਆਰਾ ਦੋ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪ੍ਰੈਸ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੰਦੇ ਹੋਏ ਡੀਆਈਜੀ ਨਵੀਨ ਸਿੰਘਲਾ ਨੇ ਦੱਸਿਆ ਕਿ 31 ਮਾਰਚ ਨੂੰ ਨੰਗਲ ਪਿੰਡ ਵਿੱਚ ਕੁਝ ਸ਼ਰਾਰਤੀ ਅਨਸਰਾਂ ਦੁਆਰਾ ਬਾਬਾ ਸਾਹਿਬ ਜੀ ਮੂਰਤੀ ਦੇ ਸ਼ੀਸ਼ੇ ਤੇ ਅਪ ਸ਼ਬਦ ਲਿਖ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਮਾਮਲੇ ਨੂੰ ਫਲੋਰ ਪੁਲਿਸ ਦੁਆਰਾ ਮੁਕਦਮਾ ਨੰਬਰ 85 ਮਿਤੀ 31 ਮਾਰਚ 2025 ਧਾਰਾ 299, 113 ਬੀਐਨਐਸ ਦਰਜ ਕਰਕੇ ਕਾਰਵਾਈ ਕਰਦੇ ਹੋਏ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਕੀਤੇ ਗਏ ਆਰੋਪੀਆਂ ਦੀ ਪਹਿਚਾਣ ਸੁਖਬੀਰ ਸਿੰਘ ਉਰਫ ਰਾਜਨ ਪੁੱਤਰ ਨਰਿੰਦਰ ਸਿੰਘ ਅਤੇ ਅਵਤਾਰ ਸਿੰਘ ਉਰਫ ਤਾਰੀ ਪੁੱਤਰ ਪ੍ਰੇਮ ਸਿੰਘ ਨਿਵਾਸੀ ਨੂਰਪੁਰ ਛਠਾ ਥਾਣਾ ਸਦਰ ਨਕੋਦਰ ਜਿਲ੍ਹਾ ਜਲੰਧਰ ਦੇ ਰੂਪ ਵਿੱਚ ਹੋਈ ਹੈ। ਫੜੇ ਗਏ ਆਰੋਪੀਆਂ ਦੀ ਪੁੱਛ ਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਆਰੋਪੀਆਂ ਦੇ ਵਿਦੇਸ਼ਾਂ ਵਿੱਚ ਬੈਠੇ ਕੁਝ ਸਮਾਜ ਵਿਰੋਧੀ ਅਨਸਰਾਂ ਦੇ ਨਾਲ ਸਬੰਧ ਸਨ ਅਤੇ ਉਹ ਇਸ ਤਰ੍ਹਾਂ ਦੀਆਂ ਵਾਰਦਾਤਾਂ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਇਹਨਾਂ ਨੂੰ ਵਿਦੇਸ਼ਾਂ ਵਿੱਚੋਂ ਫੰਡਿੰਗ ਕਰ ਰਹੇ ਸਨ। ਆਰੋਪੀਆਂ ਨੇ ਮੰਨਿਆ ਕਿ ਉਹਨਾਂ ਨੇ ਕਿਹੜੀਆਂ ਕਿਹੜੀਆਂ ਹੋਰ ਜਗਾਵਾਂ ਤੇ ਮਾਹੌਲ ਖਰਾਬ ਕਰਨ ਲਈ ਅਤੇ ਡਰ ਦਾ ਮਾਹੌਲ ਬਣਾਉਣ ਲਈ ਅਜਿਹੀਆਂ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਸੀ। ਦੋਸ਼ੀਆਂ ਤੋਂ ਵਾਰਦਾਤ ਵਿੱਚ ਇਸਤੇਮਾਲ ਕੀਤਾ ਗਿਆ ਮੋਟਰਸਾਈਕਲ ਅਤੇ ਚਾਰ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਥਾਣਾ ਫਿਲੋਰ ਵਿੱਚ ਦੋਸ਼ੀਆਂ ਦੇ ਖਿਲਾਫ ਮੁਕਦਮਾ ਦੀ ਧਾਰਾ 10 ਅਤੇ 13(UAPA) ਐਕਟ ਨੂੰ ਜੋੜ ਕੇ ਹੋਰ ਪੁੱਛ ਗਿੱਛ ਕੀਤੀ ਜਾ ਰਹੀ ਹੈ। ਗ੍ਰਿਫਤਾਰ ਆਰੋਪੀਆਂ ਨੂੰ ਅਦਾਲਤ ਵਿੱਚ ਪੇਸ਼ ਕਰ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਜਾ ਰਿਹਾ ਹੈ ਤਾਂ ਜੋ ਬਰੀਕੀ ਨਾਲ ਜਾਂਚ ਕਰਕੇ ਇਸ ਸਾਜਿਸ਼ ਦੇ ਪਿੱਛੇ ਚੱਲ ਰਹੇ ਨੈਟਵਰਕ ਦਾ ਪਤਾ ਲਗਾਇਆ ਜਾ ਸਕੇ।
